FB_IMG_1530939401700

ੲੇਹ ਚਿੱਟਾ ਵੇ ਲੋਕੋ……… ਬੂਟਾ ਕਾਲੇਕੇ

ਪੈਰਾਂ ਥੱਲੋਂ ਧਰਤੀ ਨਿਕਲੀ ਅਾਸਮਾਨ ਫਟ ਗਿਅਾ ੲੇIMG_20180707_055115
ੲਿੱਕੋ ੲਿੱਕ ਸੀ ਮੇਰਾ ਸਹਾਰਾ ੳੁਹ ਵੀ ਸਾਥ ਛੱਡ ਗਿਅਾ ੲੇ
ਅੱਖਾਂ ਸਾਂਵੇਂ ਮਰੇ ਲਾਲ ਨੂੰ ਦੇਖ ਕੀਹਨੂੰ ਪਿੱਟਾਂ ਵੇ ਲੋਕੋ!
ਪੁੱਤ ਮੇਰੇ ਨੂੰ ਖਾ ਗਿਅਾ ੲੇਹੇ ਚਿੱਟਾ ਵੇ ਲੋਕੋ ਵੇ !
ਲਾਡਾਂ ਚਾਵਾਂ ਦੇ ਨਾਲ ਪਾਲ ਕੇ ਵੱਡਾ ਕੀਤਾ ਸੀ
ੲਿਹਨੂੰ ਖੁਸ਼ੀਅਾਂ ਦੇਣ ਲੲੀ ਕਿੰਨੇ ਦੁੱਖਾਂ ਨੂੰ ਪੀਤਾ ਸੀ
ਨਸ਼ਿਅਾਂ ਵਾਲੀ ਫੋਕ ਨੇ ਕਰਤਾ ਖਾਲੀ ਮੇਰਾ ਛਿੱਟਾ ਵੇ ਲੋਕੋ !
ਪੁੱਤ ਮੇਰੇ ਨੂੰ ਖਾ ਗਿਅਾ ੲੇਹੇ ਚਿੱਟਾ ਵੇ ਲੋਕੋ ਵੇ !
ਕੁੰਡੀ ਮੁੱਛ ਤੇ ਹਿੱਕ ਨੂੰ ਤਣਕੇ ਮੈਂ ਪਿੰਡ ਵਿੱਚ ਰਹਿੰਦਾ ਸੀ
ੲਿੱਕੀ ਦੁੱਕੀ ਦਾ ਮੈਂ ਰੋਹਬ ਕਦੇ ਨਾ ਸਹਿੰਦਾ ਸੀ
ਟੁੱਟ ਗਿਅਾ ਮੇਰਾ ਮਾਣ ਮੈਂ ਮੂਧੇ ਮੂੰਹੀ ਢਿੱਠਾ ਵੇ ਲੋਕੋ!
ਪੁੱਤ ਮੇਰੇ ਨੂੰ ਖਾ ਗਿਅਾ ੲੇਹੇ ਚਿੱਟਾ ਵੇ ਲੋਕੋ ਵੇ !
ਸੁਣ ਲੈ ਬਾਬਾ ਨਾਨਕਾ ਰੌਂਦੀ ਅੱਖ ਬੂਟੇ ਵਿਚਾਰੇ ਦੀ
ਕਾਲੇਕਿਅਾਂ ਦੀ ਨਹੀੳੁਂ ਅਰਜ ਪੰਜਾਬ ੲਿਹ ਸਾਰੇ ਦੀ
ਕੋੲੀ ਖੋਲੇ ਨਸ਼ੇ ਦੇ ਸੋਦਾਗਰਾਂ ਦਾ ਚਿੱਠਾ ਵੇ ਲੋਕੋ!
ਪੁੱਤ ਮੇਰੇ ਨੂੰ ਖਾ ਗਿਅਾ ੲੇਹੇ ਚਿੱਟਾ ਵੇ ਲੋਕੋ ਵੇ !
ਬੂਟਾ ਕਾਲੇਕੇ!