ਕਹਾਣੀਆਂ ਕਹਾਣੀਆਂ ਕਹਾਣੀਆਂ ਕਹਾਣੀਆਂ ਕਹਾਣੀਆਂ ਕਹਾਣੀਆਂ ਕਹਾਣੀਆਂ ਕਹਾਣੀਆਂ ਕਹਾਣੀਆਂ ਕਹਾਣੀਆਂ ਕਹਾਣੀਆਂ ਕਹਾਣੀਆਂ

ਕਹਾਣੀ-ਤੂੰ ਸੁੱਤਾ ਰੱਬ ਜਾਗਦਾ…….ਸ਼ਿਵਚਰਨ ਜੱਗੀ ਕੁੱਸਾ

bai jeego
ਬਾਬਾ ਮੱਲ ਸਿੰਘ ਦੀ ਸਰਕਾਰੇ ਦਰਬਾਰੇ ਬੜੀ ਪੁੱਛ ਦੱਸ ਸੀ। ਹਰ ਅਫ਼ਸਰ ਬਾਬੇ ਨੂੰ ਬੜੇ ਸਤਿਕਾਰ ਨਾਲ ਮਿਲਦਾ। ਬਾਬੇ ਦੀ ਬੜ੍ਹਕ ਬਲਕਾਰੀ ਸ਼ੇਰ ਵਰਗੀ ਸੀ। ਪੰਦਰਾਂ ਸਾਲ ਪਿੰਡ ਦਾ ਸਰਪੰਚ ਰਿਹਾ। ਹਰ ਵਾਰੀ ਬਾਬਾ ਸਰਬ-ਸੰਮਤੀ ਨਾਲ ਸਰਪੰਚ ਚੁਣ ਲਿਆ ਜਾਂਦਾ ਸੀ। ਪਿੰਡ ਦਾ ਹਰ ਬੰਦਾ-ਬੁੜ੍ਹੀ ਬਾਬੇ ਦੀ ਦਿਲੋਂ ਇੱਜ਼ਤ ਕਰਦਾ। ਬੱਚੇ ਬਾਬੇ ਨੂੰ Ḕਸਤਿ ਸ੍ਰੀ ਅਕਾਲḔ ਆਖਦੇ ਤਾਂ ਬਾਬਾ Ḕਗੁਰ-ਪੁਕਾਰ ਭਾਈḔ ਆਖ ਕੇ ਉੱਤਰ ਦਿੰਦਾ। ਪੰਦਰਾਂ ਸਾਲ ਬਾਅਦ ਬਾਬੇ ਨੇ ਆਪ ਹੀ ਸਰਪੰਚੀ ਛੱਡ ਦਿੱਤੀ। ਲੋਕਾਂ ਨੇ ਬਥੇਰਾ ਜੋਰ ਪਾਇਆ, ਪਰ ਬਾਬੇ ਨੇ ਲੱਤ ਨਾ ਲਾਈ, “ਬੱਸ! ਹੁਣ ਨਾਮ ਈ ਜਪਣੈਂ!” ਆਖ ਕੇ ਸਾਰਿਆਂ ਨੂੰ ਚੁੱਪ ਕਰਵਾ ਦਿੱਤਾ। ਪੰਦਰਾਂ ਸਾਲਾਂ ਵਿਚ ਬਾਬੇ ਨੇ ਪਿੰਡ Ḕਤੇ ਖੇੜਾ ਲੈ ਆਂਦਾ ਸੀ। ਕਿਧਰੇ ਗਲੀਆਂ ਪੱਕੀਆਂ ਕਰਵਾ, ਟੂਟੀਆਂ ਲੁਆ, ਗੱਲ ਕੀ, ਇਸ ਪਿੰਡ ਕੋਲ ਹਰ ਸਹੂਲਤ ਸੀ। ਪਿੰਡ ਵਿਚ ਕੋਈ ਲੜਾਈ ਝਗੜਾ ਹੁੰਦਾ ਤਾਂ ਸੱਥ ਵਿਚ ਬੈਠ ਕੇ ਹੀ ਨਬੇੜ ਲਿਆ ਜਾਂਦਾ। ਬਾਬੇ ਦੀ ਇਜਾਜ਼ਤ ਬਿਨਾ ਪੁਲੀਸ ਇਸ ਪਿੰਡ ਨਹੀਂ ਵੜਦੀ ਸੀ। ਬਾਬਾ ਨਾ ਖ਼ੁਦ ਦਾਰੂ ਪੀਂਦਾ ਸੀ ਅਤੇ ਨਾ ਹੀ ਕਿਸੇ ਨੂੰ ਪੀਣ ਦਿੰਦਾ ਸੀ। ਹਰ ਬੰਦੇ ਨੂੰ ਦਲੀਲ ਨਾਲ ਪ੍ਰੇਰਨਾ ਬਾਬੇ ਦਾ ਕਰਮ ਸੀ। ਨਾ ਬਾਬਾ ਧੱਕਾ ਕਰਦਾ ਸੀ ਅਤੇ ਨਾ ਹੀ ਜਰਦਾ ਸੀ।  ਆਥਣ-ਸਵੇਰ ਗੁਰਦੁਆਰੇ ਜਾਣਾ, ਸੇਵਾ ਕਰਨੀ ਇਕ ਤਰ੍ਹਾਂ ਨਾਲ ਬਾਬੇ ਦਾ ਨਿੱਤ-ਨੇਮ ਬਣ ਗਿਆ ਸੀ। ਜ਼ਮੀਨ ਬਾਬੇ ਦੇ ਪ੍ਰੀਵਾਰ ਕੋਲ ਸੋਹਣੀ ਸੀ। ਘਰ ਇਕ ਫ਼ੋਰਡ ਟਰੈਕਟਰ ਸੀ। ਘਰ ਦਾ ਗੁਜ਼ਾਰਾ ਸੋਹਣਾ ਰਿੜ੍ਹਿਆ ਹੋਇਆ ਸੀ। ਬਾਬੇ ਦਾ ਵੱਡਾ ਮੁੰਡਾ ਕੈਨੇਡਾ ਵਿਆਹਿਆ ਹੋਇਆ ਸੀ। ਕੁਝ ਵਕਫ਼ਾ ਪਾ ਕੇ ਛੋਟਾ ਵੀ ਪਰਿਵਾਰ ਸਮੇਤ ਚਲਿਆ ਗਿਆ ਸੀ ਅਤੇ ਹੁਣ ਸਾਰਿਆਂ ਤੋਂ ਛੋਟਾ ਕਾਲਜ ਪੜ੍ਹਦਾ ਦਲਜੀਤ ਕੈਨੇਡਾ ਜਾਣ ਨੂੰ ਪੂਛ ਚੁੱਕੀ ਫਿਰਦਾ ਸੀ। ਬਾਬਾ ਸਾਰਿਆਂ ਤੋਂ ਛੋਟੇ ਦਲਜੀਤ ਨੂੰ ਬਾਹਰ ਭੇਜ ਕੇ ਖ਼ੁਸ਼ ਨਹੀਂ ਸੀ। ਬਾਬੇ ਦੇ ਘਰਵਾਲੀ ਸ਼ਮਸ਼ੇਰ ਕੌਰ, ਜਿਸ ਨੂੰ ਬਾਬਾ Ḕਸ਼ਾਮੋਂḔ ਹੀ ਆਖਦਾ, ਕਦੇ-ਕਦੇ ਛੋਟੇ ਦੀਆਂ ਆਦਤਾਂ ਤੋਂ ਦੁਖੀ ਹੋ ਕੇ ਆਖਦੀ, “ਐਦੂੰ ਤਾਂ ਰੱਬ ਇਕ ਅੱਧੀ ਕੁੜੀ ਈ ਦੇ ਦਿੰਦਾ-ਕਦੇ ਕਦਾਈਂ ਬੁੜ੍ਹੀ ਧੀ ਨਾਲ ਦਿਲ ਹੌਲਾ ਈ ਕਰ ਲੈਂਦੀ ਐ-ਮੁੰਡਿਆਂ ਨੂੰ ਤਾਂ ਨਾ ਚੜ੍ਹੀਦੀ ਨਾ ਲੱਥੀਦੀ-ਇਕ ਇਹ ਪਿਉ ਦੇ ਝਮਲ੍ਹਾਏ ਬਾਹਲੇ ਐ-ਜਾਣੀ ਦੀ ਸਹੁੰ ਵੀਰ ਦੀ-ਮੈਨੂੰ ਤਾਂ ਧੀ ਬਗੈਰ ਘਰ ਛੜਿਆਂ ਦਾ ਘਰ ਜਿਆ ਲੱਗਦੈ।” ਸ਼ਾਮੋਂ ਕਦੇ-ਕਦੇ ਅੰਦਰਲੀ ਭੜ੍ਹਾਸ ਕੱਢ ਲੈਂਦੀ।
ਸ਼ਾਮ ਨੂੰ ਬਾਬਾ ਜਦੋਂ ਗੁਰਦੁਆਰਿਓਂ ਵਾਪਿਸ ਆਇਆ ਤਾਂ ਟਰੈਕਟਰ ਘਰੇ ਖੜ੍ਹਾ ਸੀ। ਸੀਰੀ ਬਿੱਲੂ ਪਸ਼ੂਆਂ ਨੂੰ ਪੱਠੇ ਪਾ ਰਿਹਾ ਸੀ।
-“ਬਿੱਲੂ! ਜੀਤਾ ਕਿੱਥੇ ਐ?” ਬਾਬੇ ਨੇ ਪੁੱਛਿਆ।
-“ਉਹ ਤਾਂ ਬਾਬਾ ਜੀ ਪਰਸੋਂ ਦਾ ਖੇਤ ਈ ਨ੍ਹੀ ਆਇਆ।”
-“ਗਿਆ ਕਿੱਥੇ ਐ?”
-“ਪਤਾ ਨ੍ਹੀ-ਅੰਮਾਂ ਨੂੰ ਪਤਾ ਹੋਣੈਂ।”
-“ਨੀ ਸ਼ਾਮੋਂ!” ਬਾਬੇ ਦੀ ਘੜਿਆਲ ਵਰਗੀ ਅਵਾਜ਼ ਗੂੰਜੀ।
-“ਹਾਂ-ਕੀ ਐ?”
-“ਦਲਜੀਤਾ ਕਿੱਥੇ ਐ ਆਪਣਾ?”
-“ਪਤਾ ਨ੍ਹੀ ਕਿੱਥੇ ਐ-ਪਰਸੋਂ ਪਾਸਕੋਰਟ ਬਣਾਉਣੈਂ-ਪਾਸਕੋਰਟ ਬਣਾਉਣੈਂ ਕਰਦਾ ਫਿਰਦਾ ਸੀ-ਕਾਲਜੋਂ ਈ ਨ੍ਹੀ ਮੁੜ ਕੇ ਆਇਆ।”
-“ਬਣਾਉਣੈਂ ਪਾਸਪੋਰਟ-ਮੈਂ ਠਿੱਬੀਂ ਵੀ ਡਹਿਜੂੰ-ਦੋ ਗਏ ਤਾਂ ਢੀਠ ਹੋ ਕੇ ਉਥੇ ਈ ਬਹਿਗੇ-ਤੇ ਆਹ ਜਮੀਨ ਇਹਨਾਂ ਦਾ ਪਿਉ ਸਾਂਭੂ? ਮੈਂ ਸਾਰੀ ਵੇਚ ਕੇ ਪਰ੍ਹੇ ਮਾਰਨੀ ਐਂ-ਸਾਲੇ ਸਿੱਧੇ ਤੁਰਦੇ ਤੁਰਦੇ ਬਲਦ ਮੂਤਣੀਆਂ ਪਾਉਣ ਲੱਗ ਪੈਂਦੇ ਐ-ਜਦੋਂ ਹੁਣ ਆਇਆ ਜੂੜ ਪਾ ਕੇ ਰੱਖੀਂ ਮੇਰੇ ਆਉਣ ਤੱਕ-ਮੈਂ ਕਰਦੈਂ ਉਹਨੂੰ ਬੱਤ!”
-“ਮੇਰੀ ਤਾਂ ਕੋਈ ਨ੍ਹੀ ਸੁਣਦਾ! ਸਾਰੇ ਈ ਗਲ ਨੂੰ ਆਉਂਦੇ ਐ।” ਸ਼ਾਮੋਂ ਨੇ ਬੇਵੱਸੀ ਜ਼ਾਹਿਰ ਕੀਤੀ।
-“ਸੁਣਦਾ ਕਿਮੇਂ ਨ੍ਹੀ? ਤੂੰ ਉਹਦੀ ਮਾਂ ਐਂ-ਚਾਰ ਮਾਰ ਪੌਲੇ ਸਿਰ Ḕਚ!”
ਸ਼ਾਮੋਂ ਚੁੱਪ ਸੀ।
-“ਬਰਾਬਰ ਦੇ ਪੁੱਤ ਨੂੰ ਘੂਰਨਾ ਵੀ ਠੀਕ ਨ੍ਹੀ ਬਾਬਾ!” ਵੀਹਾਂ ਸਾਲਾਂ ਤੋਂ ਨਾਲ ਚੱਲੇ ਆ ਰਹੇ ਸੀਰੀ ਨੇ ਕਿਹਾ।
-“ਕਿਉਂ? ਇਉਂ ਤਾਂ ਸਾਲੇ ਨਾਸੀਂ ਧੂੰਆਂ ਲਿਆ ਦੇਣਗੇ ਆਪਹੁਦਰੇ ਹੋ ਕੇ!”
-“ਬਾਬਾ ਸਿਆਣੇ ਕਹਿੰਦੇ ਹੁੰਦੇ ਐ ਬਈ ਜੇ ਬੋਤਾ ਇੱਛ-ਇੱਛ ਕਰੇ ਤੋਂ ਨਾ ਬੈਠੇ-ਉਹਦਾ ਕੀ ਕਰ ਲਈਏ? ਫੜ ਕੇ ਤਾਂ ਬਿਠਾਉਣੋਂ ਰਹੇ?” ਸੀਰੀ ਸਿਆਣਾ ਸੀ।
-“ਫੇਰ ਡੰਡਾ! ਡੰਡਾ ਬਿੱਲੂ ਵੱਡਿਆਂ ਵੱਡਿਆਂ ਦੀ ਗੋਡੀ ਲੁਆ ਦਿੰਦੈ।”
-“ਫੇਰ ਘਰ Ḕਚ ਬਖਾਧ ਈ ਵਧੂ-ਬਾਧੂ ਕਲੇਸ਼ ਦਾ ਕੀ ਫਾਇਦਾ?” ਸ਼ਾਮੋਂ ਬੋਲੀ। ਬਾਬਾ ਅਣਸੁਣੀ ਕਰਕੇ ਬਾਹਰ ਨਿਕਲ ਗਿਆ। ਕਈ ਲੋਕ ਬਾਬੇ ਨੂੰ ḔਜੱਥੇਦਾਰḔ ਅਤੇ ਕਈ Ḕਕਮਲਾ ਅਕਾਲੀḔ ਵੀ ਆਖਦੇ ਸਨ।
ਖੌਅ-ਪੀਏ ਜਿਹੇ ਹੋਏ ਦਲਜੀਤ ਘਰ ਆ ਗਿਆ। ਉਹ ਡਿੱਕਡੋਲੇ ਜਿਹੇ ਖਾਂਦਾ ਫਿਰਦਾ ਸੀ। ਲੱਗਦਾ ਸੀ ਉਸ ਦੀ ਦਾਰੂ ਪੀਤੀ ਹੋਈ ਸੀ। ਬਾਬੇ ਦੀਆਂ ਅੱਖਾਂ Ḕਚੋਂ ਚੰਗਿਆੜੇ ਫੁੱਟੇ। ਪਰ ਉਹ ਕਸੂਤਾ ਮੌਕਾ ਦੇਖ ਕੇ ਚੁੱਪ ਕਰ ਗਿਆ। ਜੁਆਨ ਅਤੇ  ਸ਼ਰਾਬੀ ਪੁੱਤ ਨਾਲ ਝਗੜਾ ਕਰਕੇ ਉਹ ਲੋਕਾਂ ਨੂੰ ਤਮਾਸ਼ਾ ਨਹੀਂ ਦਿਖਾਉਣਾ ਚਾਹੁੰਦਾ ਸੀ। ਸਾਰੇ ਪਿੰਡ ਦੀ ਮੁਡੀਹਰ ਬਾਬੇ ਦਾ ਭੈਅ ਮੰਨਦੀ ਸੀ। ਪਰ ਅੱਜ ਦਲਜੀਤ ਹੀ ਬਾਬੇ ਦੀ ਦਸਤਾਰ ਸੱਥ ਵਿਚ ਰੋਲਣ ਲਈ ਤਿਆਰ ਸੀ।
ਸ਼ਾਮੋਂ ਨੇ ਪੁੱਤ ਨੂੰ ਰੋਟੀ ਪੁੱਛੀ, ਪਰ ਉਹ ਮੱਟ ਬਣਿਆਂ ਚੁੱਪ-ਚਾਪ ਚੁਬਾਰੇ ਚੜ੍ਹ ਗਿਆ। ਉਸ ਦੀ ਬੁੜ-ਬੁੜ ਬਾਬੇ ਅਤੇ ਸ਼ਾਮੋਂ ਨੂੰ ਥੱਲੇ ਤੱਕ ਸੁਣਦੀ ਰਹੀ। ਦੋਨੋਂ ਜੀਅ ਸੜੇ-ਭੁੱਜੇ ਪਾਸੇ ਪਰਤਦੇ ਰਹੇ। ਬੇਬੇ ਸ਼ਾਮੋਂ ਨੂੰ ਬਾਬੇ ਤੋਂ ਡਰ ਆ ਰਿਹਾ ਸੀ। ਪਤਾ ਨਹੀਂ ਕਿਹੜੇ ਮੌਕੇ ਬਾਬੇ ਦੇ ਅੰਦਰੋਂ ਜੁਆਲਾ-ਮੁਖੀ ਫੁੱਟ ਪੈਣਾ ਸੀ? ਉਸ ਨੇ ਤਾਂ ਰੈਂਗੜਾ ਫੜ ਕੇ ਦਲਜੀਤ ਦੀ ਤਹਿ ਲਾ ਦੇਣੀਂ ਸੀ। ਬੇਬੇ ਸਾਰੀ ਰਾਤ ਗੁਰੂ ਨੂੰ ਧਿਆਉਂਦੀ ਰਹੀ। ਸੁੱਖ ਸ਼ਾਂਤੀ ਬਖਸ਼ਣ ਲਈ ਅਰਦਾਸਾਂ ਕਰਦੀ ਰਹੀ। ਦਲਜੀਤ ਪਤਾ ਨਹੀਂ ਕਦੋਂ ਸੌਂ ਗਿਆ ਸੀ। ਬੇਬੇ ਅਤੇ ਬਾਬਾ ਸਾਰੀ ਰਾਤ ਨਹੀਂ ਸੁੱਤੇ ਸਨ। ਦਲਜੀਤ ਦੇ ਸੌਣ ਤੋਂ ਬਾਅਦ ਬਾਬੇ ਨੇ, “ਮਾਰ ਲਏ ਗੰਦੀ Ḕਲਾਦ ਨੇ!” ਆਖਿਆ ਸੀ। ਬੇਬੇ ਸਾਹ ਘੁੱਟੀ ਪਾਠ ਕਰਦੀ ਰਹੀ ਸੀ।  ਬਾਬੇ ਦੇ ਅੱਤੜ ਸੁਭਾਅ ਕਰਕੇ ਕੁਝ ਨਹੀਂ ਬੋਲੀ ਸੀ।
ਤੜਕੇ ਅੰਮ੍ਰਿਤ ਵੇਲੇ ਹੀ ਬਾਬਾ ਇਸ਼ਨਾਨ ਕਰਕੇ ਗੁਰਦੁਆਰੇ ਚਲਾ ਗਿਆ। ਬੇਬੇ ਨੇ ਸ਼ੁਕਰ ਕੀਤਾ। ਪਰ ਗੁਰੂ ਘਰ ਵੀ ਬਾਬੇ ਦਾ ਜੀਅ ਨਾ ਲੱਗਿਆ। ਗੁਰੂ ਮਹਾਰਾਜ ਦੀ ਤਾਬਿਆ ਵਿਚ ਬੈਠੇ ਦਾ ਮਨ ਭਰਦਾ ਰਿਹਾ। ਹਿੰਦ ਮਹਾਂਸਾਗਰ ਵਰਗੇ ਵਿਸ਼ਾਲ ਹਿਰਦੇ ਵਾਲਾ ਬਾਬਾ ਅੱਜ ਮੋਮਬੱਤੀ ਦੀ ਲਾਟ ਵਾਂਗ ਡੋਲ ਗਿਆ ਸੀ। ਸਾਰੀ ਜ਼ਿੰਦਗੀ ਹਿੱਕ ਦੀ ਜੋਰ Ḕਤੇ ਕੱਟੀ ਸੀ। ਕੋਈ ਮੂਹਰੇ ਕੁਸਕਿਆ ਤੱਕ ਨਹੀਂ ਸੀ। ਪਰ ਅੱਜ ਬਾਬੇ ਨੂੰ ਰੱਤੀ-ਭਰ ਦਲਜੀਤ ਹੀ ਡੁਲਾ ਗਿਆ ਸੀ। ਆਪਣੀ ਹੀ ਜੰਮੀ ਔਲਾਦ! ਉਸ ਦਾ ਪਾਠ ਵੱਲ ਮਨ ਨਹੀਂ ਲੱਗ ਰਿਹਾ ਸੀ। ਬਿਰਤੀ ਪਲ-ਪਲ ਖੰਡਨ ਹੋ ਰਹੀ ਸੀ। ਦਿਲੋਂ ਬਾਬਾ ਅਥਾਹ ਦੁਖੀ ਸੀ। ਉਸ ਦੀ ਆਤਮਾ ਲਹੂ-ਲੁਹਾਣ, ਕੁਰਲਾਈ ਜਾ ਰਹੀ ਸੀ। ਗੁਰੂ ਦਾ ਵਾਕ ਅਤੇ ਦੇਗ ਲੈ ਕੇ ਬਾਬਾ ਘਰ ਆ ਗਿਆ। ਉਸ ਦਾ ਪਰਬਤ ਵਰਗਾ ਜਿਗਰਾ ਕਿਰ-ਕਿਰ ਪੈਂਦਾ ਸੀ!
ਸਵੇਰ ਦੇ ਅੱਠ ਵੱਜ ਚੁੱਕੇ ਸਨ। ਦਲਜੀਤ ਅਜੇ ਵੀ ਸੁੱਤਾ ਪਿਆ, ਘੁਰਾੜਿਆਂ ਦੀ ਚੱਕੀ ਪੀਸੀ ਜਾ ਰਿਹਾ ਸੀ।
-“ਸ਼ਾਮ ਕੁਰੇ-ਗੱਲ ਸੁਣ!” ਬਾਬਾ ਬੇਬੇ ਨਾਲ ਪਹਿਲੀ ਵਾਰ ਇਤਨਾ ਨਰਮ ਬੋਲਿਆ ਸੀ। ਬੇਬੇ ਕੋਲ ਆ ਗਈ। ਚਾਹ ਦਾ ਗਿਲਾਸ ਉਸ ਦੇ ਹੱਥ ਵਿਚ ਸੀ।
-“ਕੀ ਹੋਣਾ ਚਾਹੀਦੈ? ਰੌਲਾ ਕਰਦੇ ਐਂ ਲੋਕ ਤਮਾਸ਼ਾ ਦੇਖਣਗੇ-ਸਾਰੀ ਉਮਰ ਦੀ ਕੀਤੀ ਕਰਾਈ ਖੁਹ Ḕਚ ਜਾਊ-ਲੋਕਾਂ ਦੀ ਮੂੰਹ ਕਾਲਸ ਬਾਧੂ ਦੀ ਮਿਲੂ।”
-“ਤੁਸੀਂ ਮੇਰੀ ਸਾਰੀ ਉਮਰ ਨ੍ਹੀ ਸੁਣੀ-ਮੈਂ ਤਾਂ ਕਹਿੰਨੀ ਐਂ ਪਿਆਰ ਨਾਲ ਸਮਝਾਉਣ ਅਰਗੀ ਰੀਸ ਕੋਈ ਨ੍ਹੀ-ਜੇ ਕਹਿੰਦੈ-ਕਨੇਡੇ ਤੋਰ ਦਿਓ-ਐਥੇ ਇਹਦੀਆਂ ਘਤਿੱਤਾਂ ਤੋਂ ਮੈਨੂੰ ਡਰ ਲੱਗਦੈ!”
-“ਤੇ ਐਥੋਂ ਦਾ ਕੰਮ ਧੰਦਾ ਕੌਣ ਸਾਂਭੂ?”
-“ਆਪੇ ਬਿੱਲੂ ਹੋਰੀਂ ਕਰੀ ਜਾਣਗੇ-ਅੱਗੇ ਕਿਹੜਾ ਇਹੀ ਵਾਹੀ ਕਰਦੈ? ਬਥ੍ਹੇਰਾ ਕਰੀ ਜਾਂਦੇ ਐ ਜਿਉਣ ਜੋਕਰੇ-ਤੁਸੀਂ ਇਹਨੂੰ ਤੋਰੋ ਬਾਹਰ-ਵਿਹਲਾ ਰਿਹਾ ਬੰਦਾ ਕਦੇ ਕੰਮ ਨ੍ਹੀ ਕਰ ਸਕਦਾ-ਬਾਹਰ ਤਾਂ ਕਹਿੰਦੇ ਕੰਮ ਬਿਨਾ ਬੰਦੇ ਦੀ ਰੋਟੀ ਨ੍ਹੀ ਤੁਰਦੀ-ਜਦੋਂ ਹੱਥੀਂ ਕਰਕੇ ਖਾਣਾ ਪਿਆ-ਆਪੇ ਮੁੜ ਆਊ-ਗੁਰੂ Ḕਤੇ ਭਰੋਸਾ ਕਰ ਕੇ ਇਹਨੂੰ ਹੱਥੀਂ ਤੋਰ ਦਿਓ-ਕਲੇਸ਼ ਪਾ ਕੇ ਤੋਰਿਆ ਤਾਂ ਕੀ ਤੋਰਿਆ?”
-“ਠੀਕ ਐ-ਮੈਂ ਸਕੂਲ ਤੱਕ ਜਾ ਆਵਾਂ-ਤੂੰ ਉਹਨੂੰ ਉਠਾ-ਉਹਦਾ ਪਾਸਪੋਰਟ ਬਣਨਾ ਦੇਈਏ।” ਤੇ ਬਾਬਾ ਤੁਰ ਗਿਆ। ਬੇਬੇ ਨੇ ਰੱਬ ਦਾ ਸ਼ੁਕਰ ਕੀਤਾ। ਨਹੀਂ ਅੜਬ ਬਾਬੇ ਤੋਂ ਉਸ ਨੂੰ ਇਤਨੀ ਭਦਰਕਾਰੀ ਦੀ ਉਕਾ ਹੀ ਉਮੀਦ ਨਹੀਂ ਸੀ। ਗੁਰੂ ਦੇ ਸ਼ੁਕਰਾਨੇ ਵਜੋਂ ਬੇਬੇ ਦੇ ਨੇਤਰ ਭਰ ਆਏ।
ਜਦੋਂ ਬਾਬਾ ਸਕੂਲੋਂ ਮੁੜ ਕੇ ਆਇਆ ਤਾਂ ਦਲਜੀਤ ਬੈਠਕ ਵਿਚ ਬੈਠਾ ਚਾਹ ਪੀ ਰਿਹਾ ਸੀ। ਬਾਬੇ ਨੂੰ ਤੱਕ ਕੇ ਉਸ ਦੀਆਂ ਨਜ਼ਰਾਂ ਝੁਕ ਗਈਆਂ। ਬੇਬੇ ਨੇ ਸਾਰੀ ਗੱਲ ਦੱਸ ਦਿੱਤੀ ਸੀ।
-“ਉਠ ਖੜ੍ਹਿਆ ਬਈ ਸ਼ੇਰਾ?”
-“ਹਾਂ ਬਾਪੂ ਜੀ!” ਉਹ ਨਮੋਸ਼ੀ ਦਾ ਮਾਰਿਆ ਹੋਇਆ ਸ਼ਰਮਿੰਦਾ ਸੀ।
-“ਜਾਹ ਫ਼ੌਜੀ ਨੂੰ ਗੱਡੀ ਆਖ ਕੇ ਆ-ਤੇਰਾ ਪਾਸਪੋਰਟ ਬਣਨਾ ਦੇਈਏ।”
-“ਪਾਸਕੋਰਟ ਤਾਂ ਇਹ ਬਣਨਾ ਦੇ ਵੀ ਆਇਆ!” ਬੇਬੇ ਨੇ ਪਾਸਿਓਂ ਕਿਹਾ।
-“ਹਲਾ! ਤਾਂ-ਤਾਂ ਬੜਾ ਤੱਤਾ ਐ ਬਈ!” ਬਾਬੇ ਨਾਲ ਸਾਰੇ ਹੱਸ ਪਏ। ਬਿੱਲੂ ਪਸ਼ੂਆਂ ਨੂੰ ਪੱਠੇ ਪਾ ਰਿਹਾ ਸੀ।
-“ਲੈ ਸ਼ੇਰਾ ਗੱਲ ਸੁਣ! ਹੁਣ ਜਿੰਨਾਂ ਕੁ ਚਿਰ ਤੂੰ ਸਾਡੇ ਕੋਲ ਐਂ-ਮੇਰੀ ਮਿੰਨਤ ਐ ਦਾਰੂ ਨਾ ਪੀਈਂ ਸ਼ੇਰ ਬਣਕੇ-ਸਾਰੀ ਉਮਰ ਕਿਸੇ ਤੋਂ ਉਂਗਲ ਨ੍ਹੀ ਕਰਵਾਈ-ਮੇਰਾ ਪੁੱਤ ਬਣਕੇ ਸ਼ਰਾਬ ਨੂੰ ਮੂੰਹ ਨਾ ਲਾਈਂ-ਕਨੇਡਾ ਜਾ ਕੇ ਜੋ ਮਰਜੀ ਐ ਕਰੀ ਚੱਲੀਂ-ਕਿਹੜਾ ਅਸੀਂ ਤੈਨੂੰ ਦੇਖਣ ਆਉਣੈਂ?”
-“ਤੇਰਾ ਬਾਪੂ ਤੇਰੀ ਸ਼ਰਾਬ ਕਰਕੇ ਸਾਰੀ ਰਾਤ ਨ੍ਹੀ ਸੁੱਤਾ।” ਬੇਬੇ ਨੇ ਆਖਿਆ।
-“ਬਾਪੂ ਜੀ ਗਲਤੀ ਹੋ ਗਈ-ਕਸਮ ਖਾ ਕੇ ਆਖਦੈਂ-ਜਮਾਂ ਈ ਨ੍ਹੀ ਪੀਂਦਾ-ਵਿਸ਼ਵਾਸ ਕਰੋ!” ਦਲਜੀਤ ਦੇ ਆਖਣ Ḕਤੇ ਬਾਬਾ ਹੌਲਾ ਫ਼ੁੱਲ ਹੋ ਗਿਆ। ਕਈ ਮਣਾਂ ਭਾਰ ਉਸ ਦੇ ਦਿਲ ਤੋਂ ਲਹਿ ਗਿਆ ਸੀ। ਬਾਬਾ ਕੈਨੇਡਾ ਨੂੰ ਫ਼ੋਨ ਕਰਨ ਤੁਰ ਪਿਆ।
ਦੋ ਕੁ ਮਹੀਨਿਆਂ ਵਿਚ ਹੀ ਦਲਜੀਤ ਕੈਨੇਡਾ ਪੁੱਜ ਗਿਆ। ਰਹਾਇਸ਼ ਉਸ ਦੀ ਆਪਣੇ ਭਰਾਵਾਂ ਬਾਲੀ ਅਤੇ ਲਾਲੀ ਕੋਲੇ ਹੀ ਸੀ। ਦੋਨੋਂ ਭਰਾ ਆਹਮੋ-ਸਾਹਮਣੇ ਵੱਖੋ-ਵੱਖਰੇ ਘਰਾਂ ਵਿਚ ਰਹਿੰਦੇ ਸਨ। ਦਲਜੀਤ ਲਈ ਇਹ ਨਵੀਂ ਦੁਨੀਆਂ ਸੀ। ਹਰ ਕੋਈ ਆਪਣੇ-ਆਪਣੇ ਕੰਮ ਵਿਚ ਮਸ਼ਰੂਫ਼! ਰੁੱਖੀ ਜ਼ਿੰਦਗੀ! ਮਸ਼ੀਨੀ ਯੁੱਗ! ਹਰ ਕੋਈ ਆਪਣੇ ਮਤਲਬ ਪ੍ਰਤੀ ਸੁਚੇਤ! ਮਤਲਬ-ਪ੍ਰਸਤ ਦੁਨੀਆਂ! ਐਸ਼-ਪ੍ਰਸਤ ਲੋਕ! ਬੇਪ੍ਰਵਾਹ ਦੇਸ਼! ਮਸ਼ੀਨਾਂ ਨਾਲ ਮਸ਼ੀਨ ਬਣੀ ਜਨਤਾ!
ਦੋ ਹਫ਼ਤਿਆਂ ਵਿਚ ਲਾਲੀ ਅਤੇ ਬਾਲੀ ਨੇ ਛੋਟੇ ਭਾਈ ਦਲਜੀਤ ਨੂੰ ਅੱਧਾ ਕੈਨੇਡਾ ਘੁੰਮਾ ਦਿੱਤਾ। ਨਿਆਗਰਾ-ਫ਼ਾਲ ਦਾ ਨਜ਼ਾਰਾ ਦਲਜੀਤ ਨੂੰ ਕੁਦਰਤ ਦੇ ਵੱਧ ਨਜ਼ਦੀਕ ਜਾਪਿਆ। ਵੱਡੀਆਂ ਭਰਜਾਈਆਂ ਨੇ ਦਲਜੀਤ ਨੂੰ ਦਿਲੋਂ ਮੋਹ ਕੀਤਾ। ਛੋਟਾ ਹੋਣ ਕਰਕੇ ਟਿੱਚਰਾਂ ਵੀ ਕੀਤੀਆਂ। ਪੰਦਰ੍ਹਵੇਂ ਦਿਨ ਸ਼ਾਮ ਨੂੰ ਬੋਤਲ ਖੋਲ੍ਹ ਕੇ ਲਾਲੀ ਅਤੇ ਬਾਲੀ ਨੇ ਦਲਜੀਤ ਨੂੰ ਆਪਣੇ ਕੋਲ ਬਿਠਾ ਲਿਆ। ਦਲਜੀਤ ਸਾਊ ਜਿਹਾ ਬਣਿਆਂ ਬੈਠਾ ਸੀ।
-“ਦੇਖ ਛੋਟੇ ਭਾਈ ਦਲਜੀਤ! ਪਿੰਡ ਆਲੀ ਐਸ਼ ਤੇ ਨਜਾਰੇ ਤੈਨੂੰ ਐਥੇ ਨ੍ਹੀ ਮਿਲਣੇ-ਇੱਥੇ ਤਾਂ ਕੰਮ ਕਰੇਂਗਾ ਤਾਂ ਗੁਜਾਰਾ ਚਲਾ ਲਵੇਂਗਾ-ਤੇ ਨਹੀਂ ਤਾਂ ਰਾਮ ਸੱਤ ਐ-ਅਸੀਂ ਤੈਨੂੰ ਐਥੋਂ ਘਰੋਂ ਨ੍ਹੀ ਕੱਢਦੇ-ਰਹਿਣਾ ਐ ਤਾਂ ਜੀਅ ਸਦਕੇ ਰਹਿ-ਕੰਮ ਤੈਨੂੰ ਦੁਆ ਦਿਆਂਗੇ-ਕਰਕੇ ਦੇਖ ਲੈ-ਹੋਰ ਤੁਰ ਫਿਰ ਕੇ ਕੈਨੇਡਾ ਦੇਖਣੈਂ ਤਾਂ ਉਹ ਵੀ ਦੇਖ ਲੈ-ਚਾਹੇ ਦੋ ਮਹੀਨੇ ਰਹਿ!”
-“ਜੇ ਕਿਸੇ ਤੱਤੀ ਠੰਢੀ ਚੀਜ ਦਾ ਸੁਆਦ ਦੇਖਣੈਂ ਤਾਂ ਉਹ ਵੀ ਦਿਖਾ ਦਿੰਨੇ ਆਂ-ਬਥੇਰੀਆਂ ਗੋਰੀਆਂ ਫਿਰਦੀਐਂ।” ਗੱਲ ਕੱਟ ਕੇ ਭਰਜਾਈ ਨੇ ਕਿਹਾ ਤਾਂ ਦਲਜੀਤ ਦਾ ਮੂੰਹ ਲਾਲ ਹੋ ਗਿਆ।
-“ਇਹ ਤਾਂ ਐਥੇ ਮਾਮੂਲੀ ਮਸਲੈ-!”
-“ਕੰਮ ਕੀ ਮਿਲੂ?” ਦਲਜੀਤ ਨੇ ਪੁੱਛਿਆ।
-“ਕੰਮ-ਐਥੇ ਜੱਜ ਤਾਂ ਤੈਨੂੰ ਕਿਸੇ ਨੇ ਲਾ ਨ੍ਹੀ ਦੇਣਾ-ਜਾਂ ਤਾਂ ਫਲ ਤੋੜਨੇ ਪੈਣਗੇ ਤੇ ਜਾਂ ਫਿਰ ਬਿਲਡਿੰਗ ਉਸਾਰੀ ਦਾ ਕੰਮ ਕਰਨਾ ਪਊ।” ਬਾਲੀ ਦੇ ਆਖਣ Ḕਤੇ ਦਲਜੀਤ ਨੂੰ ਆਪਣੇ ਪਿੰਡ ਵਾਲਾ ਕਾਟੂ ਮਜ੍ਹਬੀ ਅਤੇ ਮਾਲੀ ਦੌਲਤ ਰਾਮ ਚੇਤੇ ਆ ਗਏ। ਕਾਟੂ ਲੋਕਾਂ ਨਾਲ ਦਿਹਾੜੀਆਂ ਦੱਪੇ ਕਰਦਾ ਸੀ ਅਤੇ ਦੌਲਤੀ ਪੇਂਦੂ ਬੇਰ ਤੋੜਦਾ ਹੁੰਦਾ ਸੀ।
ਉਹ ਝੂਠਾ ਜਿਹਾ ਹੋ ਗਿਆ। ਉਪਰੋਥਲੀ ਉਸ ਨੇ ਕਈ ਪੈੱਗ ਸੂਤ ਧਰੇ। ਉਹ ਸੋਚ ਰਿਹਾ ਸੀ ਕਿ ਯਾਰ ਬੇਲੀ ਕੀ ਸੋਚਣਗੇ? ਕਿ ਕੈਨੇਡਾ ਗਿਆ ਸੀ, ਖੋਟੇ ਪੈਸੇ ਵਾਂਗੂੰ ਵਾਪਿਸ ਮੁੜ ਆਇਆ? ਇਹਦੇ ਵਿਚ ਹੀ ਕੋਈ ਨੁਕਸ ਹੋਊ! ਕੰਮਚੋਰ, ਨਲਾਇਕ ਅਤੇ ਹੋਰ ਪਤਾ ਨਹੀਂ ਕੀ-ਕੀ ਲੋਕ ਉਹਦੇ ਬਾਰੇ ਲੱਖਣ ਲਾਉਣਗੇ? ਜੁੰਡੀ ਦੇ ਯਾਰ ਚੋਭਾਂ ਲਾਉਣਗੇ: ਇਹਤੋਂ ਮੇਮਾਂ ਆਲੇ ਮੁਲਕ Ḕਚ ਨ੍ਹੀ ਰਿਹਾ ਗਿਆ। ਬਾਪੂ ਬੇਬੇ ਵੀ ਪਤਾ ਨਹੀਂ ਕੀ ਸੋਚਣ?
-“ਬਾਈ ਇਕ ਗੱਲ ਆਖਾਂ?” ਉਸ ਨੇ ਲੰਡਾ ਪੈੱਗ ਹੋਰ ਅੰਦਰ ਸੁੱਟਦਿਆਂ ਕਿਹਾ।
-“ਬੋਲ-?” ਸਾਰੇ ਗਿੱਦੜ ਹੁਆਂਕਣ ਵਾਂਗ ਇਕੱਠੇ ਹੀ ਬੋਲੇ।
-“ਮੈਂ ਪਿੰਡ ਨ੍ਹੀ ਮੁੜਨਾ-ਐਥੇ ਚਾਹੇ ਮੈਨੂੰ ਕਿਸੇ ਨਾਲ ਸੀਰੀ ਰਲਾ ਦਿਓ।” ਉਸ ਨੇ ਗੱਲ ਹੀ ਨੇਹਣ ਦਿੱਤੀ। ਭੋਲਾ ਭਾਲਾ ਜੱਟ ਦਾਰੂ ਨਾਲ ਕਮਲਾ ਹੋਇਆ ਬੈਠਾ ਸੀ।
-“—–।” ਸਾਰੇ ਹਥਿਆਰ ਸੁੱਟ ਗਏ।
-“ਉਏ ਵੱਸ ਇਹਦੇ ਵੀ ਕੋਈ ਨ੍ਹੀ!” ਬਾਲੀ ਬੋਲਿਆ, “ਘਰੇ ਜੱਟ ਦਾ ਪੁੱਤ ਮੱਝ ਹੇਠੋਂ ਗੋਹਾ ਹਟਾਉਣਾ ਵੀ ਆਬਦੀ ਹੱਤਕ ਮੰਨਦੈ-ਜੱਟ ਜਿਉਂ ਹੁੰਦੈ! ਤੇ ਬਾਹਰ ਆ ਕੇ ਚਾਹੇ ਮਰੇ ਵੇ ਕੱਟੇ ਚੱਕਣ ਲਾ ਦਿਓ!”
-“ਜੱਟ ਦੇ ਗਲੋਂ ਜੱਟਵਾਧ ਦਾ ਕਰੀਂਡਲ ਜਮਾਂ ਨ੍ਹੀ ਲਹਿੰਦਾ।”
-“ਇਹ ਤੇਰਾ ਆਖਰੀ ਫ਼ੈਸਲੈ ਦਿਉਰਾ?”
-“ਭਾਬੀ ਜੀ-ਬਿਲਕੁਲ ਈ ਆਖਰੀ! ਇਸ ਤੋਂ ਅੱਗੇ ਕੋਈ ਬਾਡਰ ਈ ਨ੍ਹੀ ਪੈਂਦਾ।” ਦਾਰੂ ਪੀ ਕੇ ਰਾਠ ਬਣਿਆਂ ਉਹ ਤੋਤਲਾ ਬੋਲ ਰਿਹਾ ਸੀ।
-“ਮੈਂ ਭਲਾ ਕੁਛ ਖਾ ਕੇ ਮਰਜਾਂ-ਪਰ ਪਿੰਡ ਪੈਰ ਨ੍ਹੀ ਪਾਉਂਦਾ-ਜੇ ਤੁਸੀਂ ਮੇਰੀ ਬਾਂਹ ਨਹੀਂ ਫੜਨੀ-ਮੈਨੂੰ ਹੁਣੇ ਦੱਸ ਦਿਓ-ਮੈਂ ਕੋਈ ਹੋਰ ਟਿਕਾਣਾ ਕਰਾਂ-ਬੱਸ ਮੈਂ ਕੁਛ ਖਾ ਕੇ ਮਰਜੂੰ-ਤੁਸੀਂ ਮੈਨੂੰ ਆਪਣਾ ਭਾਈ ਈ ਨ੍ਹੀ ਮੰਨਦੇ-ਮੈਂ ਕਾਲਜ Ḕਚ ਜਨਰਲ ਸਕੱਤਰ ਰਿਹੈਂ-ਝੰਡੀ ਸੀ ਮੇਰੀ ਪੂਰੇ ਡੀ ਐੱਮ ਕਾਲਜ Ḕਚ ਬਾਈ-ਸਾਰੇ ਮੋਗੇ ਦੇ ਵਿਦਿਆਰਥੀ ਮੇਰੇ ਗੋਡੀਂ ਹੱਥ ਲਾਉਂਦੇ ਸੀ-ਬਾਈ ਮੈਂ ਐਥੇ ਆ ਕੇ ਕੱਖੋਂ ਹੌਲਾ ਹੋ ਗਿਆ-ਪ੍ਰੋਫ਼ੈਸਰ ਬਾਠ ਕਹਿੰਦਾ ਹੁੰਦਾ ਸੀ-ਕਲਯੁਗ Ḕਚ ਕੋਈ ਨ੍ਹੀ ਕਿਸੇ ਦਾ-ਮੈਂ ਬਾਈ ਕੁਛ ਖਾ ਕੇ ਮਰਜੂੰ-ਮੋਗੇ ਡੀ ਐੱਮ ਕਾਲਜ Ḕਚ ਮੇਰਾ ਰਾਜ ਸੀ ਬਾਈ—!” ਸ਼ਰਾਬੀ ਹੋਇਆ ਉਹ ਰੋਣ ਲੱਗ ਪਿਆ।
-“ਅਸੀਂ ਸਾਰੇ ਈ ਤੇਰੇ ਐਂ।” ਵੱਡੀ ਭਰਜਾਈ ਨੇ ਉਸ ਨੂੰ ਬੱਚਿਆਂ ਵਾਂਗ ਥਾਪੜਿਆ। ਬਾਕੀ ਸਾਰੇ ਚੁੱਪ ਸਨ।
-“ਨਹੀਂ ਭਾਬੀ ਮੈਨੂੰ ਹੱਥ ਨਾ ਲਾਅ!” ਉਸ ਨੇ ਇਕ ਹੋਰ ਗਿਲਾਸ ਕੰਗਣੀਂ ਤੱਕ ਭਰ ਲਿਆ।
-“ਕੋਈ ਨ੍ਹੀ ਭਾਬੀ ਕਿਸੇ ਨੂੰ ਉਚੇ ਉਠਦੇ ਨੂੰ ਦੇਖ ਕੇ ਖੁਸ਼-ਮੇਰੀ ਕਾਲਜ Ḕਚ ਸਰਦਾਰੀ ਸੀ-ਘੈਂਟ ਸਟੂਡੈਂਟ ਮੈਥੋਂ ਸਲਾਹਾਂ ਲੈਣ ਆਉਂਦੇ ਸੀ-ਮੈਂ ਸਰਦਾਰ ਸੀ ਪੂਰੇ ਡੀ ਐੱਮ ਕਾਲਜ ਦਾ—!” ਤੇ ਉਹ ਦਾਰੂ ਦਾ ਆਖਰੀ ਗਿਲਾਸ ਅੰਦਰ ਸੁੱਟਦਿਆਂ ਹੀ ਮਾੜੇ ਟੱਟੂ ਵਾਂਗ ਸੈਟੀ Ḕਤੇ ਹੀ ਲੁੜਕ ਗਿਆ। ਦਲਜੀਤ ਦੇ ਘੁਰਾੜ੍ਹੇ ਸ਼ੁਰੂ ਹੋ ਚੁੱਕੇ ਸਨ।
-“ਕਿੱਡਾ ਬੇਵਕੂਫ਼ ਐ ਇਹ ਮੁੰਡਾ?” ਲਾਲੀ ਨੇ ਕਿਹਾ।
-“ਸਿੱਧੀ ਗੱਲ ਪੁੱਠੀ ਪਾਉਂਦੈ!”
-“ਬਈ ਜੇ ਤੇਰੀ ਓਥੇ ਸਰਦਾਰੀ ਸੀ-ਐਥੇ ਆਉਣ ਵਾਸਤੇ ਤੈਨੂੰ ਬਾਬੇ ਭਾਨ ਸਿਉਂ ਨੇ ਕਿਹਾ ਸੀ?”
-“ਗਧੇ ਨੂੰ ਦਿੰਦੇ ਸੀ ਨੂਣ-ਕਹਿੰਦਾ ਅਖੇ ਮੇਰੇ ਕੰਨ ਪਾੜਦੇ ਐ-ਇਹਤੋਂ ਪਿੰਡ ਰਹਿ ਕੇ ਵਧੀਆ ਐਸ਼ ਨ੍ਹੀ ਹੁੰਦੀ-ਦੱਸੋ ਘਰੇ ਕੀ ਘਾਟਾ ਐ?”
-“ਚਲੋ ਜੇ ਕਹਿੰਦੈ ਤਾਂ ਕੰਮ Ḕਤੇ ਲੁਆ ਦਿਓ-ਤੁਹਾਨੂੰ ਵੀਹ ਬੰਦੇ ਜਾਣਦੇ ਐ-ਦਿਲ ਕਰੂ, ਕਰੀ ਜਾਊ-ਤੇ ਨਹੀਂ ਇਹਦੀ ਸਾਹਬ ਦੀ ਮਰਜੀ।” ਭਾਬੀ ਨੇ ਕਿਹਾ।
-“ਮੈਨੂੰ ਸਮਝ ਨ੍ਹੀ ਆਉਂਦੀ ਬਈ ਇਹ ਕਰੂ ਕੀ? ਪਿੰਡ ਤਾਂ ਇਹਨੇ ਮੱਝ ਧੁੱਪਿਓਂ ਖੋਲ੍ਹ ਕੇ ਕਦੇ ਛਾਂਵੇਂ ਨ੍ਹੀ ਕੀਤੀ।”
-“ਕਿਸੇ ਕੰਨਸਟਰਕਸ਼ਨ ਫ਼ਰਮ Ḕਚ ਕੰਮ ਦੁਆ ਦਿਓ-ਨਾ ਹੋਇਆ ਭੱਜ ਆਊ।”
-“ਲੋਕ ਕੀ ਆਖਣਗੇ? ਆਪ ਵੱਡੇ ਭਰਾ ਐਸ਼ ਕਰਦੇ ਐ ਤੇ ਛੋਟੇ ਨੂੰ ਇੱਟਾਂ ਫੜਾਉਣ Ḕਤੇ ਲਾ ਦਿੱਤਾ?”
-“ਜੱਟਾਂ ਆਲਾ ਰੰਘੜਊ ਤੇਰੇ Ḕਚੋਂ ਵੀ ਨ੍ਹੀ ਜਾਂਦਾ।” ਲਾਲੀ ਨੇ ਬਾਲੀ ਨੂੰ ਕਿਹਾ, “ਜਦੋਂ ਨੱਚਣ ਈ ਲੱਗਪੀ ਤਾਂ ਘੁੰਡ ਕਾਹਦਾ? ਹੁਣ ਤੇਰੇ ਖਾਨਦਾਨੀ ਖੁਰਕ ਉਠ ਖੜ੍ਹੀ!”
ਖ਼ੈਰ! ਕਾਫ਼ੀ Ḕਘੈਂਸ-ਘੈਂਸḔ ਤੋਂ ਬਾਅਦ ਦਲਜੀਤ ਨੂੰ ਦੁੱਧ ਦੀਆਂ ਬੋਤਲਾਂ ਢੋਣ ਵਾਲੀ ਵੈਨ ਨਾਲ ਨਰੜ ਦਿੱਤਾ। ਦਲਜੀਤ ਸਵੇਰੇ ਦੋ ਵਜੇ ਤੋਂ ਲੈ ਕੇ ਅੱਠ ਵਜੇ ਤੱਕ ਦੁੱਧ ਦੀਆਂ ਬੋਤਲਾਂ ਘਰਾਂ ਮੂਹਰੇ ਰੱਖਦਾ ਅਤੇ ਸ਼ਾਮ ਨੂੰ ਪੰਜ ਤੋਂ ਸੱਤ ਵਜੇ ਤੱਕ ਖਾਲੀ ਬੋਤਲਾਂ ਇਕੱਤਰ ਕਰਦਾ। ਕੰਮ ਕੋਈ ਭਾਰਾ ਨਹੀਂ, ਪਰ ਫ਼ੁਰਤੀ ਵਾਲਾ ਜ਼ਰੂਰ ਸੀ। ਉਸ ਦਾ ਰੇੜ੍ਹਾ ਸੋਹਣਾ ਰੁੜ੍ਹ ਪਿਆ ਸੀ। ਖ਼ਰਚਾ ਕੋਈ ਨਹੀਂ ਸੀ। ਗੱਡੀ ਦਾ ਤੇਲ ਫ਼ਰਮ ਦਾ ਸੀ। ਰਹਾਇਸ਼ ਭਰਾਵਾਂ ਕੋਲ ਸੀ। ਪੱਕੀ ਪਕਾਈ ਰੋਟੀ ਮਿਲਦੀ ਸੀ। ਮਹੀਨੇ ਦੀ ਬੱਚਤ ਬੈਂਕ ਵਿਚ ਜਮ੍ਹਾਂ ਹੋਈ ਜਾ ਰਹੀ ਸੀ। ਕੋਹੜ੍ਹ ਕਿਰਲੇ ਵਰਗਾ ਦਲਜੀਤ ਕੁਝ ਮਹੀਨਿਆਂ ਵਿਚ ਹੀ ਬਾਘੜ ਬਿੱਲੇ ਵਾਂਗ ਦੁੜਕ ਗਿਆ ਸੀ। ਮੂਲੀ ਵਰਗੀ ਧੌਣ ਬੋਹੜ ਦੇ ਮੁੱਛ ਵਰਗੀ ਹੋ ਗਈ ਸੀ। ਪਿੰਡੋਂ ਬੇਬੇ-ਬਾਪੂ ਨੇ ਦਲਜੀਤ ਦੇ ਵਿਆਹ ਬਾਰੇ ਜੋਰ ਦੇਣਾ ਸ਼ੁਰੂ ਕਰ ਦਿੱਤਾ। ਵਿਆਹ ਬਾਰੇ ਗੱਲ ਚੱਲੀ ਤਾਂ ਦੋਨਾਂ ਭਰਜਾਈਆਂ ਨੇ ਵੱਖੋ-ਵੱਖ ਤਰ੍ਹਾਂ ਨਾਲ ਦਲਜੀਤ ਦੀਆਂ ਵਾਗਾਂ ਆਪਣੇ ਵੱਲ ਨੂੰ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਹਰ ਕੋਈ ਆਪਣੀ-ਆਪਣੀ ਭੈਣ ਇੰਡੀਆ ਤੋਂ ਕੈਨੇਡਾ ਨੂੰ ਖਿੱਚਣ ਲਈ ਮੁੱਠੀਆਂ ਵਿਚ ਥੁੱਕੀ ਫਿਰਦੀ ਸੀ। ਮੁੰਡਿਆਂ ਦੇ ਸਹੁਰਿਆਂ ਨੇ ਬਾਪੂ ਮੱਲ ਸਿੰਘ ਕੋਲ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ। ਪਰ ਉਹ ਮੱਲ ਸਿੰਘ ਦੇ ਕੌੜ ਸੁਭਾਅ ਤੋਂ ਡਰਦੇ ਸਨ। ਉਹਨਾਂ ਨੇ ਵੀ ਕੁੜੀਆਂ ਦੀ ਪੂਛ ਦਾ ਵੱਟ ਹੀ ਕਸਿਆ, ਦੂਹਰੇ ਮਰੋੜੇ ਦਿੱਤੇ! ਦਰਾਣੀ-ਜਿਠਾਣੀ ਵਿਚ ਤਣਾਅ ਜਿਹਾ ਆ ਗਿਆ। ਹਰ ਕੋਈ ਆਪਣੀ ਹੀ ਭੈਣ ਦੇ ਭਵਿੱਖ ਪ੍ਰਤੀ ਸੁਚੇਤ ਸੀ। ਦੋ ਘਰਾਂ ਦਾ ਖਿੜਿਆ ਮਾਹੌਲ ਘੁੱਟਿਆ-ਘੁੱਟਿਆ ਜਿਹਾ ਬੀਤਣ ਲੱਗਾ। ਘਰ ਵਾਲਿਆਂ ਨੂੰ ਇਕ-ਦੂਜੇ ਪ੍ਰਤੀ ਠੁੰਗਾਂ-ਠੰਗੋਰਾਂ ਸ਼ੁਰੂ ਹੋ ਗਈਆਂ। ਇਕ-ਦੂਜੀ Ḕਤੇ ਪਹਿਲਾਂ ਉਂਗਲਾਂ ਉਠੀਆਂ ਅਤੇ ਫਿਰ ਦੂਸ਼ਣ ਲੱਗਣ ਲੱਗ ਪਏ।
ਸਾਰਿਆਂ ਤੋਂ ਜ਼ਿਆਦਾ ਦੁਖੀ ਲਾਲੀ ਸੀ।
-“ਤੁਸੀਂ ਭੈਣ ਦੇਣੇ ਦੀਓ ਦੱਸੋ ਬਈ ਆਪ ਵਸਣੈਂ ਕਿ ਨਹੀਂ?” ਉਸ ਨੇ ਇਕ ਦਿਨ ਪੀ ਕੇ ਆਖ ਦਿੱਤਾ।
-“ਕਿਤੇ ਭੈਣਾਂ ਨੂੰ ਵਸਾਉਂਦੀਆਂ ਵਸਾਉਂਦੀਆਂ ਆਪ ਨਾ ਘਰੇ ਬਹਿ ਜਾਇਓ—!”
ਮਾਹੌਲ ਕੁਝ ਕੁ ਠਰਿਆ ਰਿਹਾ। ਪਰ ਅਜੀਬ ਤਣਾਓ ਸੀ! ਕੋਈ ਕਿਸੇ ਨਾਲ ਬੋਲ ਸਾਂਝਾ ਨਹੀਂ ਕਰਦਾ ਸੀ। ਦਲਜੀਤ ਸਾਰਿਆਂ ਤੋਂ ਵੱਧ ਦੁਖੀ ਸੀ। ਉਸ ਨੂੰ ਅਹਿਸਾਸ ਸੀ ਕਿ ਉਸ ਕਰਕੇ ਹੀ ਇਹ ਸਾਰਾ ਪਾੜਾ ਪਿਆ ਸੀ। ਉਸ ਦੇ ਆਉਣ ਤੋਂ ਪਹਿਲਾਂ ਸਾਰੇ ਵਧੀਆ ਰੰਗੀਂ ਵਸਦੇ ਸਨ। ਨਾ ਸੈਹਾ ਨਿਕਲਦਾ ਤੇ ਨਾ ਕੁੱਤੀ ਭੌਂਕਦੀ! ਨਾ ਉਹ ਇੱਥੇ ਰਹਿੰਦਾ ਅਤੇ ਨਾ ਹੀ ਫ਼ਸਾਦ ਵਧਦਾ। ਉਸ ਨੇ ਵੱਖ ਕਮਰਾ ਲੈ ਕੇ ਰਹਿਣਾ ਸ਼ੁਰੂ ਕਰ ਦਿੱਤਾ। ਫ਼ਰਮ Ḕਚ ਕੰਮ ਕਰਦੀ ਕੁੜੀ ḔਬਿੱਲੀḔ ਨਾਲ ਉਸ ਦੀ ਨੇੜਤਾ ਵਧ ਗਈ ਸੀ। ਬਿੱਲੀ ਦਾ ਅਸਲ ਨਾਂ ਬਲਵਿੰਦਰ ਸੀ। ਬਿੱਲੀ ਖੁੱਲ੍ਹੀ ਡੁੱਲ੍ਹੀ, ਪਰ ਸਾਊ ਪੰਜਾਬਣ ਕੁੜੀ ਸੀ ਅਤੇ ਇਸ ਫ਼ਰਮ ਵਿਚ ਸੈਕਟਰੀ ਤੌਰ Ḕਤੇ ਕੰਮ ਕਰ ਰਹੀ ਸੀ। ਦਲਜੀਤ ਅਤੇ ਬਿੱਲੀ ਦੀ ਨੇੜਤਾ ਦਾ ਇਕ ਇਹ ਵੀ ਵੱਡਾ ਕਾਰਨ ਸੀ ਕਿ ਉਹ ਦਲਜੀਤ ਦੇ ਜਿਲ੍ਹੇ ਦੀ ਹੀ ਕੁੜੀ ਸੀ ਅਤੇ ਡੀ ਐੱਮ ਕਾਲਜ ਮੋਗੇ ਹੀ ਪੜ੍ਹੀ ਸੀ। ਪੜ੍ਹੀ-ਲਿਖੀ ਕੁੜੀ ਕਿਸੇ ਨੇੜਲੇ ਰਿਸ਼ਤੇਦਾਰ ਨੇ ਮੰਗਵਾ ਤਾਂ ਲਈ ਸੀ, ਪਰ ਤਨਖਾਹ ਦੇ ਲਾਲਚ ਕਰਕੇ ਕਿਸੇ ਤਣ-ਪੱਤਣ ਨਹੀਂ ਲਾ ਰਿਹਾ ਸੀ। ਕੁੜੀ ਹੀ ਵਿਆਹੀ ਜਾਂਦੀ ਤਾਂ ਫਿਰ ਤਨਖਾਹ ਕਿੱਥੋਂ ਆਉਣੀ ਸੀ? ਪੈਸਾ ਕਿਸੇ ਨੇ ਤਿਆਗਿਐ?
ਦਲਜੀਤ ਹੁਣ ਭਰਾਵਾਂ ਦੇ ਘਰੇ ਵੀ ਘੱਟ ਹੀ ਗੇੜਾ ਮਾਰਦਾ। ਇਹ ਨਹੀਂ ਬਈ ਉਸ ਨੂੰ ਭਰਾਵਾਂ ਦਾ ਮੋਹ ਨਹੀਂ ਆਉਂਦਾ ਸੀ। ਆਪਦਾ ਖ਼ੂਨ ਉਬਾਲਾ ਮਾਰਦਾ ਸੀ। ਪਰ ਕਲੇਸ਼ ਦੇ ਡਰੋਂ ਉਹ ਮੋਹ-ਪਿਆਰ ਕੁਚਲ ਕੇ ਵੀ ਚੁੱਪ ਸੀ। ਖਾਣਾ ਉਹ ਫ਼ਾਸਟ-ਫ਼ੂਡ ਜਾਂ ਬਿੱਲੀ ਨਾਲ ਹੀ ਖਾ ਲੈਂਦਾ। ਇਕ ਦਿਨ ਕੌਫ਼ੀ-ਸ਼ਾਪ ਵਿਚ ਬੈਠੀ ਬਿੱਲੀ ਨੇ ਆਪਣੀ ਸਾਰੀ ਦਰਦ ਕਹਾਣੀ ਦਲਜੀਤ ਨਾਲ ਸਾਂਝੀ ਕਰ ਕੇ ਦਿਲ ਦਾ ਭਾਰ ਹਲਕਾ ਕਰ ਲਿਆ। ਤਿੰਨ ਭੈਣਾਂ ਸਨ, ਇਕ ਨਿੱਕਾ ਭਰਾ ਸੀ। ਗ਼ਰੀਬ ਕਿਸਾਨ ਬਾਪੂ ਨੇ ਆਪਣੇ ਦੂਰੋਂ ਲੱਗਦੇ ਸਾਲੇ ਨਾਲ ਕੁੜੀ ਕੈਨੇਡਾ ਦੇ ਲਾਲਚ ਵਿਚ ਉਸ ਨਾਲ ਤੋਰ ਦਿੱਤੀ ਸੀ। ਉਹੀ ਰਿਸ਼ਤੇਦਾਰ ਕੁੜੀ ਦੀ ਕਮਾਈ ਖਾਂਦਾ ਲੋਹੇ ਦਾ ਥਣ ਬਣਿਆਂ ਬੈਠਾ ਸੀ। ਨਾ ਵਿਆਹੁੰਦਾ ਸੀ, ਨਾ ਹੀ ਕੋਈ ਕਿਤੇ ਗੱਲ ਬਾਤ ਚਲਾਉਂਦਾ ਸੀ। ਘਰ ਆਉਂਦੀ ਲਕਸ਼ਮੀ ਮਾਤਾ ਨੂੰ ਉਹ ਕਿਉਂ ਧੱਕਦਾ? ਦਲਜੀਤ ਨੂੰ ਦਿਲੋਂ ਭੋਲੀ ਮਾਸੂਮ ਕੁੜੀ ਨਾਲ ਹਮਦਰਦੀ ਜਾਗ ਪਈ। ਉਸ ਨੇ ਵੀ ਆਪਣੀ ਸਾਰੀ ਰਮਾਇਣ ਕੁੜੀ ਅੱਗੇ ਰੱਖ ਦਿੱਤੀ। ਦੁਖੀ ਨੂੰ ਦੁਖੀ ਮਿਲੇ, ਹਮਦਰਦੀ ਆਪਣੇ ਆਪ ਆ ਹੱਥ ਅੱਡਦੀ ਹੈ! ਦੋਹਾਂ ਦੀ ਦਿਲੀ ਸਾਂਝ ਹੋਰ ਵਧ ਗਈ।
ਜਦ ਦਲਜੀਤ ਦੋਨੀਂ ਘਰੀਂ ਗੇੜਾ ਮਾਰਨੋਂ ਹਟ ਗਿਆ ਤਾਂ ਲਾਲੀ ਨੇ ਬੇਬੇ-ਬਾਪੂ ਨੂੰ ਦੱਸ ਕੇ ਦੁਖੀ ਕਰਨ ਦੀ ਵਜਾਏ, ਰਾਹਦਾਰੀ ਭੇਜ ਕੇ ਕੈਨੇਡਾ ਹੀ ਮੰਗਵਾ ਲਏ। ਦੋਹਾਂ ਨੂੰਹਾਂ ਨੇ ਸੱਸ-ਸਹੁਰੇ ਦੇ ਗੋਡੇ ਘੁੱਟਣੇ ਸ਼ੁਰੂ ਕਰ ਦਿੱਤੇ। ਇਕ-ਦੂਜੀ ਤੋਂ ਵਧ ਕੇ ਚੱਪਣੀਆਂ ਦੀ ਮਾਲਿਸ਼ ਹੋਣ ਲੱਗ ਪਈ। ਕਈ ਦਿਨਾਂ ਤੋਂ ਸੱਤਾਂ ਪੱਤਣਾਂ ਦਾ ਤਾਰੂ ਮੱਲ ਸਿੰਘ ਹਾਲਾਤ ਤਾੜਦਾ ਰਿਹਾ, ਪਰ ਚੁੱਪ ਰਿਹਾ। ਬੇਬੇ ਉਸ ਤੋਂ ਵੀ ਵੱਧ ਚੁੱਪ ਸੀ। ਉਸ ਨੂੰ ਪ੍ਰਤੱਖ ਪਤਾ ਸੀ ਕਿ ਜਿਸ ਦਿਨ ਮੱਲ ਸਿੰਘ ਬੋਲਿਆ, ਕੱਫ਼ਣ ਹੀ ਪਾੜੂ! ਜਦ ਕਈ ਦਿਨਾਂ ਦੇ ਬਾਅਦ ਵੀ ਦਲਜੀਤ ਨਾ ਬਹੁੜਿਆ ਤਾਂ ਅੜਬ ਮੱਲ ਸਿੰਘ ਨੂੰ ਕਮਲ ਵਾਲਾ ਹੀਂਗਣਾਂ ਛੁੱਟ ਪਿਆ। ਉਹ ਸ਼ਾਮ ਨੂੰ ਘਰ ਆਏ ਬਾਲੀ Ḕਤੇ ਵਰ੍ਹ ਪਿਆ।
-“ਉਏ ਜੀਤੇ ਨੂੰ ਕੀ ਹੋਇਐ? ਉਹ ਆਉਂਦਾ ਕਿਉਂ ਨ੍ਹੀ?”
ਬਾਲੀ ਚੁੱਪ ਰਿਹਾ। ਬੋਲਦਾ ਤਾਂ ਕੀ ਬੋਲਦਾ?
-“ਉਏ ਘੁੱਗੂਆ ਜਿਆ! ਤੂੰ ਬੋਲਦਾ ਕਿਉਂ ਨ੍ਹੀ ਉਏ?” ਮੱਲ ਸਿੰਘ ਨੂੰ ਚੇਹ ਚੜ੍ਹ ਗਈ। ਉਸ ਦੀ ਅਵਾਜ਼ ਸਾਰੇ ਘਰ ਵਿਚ ਨਗਾਰੇ ਵਾਂਗ ਖੜਕ ਰਹੀ ਸੀ।
-“ਵੇ ਬੱਸ ਵੀ ਕਰ ਹੁਣ-ਕਾਹਤੋਂ ਡੰਡ ਪਾਈ ਐ?” ਬੇਬੇ ਨੇ ਮੁਰਦਈ ਜਿਹਾ ਵਾਸਤਾ ਪਾਇਆ।
-“ਨੀ ਤੂੰ ਬਹਿਜਾ ਚੁੱਪ ਕਰਕੇ! ਪਹਿਲਾਂ ਮੈਨੂੰ ਕਿਤੇ ਤੇਰੇ ਆਲੇ ਨਟ ਨਾ ਕਸਣੇ ਪੈ ਜਾਣ!” ਮੱਲ ਸਿੰਘ ਦੀ ਅਵਾਜ਼ ਹੋਰ ਉਚੀ ਸੰਖ ਵਾਂਗ ਗੂੰਜੀ।
-“ਬਾਪੂ ਜੀ-ਤੁਸੀਂ ਸਾਰੀ ਗੱਲ ਲਾਲੀ ਨੂੰ ਈ ਪੁੱਛਲੋ।”
-“ਬੁਲਾ ਉਹਨੂੰ!”
ਬਾਲੀ ਨੇ ਲਾਲੀ ਨੂੰ ਸੈੱਲ ਫ਼ੋਨ Ḕਤੇ ਫ਼ੋਨ ਕਰ ਦਿੱਤਾ।
-“ਸਾਲੇ ਗੱਲ ਈ ਨ੍ਹੀ ਗੌਲਦੇ-ਉਤੋਂ ਆਹ ਨ੍ਹੀ ਮਾਨ-ਲਾ ਕੇ ਕੰਨ ਨੂੰ ਚੱਕੀਰਾਹਾ ਜਿਆ-ਜਾਹੜਾਂ ਜੀਆਂ ਕੱਢੀ ਜਾਣਗੀਆਂ ਸਾਰੀ ਦਿਹਾੜੀ।” ਮੱਲ ਸਿੰਘ ਨੂੰ ਨੂੰਹਾਂ ਦੇ ਫ਼ੋਨਾਂ Ḕਤੇ ਬਹੁਤ ਚਿੜ ਸੀ।
ਲਾਲੀ ਆ ਗਿਆ। ਉਸ ਨੇ ਆਉਣਸਾਰ ਬਗੈਰ ਕਿਸੇ ਭੂਮਿਕਾ ਦੇ ਸਾਰੀ ਗੱਲ ਬਾਪੂ ਨੂੰ ਦੱਸ ਦਿੱਤੀ ਅਤੇ ਦਲਜੀਤ ਨੂੰ ਬੇਕਸੂਰ ਕਰਾਰ ਦੇ ਦਿੱਤਾ। ਜਿਹੜਾ ਨਿੱਤ ਦੇ ਕੰਜਰਖਾਨੇ ਤੋਂ ਡਰਦਾ ਪਰ੍ਹੇ ਹੀ ਰਹਿੰਦਾ ਸੀ। ਬੇਬੇ ਦੇ ਦਿਲੋਂ ਟੀਸ ਉਠੀ। ਬਾਪੂ ਹੋਰ ਭੜ੍ਹਕ ਪਿਆ।
-“ਮੈਂ ਉਹਨੂੰ ਕਿਸੇ ਮਜ੍ਹਬੀ ਦੇ ਘਰੇ ਚਾਹੇ ਵਿਆਹ ਲਵਾਂ-ਥੋਡੇ ਜਮਾਂ ਨ੍ਹੀ ਵਿਆਹੁੰਦਾ! ਐਨਾ ਚਿਰ ਹੋ ਗਿਆ ਥੋਨੂੰ ਐਥੇ ਆਈਆਂ ਨੂੰ-ਕਦੇ ਥੋਡੇ Ḕਚੋਂ ਕਿਸੇ ਦੇ ਪਿਉ ਨੇ ਆ ਕੇ ਸਾਡੀ ਬਾਤ ਪੁੱਛੀ ਐ? ਬਈ ਹੈਗੇ ਐਂ ਕਿ ਮਰਗੇ? ਮੈਂ ਰਿਸ਼ਤੇਦਾਰ ਲੈਣੇ ਐਂ ਵਰਤਣ ਆਲੇ-ਚਾਹੇ ਕਿੰਨੇ ਵੀ ਗਰੀਬ ਹੋਣ-ਅਗਲਾ ਦੁਖਦੇ ਸੁਖਦੇ ਪਤਾ ਤਾਂ ਕਰੂ-ਖਾਂਦੇ ਪੀਂਦਿਆਂ ਨੂੰ ਅਸੀਂ ਹੇਠ ਵਿਛਾਉਣੈਂ ਕਿ ਉਤੇ ਲੈਣੈ? ਸਾਡੇ ਕੋਲੇ ਆਬਦੀ ਖਾਧੀ ਨ੍ਹੀ ਮੁਕਦੀ-ਮੈਂ ਵੀ ਸੋਚਦਾ ਸੀ ਬਈ ਇਹਨਾਂ ਨੇ ਐਥੇ ਕਦੇ ਬੱਤੀ ਨ੍ਹੀ ਸੀ ਵਾਹੀ-ਹੁਣ ਇਕ ਦਮ ਕਿਮੇ ਸਾਹਣ ਮਾਂਗੂੰ ਗੇੜੇ ਮਾਰਨ ਲੱਗਪੇ? ਵਿਚਲੀ ਗੱਲ ਦਾ ਮੈਨੂੰ ਕੀ ਪਤਾ ਸੀ? ਤੇਰੀ ਬੇਬੇ ਕਿਹਾ ਕਰੇ- ਅਖੇ ਰਿਸ਼ਤੇਦਾਰਾਂ ਨਾਲ ਨਾ ਵਿਗੜਿਆ ਕਰ! ਐਹੋ ਜੇ ਰਿਸ਼ਤੇਦਾਰਾਂ ਦੇ ਮੈਂ ਮਾਰਾਂ ਗੋਲੀ ਸਾਲਿਆਂ ਦੇ! ਐਹੋ ਜੇ ਮਤਲਬੀ ਰਿਸ਼ਤੇਦਾਰਾਂ ਨੂੰ ਕੀ ਬੰਦੇ ਨੇ ਰਗੜ ਕੇ ਫੋੜੇ Ḕਤੇ ਲਾਉਣੈ? ਖਬਰਦਾਰ ਜੇ ਅੱਜ ਤੋਂ ਕਿਸੇ ਨੇ ਦਲਜੀਤੇ ਬਾਰੇ ਗੱਲ ਵੀ ਕੀਤੀ ਐ-ਫੜ ਕੇ ਵਿਚਾਲਿਓਂ ਪਾੜਦੂੰ—!” ਮੱਲ ਸਿਉਂ ਨੇ ਆਪਣਾ ਚੌੜਾ ਅਤੇ ਭਾਰਾ ਪੈਰ ਦੁਰਮਟ ਵਾਂਗ ਧਰਤੀ Ḕਤੇ ਮਾਰਿਆ।
-“ਚੱਲੋ ਉਏ! ਮੈਨੂੰ ਦਲਜੀਤੇ ਕੋਲੇ ਲੈ ਕੇ ਚੱਲੋ!”
ਉਹ ਸ਼ਾਮ ਜਿਹੀ ਨੂੰ ਦਲਜੀਤ ਦੇ ਘਰ ਪੁੱਜ ਗਏ। ਕੰਮ ਤੋਂ ਵਿਹਲਾ ਦਲਜੀਤ ਅੱਜ ਦਾਰੂ ਨਾਲ ਰੱਜਿਆ ਬੈਠਾ ਸੀ। ਜਦੋਂ ਬਾਪੂ ਨੇ ਮੋਹ ਅਤੇ ਦਰੇਗ ਨਾਲ, “ਉਏ ਕਿਮੇਂ ਐਂ ਮੇਰਿਆ ਜੀਤਿਆ ਪੁੱਤ?” ਆਖਿਆ ਤਾਂ ਦਲਜੀਤ ਦੀ ਧਾਹ ਨਿਕਲ ਗਈ। ਬਾਪੂ ਦੀ ਬੁੱਕਲ ਨੂੰ ਹਾਬੜਿਆ ਉਹ ਮੱਲ ਸਿੰਘ ਦੇ ਪੈਰਾਂ Ḕਤੇ ਡਿੱਗ ਪਿਆ। ਕਦੇ ਨਿੱਕਾ ਹੁੰਦਾ ਉਹ ਬਾਪੂ ਦੇ ਘਨ੍ਹੇੜਿਆਂ Ḕਤੇ ਚੜ੍ਹਿਆ, ਰੋਇਆ ਕਰਦਾ ਸੀ। ਪਰ ਅੱਜ ਭਰ ਜੁਆਨ, ਕੁਇੰਟਲ ਦੀ ਦੇਹ, ਦਲਜੀਤ ਹਾਲਾਤਾਂ ਦਾ ਝੰਬਿਆ ਮਨ ਹੌਲਾ ਕਰੀ ਜਾ ਰਿਹਾ ਸੀ। ਬਾਪੂ ਦੀਆਂ ਦੀਆਂ ਅੱਖਾਂ ਵਿਚੋਂ ਵੀ ਜਲ ਤੁਰ ਪਿਆ। ਪਰਬਤ ਵਰਗਾ ਮੱਲ ਸਿੰਘ ਪੁੱਤਰ ਦੇ ਵੈਰਾਗ ਵਿਚ ਹੰਝੂਆਂ ਦੀ ਝੜ੍ਹੀ ਲਾਈ ਜਾ ਰਿਹਾ ਸੀ। ਉਸ ਨੇ ਚੁੱਕ ਕੇ ਆਪਣੀ ਆਂਦਰ ਨੂੰ ਹਿੱਕ ਨਾਲ ਲਾ ਲਿਆ। ਹਿੱਕ ਠਰ ਗਈ।
-“ਕੀ ਹਾਲ ਕਰੀ ਫਿਰਦੈਂ-ਹੈਂ!” ਬਾਪੂ ਨੇ ਉਸ ਦਾ ਮੂੰਹ ਪੂੰਝਿਆ। ਸ਼ਰਾਬੀ ਪੁੱਤ ਵੀ ਉਸ ਨੂੰ ਪਿਆਰਾ-ਪਿਆਰਾ ਲੱਗਿਆ ਸੀ।
-“ਬਾਪੂ ਜੀ-ਥੋਨੂੰ ਮੈਂ ਬੜੇ ਦੁੱਖ ਦਿੱਤੇ-ਬੱਸ ਉਹੀ ਭੁਗਤਦੈਂ।” ਦਲਜੀਤ ਫਿਰ ਰੋ ਪਿਆ।
-“ਕਮਲ ਨ੍ਹੀ ਮਾਰੀਦਾ ਹੁੰਦਾ! ਚੱਲ ਕਰ Ḕਕੱਠਾ ਆਬਦਾ ਛਿੱਛ-ਪੱਤ ਤੇ ਪਿੰਡ ਚੱਲੀਏ-ਐਸ ਮੁਲਕ ਦਾ ਤਾਂ ਪਾਣੀ ਈ ਮਾੜੈ ਪੁੱਤ! ਆਪਣੇ ਘਰੇ ਕੀ ਘਾਟੈ? ਐਥੇ ਐਮੇ ਬਿਰ-ਬਿਰ ਕਰਦਾ ਫਿਰਦੈਂ-ਚੱਲ ਤੁਰ!”
-“ਬਾਪੂ ਭਰਾਵਾਂ ਵੱਲੋਂ ਮੈਨੂੰ ਕੋਈ ਅਚਾ ਨ੍ਹੀ-ਬੱਸ ਭਰਜਾਈਆਂ ਨੇ ਈ ਵੰਡ ਲਿਆ ਸੀ-ਬਾਪੂ ਜੀ ਮੈਂ ਥੋਨੂੰ ਬੜਾ ਸਤਾਇਆ ਤੇ ਹੁਣ ਖੁਦ ਭੁੱਜੀ ਜਾਨੈਂ।” ਦਲਜੀਤ ਦਾ ਹੜ੍ਹ ਫਿਰ ਹਿੱਲ ਪਿਆ।
-“ਪੁੱਤ ਬਿਲਕੁਲ ਪ੍ਰਵਾਹ ਨਾ ਕਰ! ਤੁਰ ਮੇਰੇ ਨਾਲ -ਮੈਂ ਤੈਨੂੰ ਐਥੇ ਰਹਿਣ ਈ ਨ੍ਹੀ ਦੇਣਾ।”
-“ਬਾਪੂ ਲੱਗਦੀ ਤਾਂ ਸ਼ਰਮ ਐਂ-ਪਰ ਇਕ ਗੱਲ ਆਖਾਂ?”
-“ਸੌ ਆਖ ਪੁੱਤਰਾ-ਸੌ ਆਖ!”
-“ਮੈਥੋਂ ਬਿੱਲੀ ਬਿਨਾ ਜਿਉਂ ਨ੍ਹੀ ਹੋਣਾ-ਉਹਨੂੰ ਨਾਲ ਲੈ ਚੱਲੋ-ਬੜੀ ਤੰਗ ਐ ਵਿਚਾਰੀ ਐਥੇ।”
-“ਬਿੱਲੀ ਹੈ ਕੌਣ?”
-“ਨੱਥੂਆਲੇ ਦੀ ਕੁੜੀ ਐ-।” ਦਲਜੀਤ ਨੇ ਸਾਰੀ ਗੱਲ ਦੱਸੀ।
-“ਪੁੱਤਰਾ ਤੇਰੀ ਖੁਸ਼ੀ ਲਈ ਮੈਂ ਹਰ ਖੂਹ ਪੱਟਣ ਲਈ ਤਿਆਰ ਐਂ-ਚਲੋ ਦੋਨੋਂ ਈ! ਆਬਦਾ ਖਾਇਓ ਪੀਓ ਮੌਜਾਂ ਕਰਿਓ!”
ਬਾਪੂ, ਬੇਬੇ, ਦਲਜੀਤ ਅਤੇ ਬਿੱਲੀ ਦੀਆਂ ਭਾਰਤ ਦੀਆਂ ਤਿਆਰੀਆਂ ਹੋ ਗਈਆਂ। ਭਰਾ ਖੁਸ਼ ਸਨ। ਪਰ ਭਰਜਾਈਆਂ ਕੁਝ ਕੁ ਤੰਗ ਸਨ। ਬਿੱਲੀ ਅਤੇ ਦਲਜੀਤ ਦੇ ਮੰਗਣੇਂ ਦੀ ਰਸਮ, ਬਿੱਲੀ ਦੇ ਅਖੌਤੀ ਮਾਮੇਂ ਤੋਂ ਬਗੈਰ ਹੀ ਕਰ ਦਿੱਤੀ ਗਈ।
-“ਸ਼ਾਮੋਂ! ਦੇਖ ਰੱਬ ਦੇ ਰੰਗ ਨਿਆਰੇ-ਪੁੱਤ ਦੇ ਨਾਲ ਨੂੰਹ ਵੀ ਮਿਲਗੀ-ਪਤਾ ਨ੍ਹੀ ਇਹਨੂੰ ਸੰਯੋਗਾਂ ਕਰਕੇ ਈ ਆਹ ਕਨੇਡੇ ਦਾ ਦਾਣਾ ਪਾਣੀ ਚੁਗਣਾ ਪਿਆ? ਬੜਾ ਬੇਅੰਤ ਐ ਮੇਰਾ ਦਾਤਾ-ਸਾਧੂ ਸੰਤ ਐਮੇਂ ਨ੍ਹੀ ਗਾਉਂਦੇ ਫਿਰਦੇ ਹੁੰਦੇ: ਤੂੰ ਸੁੱਤਾ ਰੱਬ ਜਾਗਦਾ-ਤੇਰੀ ਡਾਢੇ ਨਾਲ ਪ੍ਰੀਤ-ਅੱਜ ਮੈਂ ਕਿਸੇ ਦੇ ਲੈਣ ਦਾ ਨ੍ਹੀ।” ਜਹਾਜ ਵਿਚ ਨਾਸ਼ਤਾ ਕਰਦਾ ਬਾਬਾ ਮੱਲ ਸਿਉਂ ਆਖ ਰਿਹਾ ਸੀ। ਫਿਰ ਉਸ ਨੇ ਵੱਡਾ ਸਾਰਾ ਡਕਾਰ੍ਹ ਮਾਰ ਕੇ ḔਵਾਹਿਗੁਰੂḔ ਆਖਿਆ।

More from ਕਹਾਣੀਆਂ

Gurwinder Singh Heyar

Gurwinder Singh Heyar Senior Software developer was born in Himmatpura. He is senior software developer at Himmatpura.com also founder member of times13.com. Currently lives in Chandigarh, India, CEO at Nanak13 Mohali, India. Gurwinder Singh Heyar Born September 28, 1986(age 28) Himmatpura … read more

ਸੀਮਾ………ਸੁਖਵੀਰ ਕੌਰ ਬਰਾੜ

ਗਰਮੀ ਦੇ ਦਿਨਾਂ ਵਿਚ ਸਨੀਵਾਰ ਵਾਲੇ  ਦਿਨ ਮੈਂ ਆਪਣੀ ਕੁਰਸੀ ਤੇ ਬੈਠੀ ਰੇਡੀਓ ਸੁਣ ਰਹੀ ਸੀ ਅਚਾਨਕ ਮੇਰੇ ਫੌਨ ਦੀ ਘੰਟੀ ਵੱਜੀ ਮੈਂ ਸੋਚਿਆ  ਕਿਸ ਦਾ ਹੋ ਸਕਦਾ ਹੈ ਜਦੋ ਮੈ ਨੰਬਰ ਦੇਖਿਆਂ ,ਮਨ ਹੀ ਮਨ ਸੋਚਿਆ ਸਾਇਦ ਮੇਰੀ ਨੌਕਰੀ  … read more

ਰਵਈਆ…..ਮਨਮੀਤ ਸਿੰਘ ਪੱਡਾ

ਐਮ.ਏ .ਕਰਦਿਆਂ ਇੱਕ ਦਿਨ ਮੈਂ ਜਲੰਧਰ ਕਾਲਜ ਤੋਂ ਘਰ ਆ ਰਿਹਾ ਸੀ ! ਸੁਭਾਨਪੁਰ ਤੋਂ ਦੋ ਮੁੰਡੇ ਬੱਸ ਵਿੱਚ ਚੜੇ ਤੇ ਸੀਟਾਂ ‘ਤੇ ਬੈਠ ਗਏ ! ਉਹਨਾਂ ਦੀਆਂ ਗੱਲਾਂ ਤੋਂ ਲਗਦਾ ਸੀ ਕਿ ਉਹ ਕਿਸੇ ਦਫਤਰ ਵਿੱਚ ਕੰਮ ਕਰਦੇ ਹਨ … read more

ਕਹਾਣੀ- ਮਹਿਰਮ ਦਿਲ ਦਾ ਮਾਹੀ……ਰਵੀ ਸਚਦੇਵਾ

ਤੜ੍ਹਕੇ ਤੋਂ ਲਹਿੰਦਾ ਮੋਹਲੇਧਾਰ ਮੀਂਹ ਕਿਣਮਿਣ ਵਿੱਚ ਬਦਲ ਗਿਆ ਸੀ। ਵਰ੍ਹਦੇ ਮੰਡਰਾਉਂਦੇ ਸੰਘਣੇ ਕਾਲੇ ਬੱਦਲ ਹੋਲੀ–ਹੋਲੀ ਕਿਤੇ ਨੱਠਦੇ ਜਾ ਰਹੇ ਸਨ। ਸਰਘੀ ਨੇ ਆਪਣੇ ਡੋਲੂ ਦੇ ਢੱਕਣ ਵਰਗੀ ਅਧੀ ਮੂੰਡੀ ਅੰਬਰ ਦੀ ਹਿੱਕ ‘ਚੋਂ ਬਾਹਰ ਕੱਢ ਲਈ ਸੀ। ਹਨੇਰਾ ਚੀਰਦੀ … read more

ਸਤਿਕਾਰ ਬਜ਼ੁਰਗਾਂ ਦ ਕਰਨਵੀਰ ਸਿੰਘ ਬੈਣੀਵਾਲ

ਜੌਬ ਖ਼ਤਮ ਕਰ ਕੇ ਮਂੈ ਬੱਸ ਵਿਚ ਬੈਠਾ ਘਰ ਨੂੰ ਜਾ ਰਿਹਾ ਸੀ ,ਸਾਰਾ ਦਿਨ ਕੰਮ ਕਰ ਕਰ ਕੇ ਥਕਾਵਟ ਨਾਲ ਬੂਰਾ ਹਾਲ ਸੀ। ਬੱਸ ਵਿਚ ਬਹੁਤੀ ਭੀੜ ਤਾਂ ਨਹੀ ਸੀ, ਬੱਸ ਦੋ ਕੁ ਸਵਾਰੀਆ ਖੜ੍ਹੀਆ ਸਨ। ਇੱਕ ਕੋਈ 60 … read more

ਕਹਾਣੀ- ਅੰਬ ਵਾਲਾ ਖੇਤ………. ਕਰਨਵੀਰ ਸਿੰਘ ਬੈਣੀਵਾਲ

‘ਟੱਕ…, ਟੱਕ, ਟੱਕ …।’ ਕੋਈ ਦਰਵਾਜ਼ਾ ਖੜਕਾ ਰਿਹਾ ਸੀ। “ਹਾਂ, ਕੋਣ ਐ ਸਵੇਰੇ ਸਵੇਰੇ?” ਵਿਹੜੇ ‘ਚ ਬੈਠੀ ਦਿਆਲ ਕੌਰ ਬੋਲੀ। “ਤਾਈ, ਮੈਂ ਹਾਂ ਬਚਨੀ…।” ਵੀਹੀ ‘ਚੋਂ ਆਵਾਜ਼ ਆਈ। “ਨੀ ਆਜਾ, ਲੰਘ ਆ। ਕੀ ਦਰ ਭੰਨਣਾ ਲਿਆ ਤੈਂ!” ਦਿਆਲ ਕੌਰ ਵਿਹੜੇ … read more

” ਉਡੀਕ ”…………ਮਨਮੀਤ ਸਿੰਘ ਪੱਡਾ

ਮਾਰਚ ਦਾ ਮਹੀਨਾ ਲਗਭਗ ਅਧਾ ਲੰਘ ਚੁੱਕਾ ਸੀ | ਗਰਮੀ ਸ਼ੁਰੂ ਹੋ ਚੁੱਕੀ ਸੀ | ਪਿੰਡ ਦੇ ਸਕੂਲ ਦੇ ਨਾਲ ਲਗਦੇ ਅੱਡੇ ਤੇ ਆ ਕੇ ਬੱਸ ਰੁਕੀ | ਬੱਸ ਵਿਚੋਂ ਦੋ ਔਰਤਾਂ ਤੇ ਰੇਸ਼ਮ ਸਿੰਘ ਉਤਰਿਆ | ਉਸ ਦੇ ਨਾਲ … read more

ਬੇਨਾਮ ਰਿਸ਼ਤਾ………ਨਿਸ਼ਾਨ ਸਿੰਘ ਰਾਠੌਰ*

ਜਗਬੀਰ ਆਪਣੇ ਪਿੰਡ ਦੀ ਫ਼ਿਰਨੀ ਲੰਘ ਕੇ ਆਪਣੇ ਘਰ ਵੱਲ ਨੂੰ ਵੱਧਿਆ ਤਾਂ ਉਸ ਦੇ ਪੁਰਾਣੇ ਜਿਹੇ ਘਰ ਦੀ ਜਗ•ਾਂ ਤੇ ਆਲੀਸ਼ਾਨ ਕੋਠੀ ਬਣੀ ਹੋਈ ਸੀ। ਇਕ ਪਲ ਲਈ ਉਸ ਦੇ ਕਦਮ  ਰੁੱਕ ਗਏ। ਉਹ ਸੋਚਣ ਲੱਗਾ ਕਿ ਉਸ ਦੇ … read more

ਉੱਚਾ ਉੱਠ ਰਿਹਾ ਸੂਰਜ…….ਕੁਲਦੀਪ ਸਿੰਘ ਘੁਮਾਣ

ਅਰਸ਼ਦੀਪ ਦੇ ਦਿਮਾਗ ‘ਚ ਬਦੋਬਦੀ ਮੁੰਡੇ ਦਾ ਚਿਹਰਾ ਆ ਖੜੋਂਦਾ। ਮੁੰਡੇ ਦੀਆਂ ਠੋਸ ਦਲੀਲਾਂ, ਉਸਾਰੂ ਸੋਚ ਤੇ ਲੋਹੇ ਵਰਗਾ ਮਜ਼ਬੂਤ ਇਰਾਦਾ, ਕੁੜੀ ਦੇ ਦਿਮਾਗ ‘ਤੇ ਭਾਰੂ ਹੋਇਆ ਖੜ੍ਹਾ ਸੀ। ਬੇਰੋਕ, ਆਹਰਨ ‘ਤੇ ਵੱਜਦੀਆਂ ਹਥੌੜੇ ਦੀਆਂ ਸੱਟਾਂ ਵਾਂਗ, ਮੁੰਡੇ ਦੇ ਵਿਚਾਰਾਂ … read more

ਕੀ ਕੀਤਾ ਜਾਵੇ

ਵਕੀਲ ਕਲੇਰ “ ਕਿਵੇਂ ਢਿੱਲਾ ਜਾ ਹੋਇਆ ਬੈਠੈਂ ਸੁੱਖ ਐ ? “ ਗੁਰਬਚਨ ਨੇ ਲੰਚ ਰੂਮ ‘ਚ ਆਕੇ ਗੁਰਪ੍ਰਤਾਪ ਨੂੰ ਚੁੱਪ ਜਿਹਾ ਬੈਠਾ ਵੇਖਕੇ ਆਖਿਆ । ਇਹ ਦੋਵੇਂ ਫਰਨੀਚਰ ਦੀ ਫੈਕਟਰੀ ‘ਚ ਕੰਮ ਕਰਦੇ ਸੀਤੇ ਹੁਣ ਲੰਚ ਬਰੇਕ ਹੋਣ ਕਰਕੇ … read more

ਕਹਾਣੀ – ਲੀਰਾਂ ਵਾਲੀ ਖਿੱਦੋ

ਰਵੀ ਸਚਦੇਵਾਕੰਡਿਆਂ ਵਾਲਿਆਂ ਤਾਰਾ ਦੇ ਲਾਗੇ, ਮੈਲੇ ਕੁਚੇਲੇ ਕੱਪੜਿਆਂ ‘ਚ, ਲੀਰੋਂ ਲੀਰ ਹੋਈ ਚੁਨੀ ਨਾਲ, ਆਪਣਾ ਮੂੰਹ ਲਕਾਉਣ ਦੀ ਕੋਸ਼ਿਸ਼ ਕਰਦੀ ਲਾਜੋ, ਪੱਬਾ ਦੇ ਭਾਰ ਬੈਠੀ, ਹਵਾਈ ਅੱਡੇ‘ਚੋਂ ਉਡਦੇ ਲਹਿੰਦੇ ਜਹਾਜ਼ਾ ਵੱਲ ਤੱਕ ਰਹੀ ਸੀ। ਆਪਣੀ ਲੁਟ ਚੁੱਕੀ ਪਤ ‘ਤੇ … read more

ਅਦਾਕਾਰਾ…!

ਨਿਸ਼ਾਨ ਸਿੰਘ ਰਾਠੌਰ*ਰਹਿਮਤ ਅਲੀ ਅੱਜ ਆਪਣੀ ਨੇਕੀ ਤੇ ਬਹੁਤ ਪਛਤਾ ਰਿਹਾ ਸੀ ਪਰ ਹੁਣ ਉਸ ਕੋਲ ਕੋਈ ਚਾਰਾ ਵੀ ਨਹੀਂ ਸੀ ਬਚਿਆ। ਉਹ ਵਾਰ-ਵਾਰ ਆਪਣੇ ਮੱਥੇ ਤੇ ਆਏ ਮੁੜਕੇ ਨੂੰ ਸਾਫ਼ ਕਰਦਾਅਤੇ ਆਸ-ਪਾਸ ਲੋਕਾਂ ਦੇ ਭਾਰੀ ਹਜ਼ੂਮ ਵਿੱਚੋਂ ਕਿਸੇ ਹਿਮਾਇਤੀ … read more

ਦਰਵੇਸ਼ੀ ਰੂਹ

ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’ਉਹ ਪੰਜ ਭਰਾਵਾਂ ਵਿੱਚੋਂ ਸਾਰਿਆਂ ਚੋਂ ਛੋਟੇ ਤੋਂ ਵੱਡਾ ਸੀ ਪਰ ਉਸਦਾ ਵਿਆਹ ਪਤਾ ਨਹੀਂ ਹੋਇਆ ਸੀ ਜਾਂ ਨਹੀਂ ਪਰ ਮੈਂ ਉਸਨੂੰ ਸਦਾ ਹੀ ਇਕੱਲਿਆਂ ਹੀ ਦੇਖਿਆ । ਉਹ ਆਪਣੇ ਵੱਡੇਭਰਾ ਦੇ ਪਰਿਵਾਰ ਨਾਲ ਰਹਿੰਦਾ ਸੀ … read more