IMG-20180104-WA0005

*ਿਬ੍ਰਜ ਕੋਰਸ ਸਬੰਧੀ ਪੱਤਰ ਰੱਦ ਕਰਵਾਉਣ ਲਈ ਵੱਖ-ਵੱਖ ਜਥੇਬੰਦੀਆਂ ਵਲੋਂ ਬੀ.ਪੀ.ਈ.ਓ. ਨੂੰ ਮੰਗ-ਪੱਤਰ

IMG-20180104-WA0004ਫਗਵਾੜਾ, 3 ਜਨਵਰੀ (ਰਾਠੌਰ) ਬਲਾਕ ਫਗਵਾੜਾ ਦੇ ਸਮੂਹ ਸਰਕਾਰੀ ਸਕੂਲਾਂ ਵਿਚ ਕੰਮ ਕਰਦੇ ਬੀ.ਐੱਡ ਪਾਸ ਪ੍ਰਾਇਮਰੀ ਅਧਿਆਪਕਾਂ ਵਲੋਂ ਪ੍ਰਾਇਮਰੀ ਪੱਧਰ ‘ਤੇ ਪੜ੍ਹਾ ਰਹੇ ਬੀ.ਐੱਡ. ਅਧਿਆਪਕਾਂ ਲਈ ਐੱਸ.ਸੀ.ਈ.ਆਰ.ਟੀ. ਪੰਜਾਬ ਵਲੋਂ ਬਿ੍ਜ ਕੋਰਸ ਕਰਨ ਲਈ ਜਾਰੀ ਪੱਤਰ ਨੂੰ ਵਾਪਸ ਲੈਣ ਸਬੰਧੀ ਵੱਖ-ਵੱਖ ਭਰਾਤਰੀ ਅਧਿਆਪਕ ਜਥੇਬੰਦੀਆਂ ਵਲੋਂ ਬੀ.ਡੀ.ਪੀ.ਓ. ਦਫ਼ਤਰ ਫਗਵਾੜਾ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ |IMG-20180104-WA0006
IMG-20180104-WA0005
IMG-20180104-WA0004 ਇਸ ਮੌਕੇ ਬੀ.ਪੀ.ਈ.ਓ. ਫਗਵਾੜਾ ਰਜਿੰਦਰ ਸਿੰਘ ਨੂੰ ਮੰਗ ਪੱਤਰ ਦੇਣ ਤੋਂ ਪਹਿਲਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਗੌਰਵ ਰਾਠੌਰ ,ਸਤਵੰਤ ਟੂਰਾ, ਦਲਜੀਤ ਸੈਣੀ, ਪਰਮਜੀਤ ਸਿੰਘ ਚੌਹਾਨ, ਗੁਰਮੁਖ ਸਿੰਘ, ਸਤਨਾਮ ਸਿੰਘ, ਅਜੇ ਕੁਮਾਰ, ਤੀਰਥ ਸਿੰਘ, ਸਤਨਾਮ ਿਗੱਲ, ਜਸਵੀਰ ਸੈਣੀ ਆਦਿ ਨੇ ਕਿਹਾ ਕਿ ਵਿਭਾਗ ਵਲੋਂ ਅਧਿਆਪਕਾਂ ਨੂੰ ਬਿ੍ਜ ਕੋਰਸ ਕਰਨ ਲਈ ਕਿਹਾ ਜਾ ਰਿਹਾ ਹੈ ਜੋ ਕਿ ਬਿਲਕੁਲ ਤਰਕ ਹੀਣ ਹੈ ਕਿਉਂਕਿ ਅਧਿਆਪਕ 16 ਸਾਲ ਤੱਕ ਦੀ ਸਰਵਿਸ ਕਰ ਚੁੱਕੇ ਹਨ | ਇਸ ਸਮੇਂ ਦੌਰਾਨ ਅਧਿਆਪਕਾਂ ਨੇ ਬਹੁਤ ਸਾਰੀਆਂ ਟ੍ਰੇਨਿੰਗਾਂ ਤੇ ਹੋਰ ਗਤੀਵਿਧੀਆਂ ਵਿਚ ਹਿੱਸਾ ਲਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਕੰਮ ਕਰਦੇ ਬੀ. ਐੱਡ. ਅਧਿਆਪਕ ਆਰ. ਟੀ. ਈ. ਐਕਟ ਲਾਗੂ ਹੋਣ ਤੋਂ ਪਹਿਲਾਂ ਪੜ੍ਹਾ ਰਹੇ ਹਨ ਤੇ ਹੁਣ ਸਿੱਖਿਆ ਵਿਭਾਗ ਅਜਿਹੇ ਨਾਦਰਸ਼ਾਹੀ ਫ਼ਰਮਾਨ ਜਾਰੀ ਕਰਕੇ ਅਧਿਆਪਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਜਿਸ ਨੰੂ ਕਤਈ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜੇਕਰ ਇਸ ਪੱਤਰ ਨੂੰ ਵਾਪਸ ਨਾ ਲਿਆ ਗਿਆ ਤਾਂ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਪੰਜਾਬ ਸਰਕਾਰ ਦੇ ਿਖ਼ਲਾਫ਼ ਜਿੱਥੇ ਨਾਅਰੇਬਾਜ਼ੀ ਕੀਤੀ ਗਈ ਉੱਥੇ ਹੀ ਪੱਤਰ ਦੀ ਕਾਪੀ ਫ਼ੂਕ ਕੇ ਰੋਸ ਪ੍ਰਗਟਾਇਆ ਗਿਆ | ਇਸ ਮੌਕੇ ਰੀਤਾ ਰਾਣੀ, ਪੰਕਜ ਸ਼ਰਮਾ, ਕੀਰਤੀ, ਅੰਤਰਾ ਰਾਏ, ਦੁਪਿੰਦਰ ਕੌਰ, ਅਮਰ ਪ੍ਰੀਤ, ਰਾਮਪਾਲ, ਬਬਿਤਾ, ਰਜਨੀ, ਪਰਮਿੰਦਰ ਪਾਲ ਸਿੰਘ, ਗੁਰਵਿੰਦਰ ਸਿੰਘ, ਮਨੀਸ਼ ਕੁਮਾਰ, ਵਿਕਾਸ ਦੀਪ, ਲਖਬੀਰ ਸਿੰਘ, ਸੁਨੀਲ ਦੱਤ, ਪਰਵੀਨ ਕੌਰ, ਵੰਦਨਾ, ਰੀਨਾ ਕੁਮਾਰੀ ਅਤੇ ਸਰਬਜੀਤ ਸਿੰਘ , ਉਰਮਿਲਾ, ਨੀਲਮ, ਸੁਰਿੰਦਰ ਕੌਰ , ਅਨੂਧੀਰ ਆਦਿ ਹਾਜ਼ਰ ਸਨ |