IMG_20180620_142008

ਹਿੰਮਤਪੁਰਾ ਵਾਸੀਅਾਂ ਵੱਲੋਂ ਬੇਦਾਗ ਸੇਵਾਵਾਂ ਬਦਲੇ ਬੈਂਕ ਮੈਨੇਜਰ ਸਨਮਾਨਿਤ

ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀਂ ਹਿੰਮਤਪੁਰਾ) ਬੀਤੇ ਕੱਲ ਅਮਰਜੀਤ ਸਿੰਘ ਮੈਨੇਜ਼ਰ ਪੰਜਾਬ ਐਂਡ ਸਿੰਧ ਬੈਂਕ ਹਿੰਮਤਪੁਰਾ ਦਾ ਤਬਾਦਲਾ ਬਤੌਰ ਸੀਨੀਅਰ ਮੈਨੇਜਰ ਦਿੱਲੀ ਹੋਣ ਸਬੰਧੀ ਉਹਨਾਂ ਵੱਲੋਂ ਇਮਾਨਦਾਰੀ ਨਾਲ ਚਾਰ ਸਾਲ ਬੇਦਾਗ ਸੇਵਾਵਾਂ ਨਿਭਾਉਣ ਕਰਕੇ ਪਿੰਡ ਹਿੰਮਤਪੁਰਾ ਵਾਸੀਆਂ ਵੱਲੋਂ ਵਰਿੰਦਰਾ ਐਗਰੀਕਲਚਰ ਮਿਸਤਰੀ ਬਲਜੀਤ ਸਿੰਘ ਕਰਾਹਾਂ ਵਾਲਿਆਂ ਦੇ ਗ੍ਰਹਿ ਵਿਖੇ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਕੇ ਮੈਨੇਜਰ ਅਮਰਜੀਤ ਸਿੰਘ ਨੂੰ ਵਿਦਾਇਗੀ ਪਾਰਟੀ ਦਿੱਤੀ! ਸਰਪੰਚ ਚਰਨ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਮੈਂ ਪਿੰਡ ਹਿੰਮਤਪੁਰਾ ਦੇ ਵਾਸੀਆਂ ਦੀ ਤਰਫੋਂ ਮੈਨੇਜਰ ਸਾਹਿਬ ਦੀ ਪਦਉਨਤੀ ਤੇ ਮੁਬਾਰਕਬਾਦ ਦਿੰਦਾ ਹਾਂ, ਪਰ ਸਾਡੇ ਕੋਲੋਂ ਇੱਕ ਚੰਗੇ ਸੁਭਾਅ ਦਾ ਮਾਲਕ ਆਪਣੀ ਡਿਉਟੀ ਦਾ ਪਾਬੰਦ ਕੁਸ਼ਲ ਪ੍ਰਬੰਧਕ ਦੂਰ ਜਾ ਰਿਹਾ ਹੈ ਜਿਸ ਦਾ ਅਫ਼ਸੋਸ ਹੈ, ਜਿਹੜਾ ਸਮੁੱਚੇ ਪਿੰਡ ਵਾਸੀਆਂ ਚ ਹਰਮਨ ਪਿਆਰਾ ਹੈ, ਮੈਂ ਕਾਮਨਾਂ ਕਰਦਾ ਹਾਂ ਕਿ ਸਰਦਾਰ ਅਮਰਜੀਤ ਸਿੰਘ ਅੱਗੇ ਵੀ ਇਮਾਨਦਾਰੀ ਨਾਲ ਤਰੱਕੀ ਦੀਆਂ ਮੰਜ਼ਲਾਂ ਤਹਿ ਕਰਦਾ ਰਹੇ| ਨਾਮਧਾਰੀ ਦਰਬਾਰ ਹਿੰਮਤਪੁਰਾ ਦੇ ਮੁੱਖੀ ਬਾਬਾ ਜਸਵੰਤ ਸਿੰਘ ਜੀ ਨੇਂ ਬੋਲਦਿਆਂ ਕਿਹਾ ਕਿ ਚੰਗੇ ਕੰਮ ਸੋਹਣੇ ਕਿਰਦਾਰਾਂ ਦੇ ਮਾਲਕਾਂ ਦਾ ਹਮੇਸ਼ਾ ਸਾਥ ਦਿੰਦੇ ਹਨ, ਬਰਾਂਚ ਮੈਨੇਜ਼ਰ ਅਮਰਜੀਤ ਸਿੰਘ ਦੇ ਤਰੱਕੀ ਕਰਕੇ ਸੀਨੀਅਰ ਮੈਨੇਜ਼ਰ ਦੇ ਤੌਰ ਤੇ ਦਿੱਲੀ ਸਿਫ਼ਟ ਹੋਣ ਤੇ ਮੈਂ ਇਹਨਾਂ ਨੂੰ ਮੁਬਾਰਕਾਂ ਦਿੰਦਾ ਹਾਂ, ਇਸ ਸਮਾਗਮ ਚ ਹੋਰਨਾਂ ਤੋਂ ਇਲਾਵਾ ਪ੍ਰਧਾਨ ਅਸੋਕ ਜੋਸ਼ੀ,ਨੌਜਵਾਨ ਅਾਗੂ ਪੱਪੂ ਜੋਸ਼ੀ, IMG-20180620-WA0006ਸੂਬੇਦਾਰ ਹਰਚੰਦ ਸਿੰਘ,ਬਾਦਲ ਸਿੰਘ ਹਿੰਮਤਪੁਰਾ, ਦਵਿੰਦਰ ਸਿੰਘ,ਮਨਪ੍ਰੀਤ ਸਿੰਘ ਕੱਲੂ, ਡਰਾਇਵਰ ਜਗਸੀਰ ਸਿੰਘ ਭੋਲਾ ਹਨੇਰੀ,ਪਰਭਜੋਤ ਸਿੰਘ ਪੰਗਾ,ਕਰਨ ਸਰਮਾਂ,ਕਰਨੈਲ ਸਿੰਘ ਟੇਲਰ ਮਾਸਟਰ,ਲੋਨ ਅਫ਼ਸਰ ਨਵਜੋਤ ਸਿੰਘ, ਅਜੈਬ ਸਿੰਘ ਗਿੱਲ,ਸੁਨੇਹਲ ਜੈਨ,ਸੁਨੀਲ ਕੁਮਾਰ,ਕੁਲਦੀਪ ਨੈਹਿਰਾ,ਯਮਲਾ ਸਿੰਘ ਅਤੇ ਪਿੰਡ ਵਾਸੀ ਸ਼ਾਮਲ ਸਨ, ਇਸ ਸਮੇਂ ਸੰਤ ਜਸਵੰਤ ਸਿੰਘ ਨਾਮਧਾਰੀ ਦਰਬਾਰ ਹਿੰਮਤਪੁਰਾ ਵੱਲੋਂ ਮੈਨੇਜ਼ਰ ਸਾਹਿਬ ਨੂੰ ਇੱਕ ਨਾਮ ਸਿਮਰਨਾ ਲੋਈ ਅਤੇ ਮਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਅਾ!