IMG_20180708_133927

ਹਿੰਮਤਪੁਰੀਅਾਂ ਨੇ ਨਸ਼ਾ ਤਸਕਰਾਂ ਖਿਲਾਫ਼ ਲੲੇ ਸਖ਼ਤ ਫੈਸਲੇ

ਨਿਹਾਲ ਸਿੰਘ ਵਾਲਾ ( ਮਿੰਟੂ ਖੁਰਮੀਂ ਹਿੰਮਤਪੁਰਾ) ਲੋਕ ਏਕਤਾ ਅੱਗੇ ਕੋਈ ਵੀ ਕੰਮ ਅੜ ਨਹੀਂ ਸਕਦਾ! ਕਿਸੇ ਸਮਾਜਕ ਬੁਰਾਈ ਤੋਂ ਖ਼ਹਿੜਾ ਛੁਡਵਾਉਣਾਂ ਲੋਕ ਏਕਤਾ IMG_20180708_134953ਸਾਹਮਣੇ ਕੋਈ ਵੱਡੀ ਗੱਲ ਨਹੀਂ! ਜਿਸ ਦੀ ਮਿਸ਼ਾਲ ਪਿੰਡ ਹਿੰਮਤਪੁਰਾ ਤੋਂ ਲਈ ਜਾ ਸਕਦੀ ਹੈ! ਨਾਮਧਾਰੀ ਪੰਥ ਦੇ ਮਿੰਨੀਂ ਭੈਣੀ ਸਾਹਿਬ ਵਜੋਂ ਜਾਣੇ ਜਾਂਦੇ, ਖੇਤੀਬਾੜੀ ਨਾਲ ਸਬੰਧਤ ਸੰਦ ਕਹੀਆਂ ਬਣਾਉਣ ਲਈ ਪੰਜਾਬੀ ਜਗਤ ਚ ਮਸ਼ਹੂਰ ਅਤੇ ਹੁਣ ਡੋਲੂ IMG_20180708_135014ਕਰਾਹਾਂ ਦੇ ਨਿਰਮਾਤਾ ਵਜੋਂ ਪ੍ਰਸਿੱਧ ਪਿੰਡ ਹਿੰਮਤਪੁਰਾ ਨੂੰ ਵੀ ਨਸ਼ਿਆਂ ਦੀ ਕਲੈਹਣੀਂ ਮਾਰ ਨੇਂ ਡੰਗ ਲਿਆ ਹੈ! ਇਹਨਾਂ ਨਸ਼ਿਆਂ ਦੀ ਮਾਰ ਹੇਠ ਉੰਝ ਤਾਂ ਸਮੁੱਚਾ ਪੰਜਾਬ ਹੀ ਆਇਆ ਹੋਇਆ ਹੈ ਪਰ ਜੇ ਆਪਾਂ IMG_20180708_133944ਪੰਜਾਬ ਨਸ਼ਾ ਮੁੱਕਤ ਕਰਨਾਂ ਹੈ ਤਾਂ ਨਸ਼ਾ ਮੁੱਕਤੀ ਦੀ ਇਹ ਮੁਹਿੰਮ ਸੱਚੇ ਦਿਲੋਂ ਪਿੰਡ ਪਿੰਡ ਸੁਰੂ ਕਰਨੀਂ ਪਵੇਗੀ, ਜਿਸ ਦੀ ਸ਼ੁਰੂਆਤ ਕਰਨ ਚ ਹਿੰਮਤਪੁਰਾ ਵਾਸੀਆਂ ਨੇ ਪਹਿਲ ਕਰ ਦਿਖਾਈ ਹੈ! ਜਿਸ ਸਬੰਧੀ ਅੱਜ ਨਾਮਧਾਰੀ ਡੇਰਾ ਹਿੰਮਤਪੁਰਾ ਚ ਪਿੰਡ ਵਾਸੀਆਂ ਦਾ ਇੱਕ ਵਿਸ਼ਾਲ ਇਕੱਠ ਕੀਤਾ ਗਿਆ! ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ, ਪੰਜਾਬ ਖ਼ੇਤ ਮਜਦੂਰ ਯੂਨੀਅਨ, ਨਾਮਧਾਰੀ ਸੰਤ ਬਾਬਾ ਕਰਮ ਸਿੰਘ ਸਪੋਰਟਸ ਕਲੱਬ, ਸ਼ਹੀਦ ਭਗਤ ਸਿੰਘ ਕਲੱਬ, ਗੁਰਦੁਆਰਾ ਕਮੇਟੀ ਛੇਵੀਂ IMG_20180708_133959ਪਾਤਸਾਹੀ, ਗੁਰਦੁਆਰਾ ਸਾਹਿਬ ਕਮੇਟੀ ਗੁਪਤਸਰ ਸਾਹਿਬ, ਸੇਵ ਏ ਲਾਇਫ਼ ਕਲੱਬ, ਗੁਰਦੁਆਰਾ ਕਮੇਟੀ ਬਾਬਾ ਜੀਵਨ ਸਿੰਘ, ਸੁਆਮੀਂ ਸੰਕਰਾਨੰਦ ਵੈਲਫ਼ੇਅਰ ਕਲੱਬ, ਦਸਮੇਸ ਸਪੋਰਟਸ ਕਲੱਬ, ਐਕਸ ਸਰਵਿਸਮੈਨ ਯੂਨੀਅਨ, ਗੁਰਦੁਆਰਾ ਕਮੇਟੀ ਮਲ੍ਹੋ ਸ਼ਹੀਦ, ਸ਼ਹੀਦ ਊਧਮ ਸਿੰਘ ਵੈਲਫ਼ੇਅਰ ਕਲੱਬ, ਨਵੀਂ ਪੁਰਾਣੀ ਪੰਚਾਇਤ, ਸ੍ਰੋਮਣੀ ਅਕਾਲੀ ਦਲ, ਕਾਂਗਰਸ ਪਾਰਟੀ, ਆਮ ਆਦਮੀਂ ਪਾਰਟੀ, ਕਮਿਊਨਿਸਟ ਪਾਰਟੀ ਆਫ਼ ਇੰਡੀਆ, ਪਿੰਡ ਹਿੰਮਤਪੁਰਾ ਦੇ ਨੁਮਾਇੰਦਿਆਂ ਨੇਂ ਭਾਰੀ ਗਿਣਤੀ ਚ ਭਾਗ ਲਿਆ! ਨਸ਼ਿਆ ਵਿਰੁੱਧ ਹੋਏ ਇਸ ਫ਼ੈਸਲਾਕੁੰਨ ਇਕੱਠ ਨੂੰ ਪਿੰਡ ਦੇ ਜਮਪਲ ਡੀ ਐਸ ਪੀ ਪੰਜਾਬ ਪੁਲਿਸ ਸ੍ਰ ਸੱਤਪਾਲ ਸਿੰਘ ਨੇ ਸੰਬੋਧਨ ਕੀਤਾ! ਇਸ ਸਮੇਂ ਉਹਨਾਂ ਬੋਲਦਿਆਂ ਕਿਹਾ ਕਿ ਬੈਂਕ ਬੈਲੇਂਸ ਸਾਡਾ ਸਰਮਾਇਆ ਨਹੀਂ, ਸਗੋਂ ਸਾਡਾ ਸਰਮਾਇਆ ਤਾਂ ਆਹ ਨੌਜਵਾਨ ਹਨ! ਜੋ ਨਸ਼ਿਆਂ ਦੀ ਦਲ ਦਲ ਚ ਧਕੇਲੇ ਜਾ ਰਹੇ ਹਨ, ਜੇਕਰ ਅਸੀਂ ਇਹਨਾਂ ਨੂੰ ਤਬਾਹ ਹੋਣੋਂ ਨਾਂ ਬਚਾ ਸਕੇ ਤਾਂ ਸਾਡੀਆਂ ਆਉਣ ਵਾਲੀਆਂ ਪੀਹੜੀਆਂ ਸਾਨੂੰ ਮੁਆਫ਼ ਨਹੀਂ ਕਰਨਗੀਆਂ! ਉਹਨਾਂ ਕਿਹਾ ਕਿ ਅਗਰ ਕੋਈ ਨੌਜਵਾਨ ਨਸ਼ਾ ਛੱਡਣਾਂ ਚਾਹੁੰਦਾ ਹੈ ਤਾਂ ਉਹ ਸਾਡੇ ਨਾਲ ਸਪੰਰਕ ਕਰ ਸਕਦਾ ਹੈ! ਉਸ ਨੂੰ ਵਧੀਆ ਇਨਸਾਨ ਬਣਾਉਣ ਦੀ ਜਿੰਮੇਵਾਰੀ ਸਾਡੀ ਹੋਵੇਗੀ! ਉਹਨਾਂ ਬੋਲਦਿਆਂ ਕਿਹਾ ਕਿ ਦੁਸਮਣ ਅੱਤ ਕਰ ਰਿਹਾ ਹੈ ਤੇ ਅਸੀਂ ਹੁਣ ਇਸ ਦੁਸਮਣ ਦਾ ਅੰਤ ਕਰਨਾਂ ਹੈ! ਆਓ ਪਿੰਡ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਲਈ ਨਸ਼ਿਆਂ ਦੇ ਵਪਾਰੀਆਂ ਦੀ ਸੰਘੀ ਨੂੰ ਹੱਥ ਪਾਈਏ,ਉਹਨਾਂ ਪਿੰਡ ਦੇ ਪਤਵੰਤੇ ਸੱਜ਼ਣਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਨਸ਼ਾ ਵਿਰੋਧੀ ਮੁਹਿੰਮ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ! ਸਰਪੰਚ ਚਰਨ ਸਿੰਘ ਨੇ ਬੋਲਦਿਆਂ ਕਿਹਾ ਕਿ ਨਸ਼ਾ ਤਸਕਰ ਆਪਣਾਂ ਇਹ ਗੰਦਾ ਧੰਦਾ ਬੰਦ ਕਰ ਦੇਣ ਇਹ ਸਾਡੀ ਆਖ਼ਰੀ ਚੇਤਾਵਨੀਂ ਹੈ, ਇਸ ਤੋਂ ਬਾਅਦ ਜੇਕਰ ਕੋਈ ਨਸ਼ਾ ਤਸਕਰ ਫ਼ੜਿਆ ਗਿਆ ਤਾਂ ਉਸ ਵਿਰੁੱਧ ਪਹਿਲਾ ਗਵਾਹ ਮੈਂ ਭੁਗਤਾਂਗਾ! ਉਹਨਾਂ ਬੋਲਦਿਆਂ ਕਿਹਾ ਕਿ ਬਹੁਤ ਹੋ ਗਿਆ ਸਾਡਾ ਸਬਰ ਦਾ ਪਿਆਲਾ ਭਰ ਚੁੱਕਾ ਹੈ ਹੁਣ ਨਸ਼ਿਆਂ ਨਾਲ ਹੋ ਰਹੀ ਬਰਬਾਦੀ ਸਹਿਣ ਨਹੀਂ ਕੀਤੀ ਜਾਵੇਗੀ! IMG_20180708_134015ਪਿੰਡ ਵਾਸੀਆਂ ਦੇ ਵਿਸ਼ਾਲ ਇਕੱਠ ਨੂੰ ਵੱਖ ਵੱਖ ਪਾਰਟੀਆਂ ਅਤੇ ਸਮਾਜਸੇਵੀ ਸਖ਼ਸੀਅਤਾਂ ਡਾ ਜਗਸੀਰ ਸਿੰਘ, ਪੱਪੂ ਜੋਸ਼ੀ, ਕਰਮ ਸਿੰਘ, ਸ੍ਰ ਸਿੰਦਰ ਸਿੰਘ, ਸੋਨੀ ਜੈਦ ਨੇਂ ਵੀ ਸੰਬੋਧਨ ਕੀਤਾ| ਇਸ ਇਕੱਠ ਚ ਇੱਕ ਮਤਾ ਪਾਸ ਕਰਕੇ ਵਾਰਡਾਂ ਚੋਂ ਨੌਜਵਾਨ ਲੈਕੇ ਇੱਕ ਕਮੇਟੀ ਦਾ ਗਠਨ ਕੀਤਾ ਜੋ ਤਕਰੀਬਨ ਰੋਜ ਵਾਂਗ ਪਿੰਡ ਚ ਨਸਾਂ ਤਸਕਰਾਂ ਅਤੇ ਨਸ਼ਾ ਲੈਣ ਵਾਲੇ ਲੋਕਾਂ ਤੇ ਬਾਜ਼ ਅੱਖ ਰੱਖੇਗੀ| ਇਸ ੲਿਕੱਠ ਦੇ ਅਸਰ ਕਰਕੇ ਪਿੰਡ ਦੇ ਨਸ਼ਾ ਵੇਚਣ ਵਾਲੇ ਕੁੱਝ ਪਰਿਵਾਰਾਂ ਨੇਂ ਪਿੰਡ ਵਾਸੀਆਂ ਅੱਗੇ ਅੱਗੇ ਤੋਂ ਨਸ਼ਾ ਨਾਂ ਵੇਚਣ ਦੀ ਸਹੁੰ ਵੀ ਚੁੱਕੀ| ਇਸ ਤੋਂ ਉਪਰੰਤ ਪਿੰਡ ਦੀ ਫ਼ਿਰਨੀ ਤੇ ਇੱਕ ਰੋਸ ਮਾਰਚ ਵੀ ਕੱਢਿਆ ਗਿਆ ਜਿਸ ਚ ਪਿੰਡ ਦੇ ਨੌਜਵਾਨ ਨਸ਼ਿਆ ਦੇ ਵਿਰੁੱਧ ਅਤੇ ਨਸ਼ਾ ਤਸਕਰਾਂ ਦੇ ਵਿਰੁੱਧ ਨਾਹਰੇ ਲਗਾ ਰਹੇ ਸਨ!