Author Archives: Mandeep Khurmi

received_1548129365309524

ਬ੍ਰਿਸਬੇਨ ਵਿਖੇ ਜੱਸੜ,ਗਰੇਵਾਲ਼ ਅਤੇ ਲੱਖੇਵਾਲ ਦਾ ਸ਼ੋਅ 24 ਜੂਨ ਨੂੰ

ਬ੍ਰਿਸਬੇਨ (ਸੁਰਜੀਤ ਸੰਧੂ)ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਵਿੱਚ 24 ਜੂਨ ਦਿਨ ਐਤਵਾਰ ਨੂੰ ਬ੍ਰਿਸਬੇਨ ਪੀ.ਟੀ.ਈ ਕੇਂਦਰ ਅਤੇ ਰਾਈਸਿੰਗ ਪੰਜਾਬੀ ਦੀ ਪੇਸ਼ਕਸ਼ ਅਤੇ ਪੈਰਾਡਾਈਜ਼ ਬਿਲਡਰ ਪਲਾਟੀਨਮ ਸਪੌਸਰ ਤੇ ਕੁਆਟੰਮ ਇੰਮੀਗ੍ਰੇਸ਼ਨ ਦੇ ਸਹਿਯੋਗ ਨਾਲ ਹੋਣ ਵਾਲੇ ਟਰਬੋਨੇਟਰ ਮੇਲੇ ਤੇ ਪੰਜਾਬ ਦੇ ਪ੍ਰਸਿੱਧ ਗਾਇਕ ਤਰਸੇਮ ਜੱਸੜ,ਹਰਦੀਪ ਗਰੇਵਾਲ ਅਤੇ ਦਰਸ਼ਨ ਲੱਖੇਵਾਲ ਵੱਲੋਂ ਰੌਕਲੀ ਸ਼ੋਅ ਗਰਾਊਡ,ਰੌਕਲੀ ਵਿਖੇ ਖੁੱਲ੍ਹਾ ਅਖਾੜਾ ਲਾਉਣ ਲਈ ਪਹੁੰਚ ਰਹੇ ਹਨ। ਦੇਸ਼ ਸੇਵਕ ਨੂੰ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਦੇ ਬ੍ਰਿਸਬੇਨ ਤੋਂ ਪ੍ਰਮੋਟਰ ਲਵਪ੍ਰੀਤ ਸਿੰਘ ਨੇ ਕਿਹਾ ਕਿ ਆਸਟ੍ਰੇਲੀਆ ‘ਚ ਰਹਿੰਦੇ ਪੰਜਾਬੀ ਨੌਜਵਾਨਾਂ ਵਿੱਚ ਇਸ ਪ੍ਰੋਗਰਾਮ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਗਿੱਧੇ ਤੋਂ ਇਲਾਵਾ ਖ਼ਾਸ ਤੌਰ ਤੇ ਮਲਵਈ-ਭੰਗੜਾ ਬੱਚਿਆਂ ਦੇ ਮਨੋਰੰਜਨ ਲਈ ਝੂਲੇ,ਬਿਜ਼ਨਸ ਸਟਾਲਾਂ ਤੋਂ ਇਲਾਵਾ ਖਾਣ-ਪੀਣ ਦੀਆੰ ਸਟਾਲਾਂ ਵੀ ਲੱਗ ਰਹੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮੇਲੇ ਵਿੱਚ ਬ੍ਰਿਸਬੇਨ ਦੇ ਕਲਾਕਾਰ ਮਲਕੀਤ ਧਾਲੀਵਾਲ(ਜਿਉਣਾਂ ਮੌੜ) ਅਤੇ ਰਾਜਦੀਪ ਲਾਲੀ ਵੀ ਆਪਣੀ ਗਾਇਕੀ ਦੇ ਜੌਹਰ ਦਿਖਾਉਣਗੇ । ਉਨ੍ਹਾਂ ਅੱਗੇ ਦੱਸਦਿਆਂ ਕਿਹਾ ਕਿ ਸੁਰੱਖਿਆ ਲਈ ਸਕਿਊਰਟੀ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ ਹੈ। ਮੇਲੇ ਦੇ ਪ੍ਰਬੰਧਕਾਂ ਵਿੱਚ ਲਵਪ੍ਰੀਤ ਸਿੰਘ,ਸ਼ਮਸ਼ੇਰ ਸਿੰਘ,ਹਰਵਿੰਦਰ ਸਿੰਘ ਅਤੇ ਬਿਕਰਮਜੀਤ ਸਿੰਘ ਸ਼ਾਮਿਲ ਹਨ। ਕਮੇਟੀ ਵੱਲੋਂ ਸਮੂਹ ਪੰਜਾਬੀ ਭਾਈਚਾਰੇ ਨੂੰ ਮੇਲੇ ਵਿੱਚ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਜਾ ਰਹੀ ਹੈ ਕਿ ਤੁਸੀਂ ਪਰਿਵਾਰਾਂ ਸਮੇਤ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਓ।ਉਨ੍ਹਾਂ ਉਚੇਚੇ ਤੌਰ ਤੇ ਕਿਹਾ ਕਿ ਇਹ ਮੇਲਾ ਅਲਕੋਹਲ ਰਹਿਤ ਅਤੇ ਪਰਿਵਾਰਕ ਮੇਲਾ ਹੋਵੇਗਾ। ਸਟੇਜ਼ ਦਾ ਸੰਚਾਲਨ ਜਗਦੀਪ ਸਿੱਧੂ ਵੱਲੋਂ ਕੀਤਾ ਜਾਵੇਗਾ।

ਹਿੰਮਤਪੁਰਾ ਵਾਸੀਅਾਂ ਵੱਲੋਂ ਬੇਦਾਗ ਸੇਵਾਵਾਂ ਬਦਲੇ ਬੈਂਕ ਮੈਨੇਜਰ ਸਨਮਾਨਿਤ

IMG_20180620_142008

ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀਂ ਹਿੰਮਤਪੁਰਾ) ਬੀਤੇ ਕੱਲ ਅਮਰਜੀਤ ਸਿੰਘ ਮੈਨੇਜ਼ਰ ਪੰਜਾਬ ਐਂਡ ਸਿੰਧ ਬੈਂਕ ਹਿੰਮਤਪੁਰਾ ਦਾ ਤਬਾਦਲਾ ਬਤੌਰ ਸੀਨੀਅਰ ਮੈਨੇਜਰ ਦਿੱਲੀ ਹੋਣ ਸਬੰਧੀ ਉਹਨਾਂ ਵੱਲੋਂ ਇਮਾਨਦਾਰੀ ਨਾਲ ਚਾਰ ਸਾਲ ਬੇਦਾਗ ਸੇਵਾਵਾਂ ਨਿਭਾਉਣ ਕਰਕੇ ਪਿੰਡ ਹਿੰਮਤਪੁਰਾ ਵਾਸੀਆਂ ਵੱਲੋਂ ਵਰਿੰਦਰਾ ਐਗਰੀਕਲਚਰ … read more

ਬ੍ਰਿਸਬੇਨ ‘ਚ ਗੁਰਦਾਸ ਮਾਨ ਨੇ ਕੀਤਾ ੲਿਮੀਗ੍ਰੇਸ਼ਨ ਸੇਵਾ ਦਫ਼ਤਰ ਦਾ ੳੁਦਘਾਟਨ

received_1539280046194456

ਬ੍ਰਿਸਬੇਨ (ਸੁਰਜੀਤ ਸੰਧੂ) ਅਾਸਟ੍ਰੇਲੀਅਾ ਵਿੱਚ ਰਹਿੰਦੇ ਪ੍ਰਵਾਸੀਆਂ ਨੂੰ ਇਮੀਗ੍ਰੇਸ਼ਨ ਸੰਬੰਧੀ ਸੇਵਾਵਾਂ ਪ੍ਰਦਾਨ ਕਰਨ ਲੲੀ ਦੋ ਪ੍ਰਸਿੱਧ ਤੇ ਤਜ਼ਰਬੇਕਾਰ ਮਾੲੀਗ੍ਰੇਸ਼ਨ ੲੇਜੰਟਸ ਨੇ ਇਕੱਠਿਆਂ ਹੁੰਦਿਆਂ ਹੀ ਬ੍ਰਿਸਬੇਨ ਸ਼ਹਿਰ ਵਿੱਚ ਫੋਰਟੀਟਿੳੂਡ ਵੈਲੀ, ਵਿੱਕਮ ਸਟਰੀਟ ਵਿੱਚ ਅਾਪਣਾ ਨਵਾਂ ਦਫਤਰ ਖੋਲ੍ਹਿਅਾ ਹੈ, ਜਿਸ ਦੀਅਾਂ ਸੇਵਾਵਾਂ … read more

ਹਿੰਮਤਪੁਰਾ ‘ਚ ਕਤਲ….ਸੱਥ ‘ਚ ਪਤਨੀ ਵੱਢੀ

de5cc49dbb11a2438f89a6b7d43a75a4

ਨਿਹਾਲ ਸਿੰਘ ਵਾਲਾ (ਰਣਜੀਤ ਬਾਵਾ) – ਥਾਣਾ ਨਿਹਾਲ ਸਿੰਘ ਵਾਲਾ (ਮੋਗਾ) ਦੇ ਪਿੰਡ ਹਿੰਮਤਪੁਰਾ ਵਿਖੇ ਅਣਖ ਲਈ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੰਗਾ ਸਿੰਘ ਪੁੱਤਰ ਛੋਟਾ ਸਿੰਘ ਵਾਸੀ … read more

ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵੱਲੋਂ ਮਹਿੰਗਾ ਸਿੰਘ ਸੰਗਰ [ ਸੁਖਦੇਵ ਸੰਗਰ ] ਦਾ ਸਨਮਾਨ

FB_IMG_1528876507098

ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵੱਲੋਂ ਕੱਲ ਮਾਸਿਕ ਕਵੀ ਦਰਬਾਰ ਵਿੱਚ ਰੰਗ-ਮੰਚ ਨਾਲ ਲੰਬੇ ਸਮੇਂ ਤੋਂ ਜੁੜੇ ਮਹਿੰਗਾ ਸਿੰਘ ਸੰਗਰ [ ਸੁਖਦੇਵ ਸੰਗਰ ] ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਗੁਰਭਜਨ ਗਿੱਲ ਹੁਰਾਂ ਦਾ ਰੁਬਾਈ ਸੰਗ੍ਰਹਿ “ਸੰਧੂਰਦਾਨੀ” ਲੋਕ ਅਰਪਣ … read more

ਸ਼ਹਾਦਤ ਮਹੀਨੇ ਦੇ ਸੰਦਰਭ ‘ਚ ਪਿੰਕ ਸਿਟੀ ਹੇਜ ਵਿਖੇ ਲੱਗੀ 10ਵੀਂ ਸਾਲਾਨਾ ਛਬੀਲ

IMG-20180612-WA0009

ਮਨਦੀਪ ਖੁਰਮੀ, ਲੰਡਨ ਤਪਦੇ ਹਿਰਦੇ ਠਾਰਨਾ ਤੇ ਵਿਸ਼ਵ ਸ਼ਾਂਤੀ ਦੀ ਕਾਮਨਾ ਹੀ ਹਰ ਸਿੱਖ ਦਾ ਫ਼ਰਜ਼- ਸ਼ਰਮਾ, ਸੋਹੀ ਸ਼ਹਾਦਤ ਦੇ ਮਹੀਨੇ ਵਜੋਂ ਜਾਣੇ ਜਾਂਦੇ ਜੂਨ ਮਹੀਨੇ ਹਰ ਸਾਲ ਦੀ ਇਸ ਵਾਰ ਵੀ ਸਾਲਾਨਾ 10ਵੀਂ ਛਬੀਲ ਲੰਡਨ ਦੇ ਹੇਜ਼ ਕਸਬੇ ਸਥਿਤ … read more

ਅਾਬੂਧਾਬੀ ਦੀ ਸੰਗਤ ਵੱਲੋਂ ਦੂਜਾ ਵਿਸ਼ਾਲ ਖ਼ੂਨਦਾਨ ਕੈਂਪ

IMG-20180602-WA0039

ਯੂ ਏ ਈ- ਆਬੂ ਧਾਬੀ ( ਜਸਵੰਤ ਸਿੰਘ ਰੋਡੇ) ਸਿੱਖ ਸੰਗਤ ਯੂ ਏ ਈ ਜਥਾ ਆਬੂ ਧਾਬੀ ਵੱਲੋਂ ਲੰਘੇ ਵੀਰਵਾਰ ਦੀ ਰਾਤ ਬਲੱਡ ਬੈਂਕ ਖਲਦੀਆ ਵਿੱਚ ਲਗਾਏ ਖੂਨਦਾਨ ਕੈਂਪ ਵਿੱਚ ੯੭ ਬੋਤਲਾਂ ਲਹੂ ਦਾਨ ਕਰਕੇ ਮਾਨਵ ਸੇਵਾ ਦੇ ਕਾਰਜ ਵਿੱਚ … read more

ਇੰਗਲੈਂਡ ਦੀ ਧਰਤੀ ‘ਤੇ ਲੋਕ ਹਿਤਾਂ ਲਈ ਲੜਦੇ ਰਹੇ ਕਾਮਰੇਡ ਅਜੀਤ ਸੰਧੂ ਨਹੀਂ ਰਹੇ

07 May 2018 KhurmiUK 02

-99 ਸਾਲ ਦੀ ਉਮਰ ‘ਚ ਦਿਹਾਂਤ ਲੰਡਨ (ਮਨਦੀਪ ਖੁਰਮੀ) ਇੰਗਲੈਂਡ ਦੀ ਧਰਤੀ ‘ਤੇ ਰਹਿੰਦਿਆਂ ਲੋਕ ਹਿਤਾਂ ਨੂੰ ਪ੍ਰਣਾਏ ਰਹੇ ਕਾਮਰੇਡ ਅਜੀਤ ਸਿੰਘ ਸੰਧੂ 99 ਸਾਲ ਦੀ ਉਮਰ Ḕਚ ਬੀਤੇ ਦਿਨੀਂ ਅਲਵਿਦਾ ਕਹਿ ਗਏ। ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਉਹਨਾਂ ਨੂੰ … read more

ਪੰਜਾਬੀ ਸਾਹਿਤ ਸਭਾ ਗਲਾਸਗੋ ਦੇ ਸਾਲਾਨਾ ਸਮਾਗਮ ‘ਚ ਲੱਗੀਆਂ ਰੌਣਕਾਂ

07 May 2018 KhurmiUK 01

ਗਾਇਕ ਰਾਜ ਸੇਖੋਂ ਨੇ ਕਰਵਾਈ ਬੱਲੇ ਬੱਲੇ ਲੰਡਨ (ਮਨਦੀਪ ਖੁਰਮੀ) ਸਕਾਟਲੈਂਡ ਵਿੱਚ ਮੋਹਰੀ ਸੰਸਥਾ ਵਜੋਂ ਜਾਣੀ ਜਾਂਦੀ ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ ਸਾਲਾਨਾ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪੰਜ ਸਾਲ ਤੋਂ ਲੈ ਕੇ ਸੱਠ ਸਾਲ ਦੀ ਉਮਰ ਤੱਕ ਦੇ … read more

ਸਰਬਜੀਤ ਚੀਮਾ ਤੇ ਭੱਟੀ ਭੜੀਵਾਲੇ ਦੀ ” ਜੋੜੀ ” ਲੈ ਕੇ ਆ ਰਹੀ ਹੈ ਗੀਤ “ਜੋੜੀ”

k1

-ਅਸੀਂ ਪਰਿਵਾਰਕ ਗੀਤਾਂ ਨੂੰ ਲੋਕ ਕਚਿਹਰੀ ‘ਚ ਲਿਆਉਣ ਲਈ ਵਚਨਬੱਧ -“ਜੋੜੀ” 24 ਮਈ ਨੂੰ ਵਿਸ਼ਵ ਭਰ ਵਿੱਚ ਪਾਵੇਗੀ ਧੁੰਮਾਂ-ਸਰਬਜੀਤ ਚੀਮਾ ਲੰਡਨ (ਮਨਦੀਪ ਖੁਰਮੀ) “ਅਸਲ ਕਲਮਕਾਰ ਓਹੀ ਹੁੰਦੈ, ਜੋ ਆਪਣੇ ਆਪ ਨੂੰ ਸਮਾਜ ਦਾ ਇੱਕ ਅੰਗ ਸਮਝਦਾ ਹੋਇਆ ਕਲਮ ਦੀ ਵਰਤੋਂ … read more

ਮਾਂ ਹੱਥੋਂ ਰਿਲੀਜ਼ ਕਰਵਾਇਆ ਗਾਇਕ ਗੁਰਜੀਤ ਸੰਧੂ ਨੇ ਆਪਣਾ ਗੀਤ “ਡਰਾਇਵਰਾਂ ਦੀ ਜਾਨ”

31817371_1921994157813532_2753984299219812352_n

ਸਮਾਜਿਕ ਹੱਦਬੰਦੀ ‘ਚ ਰਹਿ ਕੇ ਕੰਮ ਕਰਨਾ ਹੀ ਮਕਸਦ- ਮਨਿੰਦਰ ਮੋਗਾ ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ ਹਿੰਮਤਪੁਰਾ) ਗਾੲਿਕ ਗੁਰਜੀਤ ਸੰਧੂ ਦਾ ਸਿੰਗਲ ਟਰੈਕ “ਡਰਾੲਿਵਰਾਂ ਦੀ ਜਾਨ” ੲਿੱਕ ਸਾਦੇ ਪਰ ਵਿਲੱਖਣ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਸਮਾਗਮ ਦੀ ਵਿਲੱਖਣਤਾ ਇਸ ਗੱਲੋਂ … read more

ਅਜ਼ਮਾਨ ‘ਚ ਹੋਏ ਸੰਗੀਤਕ ਸਮਾਗਮ ਦੌਰਾਨ ਗਾਇਕ ਚਰਨਜੀਤ ਖੈੜੀਆ ਦਾ ਸਨਮਾਨ

31817371_1921994157813532_2753984299219812352_n

ਜ਼ਿਮੇਵਾਰ ਗਾਇਕਾਂ ਤੇ ਗਾਇਕੀ ਦਾ ਸਨਮਾਨ ਜ਼ਰੂਰੀ- ਸਰਦੂਲ ਸਿੰਘ, ਮਨਜਿੰਦਰ ਸਿੰਘ ਲੰਡਨ (ਮਨਦੀਪ ਖੁਰਮੀ) “ਸੰਗੀਤਕ ਖੇਤਰ ਵਿੱਚ ਆਪ-ਮੁਹਾਰਤਾ ਤੇ ਗੈਰਜ਼ਿਮੇਵਾਰ ਗਾਇਕਾਂ ਤੇ ਗਾਇਕੀ ਦਾ ਬੋਲਬਾਲਾ ਸੁਹਿਰਦ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰਦਾ ਹੈ। ਫੂਹੜ ਗਾਇਕਾਂ ਦੀ ਕਤਾਰ ਨੂੰ ਛੋਟੀ ਕਰਨ … read more