ਖੇਡ-ਖ਼ਬਰ

ਇੰਗਲੈਂਡ ਦੀ ਫੁਟਬਾਲ ਟੀਮ ਦੇ ਸਾਬਕਾ ਕਪਤਾਨ ਬੈਕਹਮ ਵੱਲੋਂ ਕੌਮਾਂਤਰੀ ਫੁਟਬਾਲ ਤੋਂ ਸੰਨਿਆਸ

David Beckham from the LA Galaxy reactsਲੰਡਨ-ਇੰਗਲੈਂਡ ਦੀ ਫੁਟਬਾਲ ਟੀਮ ਦੇ ਸਾਬਕਾ ਕਪਤਾਨ ਅਤੇ ਉੱਘੇ ਕੌਮਾਂਤਰੀ ਖਿਡਾਰੀ ਡੇਵਿਡ ਬੈਕਹਮ ਨੇ ਫੁਟਬਾਲ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਬੈਕਹਮ ਕਰੀਬ20 ਸਾਲ ਕੌਮਾਂਤਰੀ ਫੁਟਬਾਲ ’ਤੇ ਛਾਇਆ ਰਿਹਾ। 38 ਸਾਲਾ ਖਿਡਾਰੀ ਨੂੰ ਵਿਸ਼ਵ ਦੇ ਚੋਟੀ ਦੇ ਫੁਟਬਾਲ ਕਲੱਬਾਂ- ਮਾਨਚੈਸਟਰ ਯੂਨਾਈਟਿਡ, ਰਿਆਲ ਮੈਡਰਿਡ, ਏ.ਸੀ.ਮਿਲਾਨ ਅਤੇ ਲਾਸ ਏਂਜਲਸ ਗਲੈਕਸੀ ਵੱਲੋਂ ਖੇਡਣ ਦਾ ਮਾਣ ਹਾਸਲ ਹੈ। ਇਸ ਵਕਤ ਉਹ ਪੈਰਿਸ ਸੇਂਟ-ਜਰਮੇਨ (ਪੀ.ਐਸ.ਜੀ.) ਨਾਲ ਜੁੜਿਆ ਹੋਇਆਸੀ ਅਤੇ ਇਸ ਕਲੱਬ ਵੱਲੋਂ ਇਕ ਸਾਲ ਹੋਰ ਖੇਡਣ ਦੀ ਪੇਸ਼ਕਸ਼ ਉਸ ਨੇ ਨਿਮਰਤਾ ਨਾਲ ਠੁਕਰਾਅ ਦਿੱਤੀ ਅਤੇ ਫੁਟਬਾਲ ਤੋਂ ਸੰਨਿਆਸ ਲੈ ਲਿਆ।
ਬੈਕਹਮ ਨੇ ਪੇਸ਼ਕਸ਼ ਬਾਰੇ ਕਿਹਾ, ‘‘ਮੈਂ ਪੀ.ਐਸ.ਜੀ. ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਇਕ ਹਾਲ ਲਈ ਹੋਰ ਮੌਕਾ ਦੇਣ ਦੀ ਪੇਸ਼ਕਸ਼ ਕੀਤੀ ਹੈ ਪਰ ਮੈਂ ਮਹਿਸੂਸ ਕਰਦਾ ਹਾਂ ਕਿ ਇਸ ਪਿਆਰੀ ਖੇਡ ਤੋਂ ਅਲੱਗ ਹੋਣ ਦਾ ਹੁਣ ਢੁਕਵਾਂ ਸਮਾਂ ਆ ਗਿਆ ਹੈ।’’ ਉਸ ਨੇ ਕਿਹਾ ਕਿ ਉਹ ਨਾਮੀ ਕਲੱਬਾਂ ਵੱਲੋਂ ਖੇਡਿਆ ਹੈ ਅਤੇ ਬਹੁਤ ਇਨਾਮ ਜਿੱਤੇ ਹਨ ਤੇ ਨਾਮ ਵੀ ਖੱਟਿਆ ਹੈ। ਉਹ 165 ਮਿਲੀਅਨ ਪੌਂਡ ਦੌਲਤ ਦਾ ਮਾਲਕ ਹੈ।
ਇਸ ਵਕਤ ਉਹ ਅਮਰੀਕਾ ਵਿਚ ਰਹਿ ਰਿਹਾ ਹੈ ਅਤੇ ਜਲਦੀ ਹੀ ਉਹ ਆਪਣੀ ਪਤਨੀ ਵਿਕਟੋਰੀਆ ਅਤੇ ਚਾਰ ਬੱਚਿਆਂ ਨੂੰ ਲੈ ਕੇ ਲੰਡਨ ਆ ਜਾਵੇਗਾ। ਫੁਟਬਾਲ ਨੇ ਬੈਕਹਮ ਨੂੰ ਬੇਹੱਦ ਦੌਲਤ ਦਿੱਤੀ ਅਤੇ ਉਸ ਦੀਆ ਭਵਿੱਖੀ ਯੋਜਨਾਵਾਂ ਵਿਚ ਸਕੂਲੀ ਵਿਦਿਆਰਥੀਆਂ ਨੂੰ ਫੁਟਬਾਲ ਦੀ ਕੋਚਿੰਗ ਦੇਣਾ ਸ਼ਾਮਲ ਹੈ। ਉਸ ਨੇ ਕਿਹਾ ਕਿ ਮੈਨੂੰ ਪਰਿਵਾਰ ਦਾ ਸਹਿਯੋਗ ਨਾ ਮਿਲਦਾ ਤਾਂ ਮੈਂ ਉਸ ਮੁਕਾਮ ’ਤੇ ਨਾ ਪੁੱਜ ਸਕਦਾ ਜਿੱਥੇ ਅੱਜ ਪੁੱਜਿਆ ਹਾਂ, ਮੈਂ ਪਤਨੀ ਤੇ ਬੱਚਿਆਂ ਦਾ ਦੇਣਦਾਰ ਹਾਂ। ਅੰਤ ਵਿਚ ਉਸ ਨੇ ਕਿਹਾ ਕਿ ਉਹ ਆਪਣੇ ਸਾਥੀ ਖਿਡਾਰੀਆਂ  ਤੇ ਨਾਮੀ ਮੈਨੇਜਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਬਦੌਲਤ ਉਸ ਨੇ ਸਿਖਰਾਂ ਛੋਹੀਆਂ ਹਨ।
-ਪੀ.ਟੀ.ਆਈ.

More from ਖੇਡ-ਖ਼ਬਰ

ਮੋਗੇ ਦਾ ਮਾਣ ਨਹੀਂ ਸਮੁੱਚੇ ਭਾਰਤ ਦੇਸ਼ ਦਾ ਮਾਣ-ਹਰਮਨਪ੍ਰੀਤ ਕੌਰ

ਵੈਸੇ ਮੋਗੇ ਬਾਰੇ ਲੋਕ ਕਹਿੰਦੇ ਨੇ ਮੋਗਾ ਚਾਹ ਜੋਗਾ । ਨਹੀਂ ਦੋਸਤੋ ਇਹ ਹੁਣ ਸੱਚ ਨਹੀਂ ਹੈ । ਮੋਗੇ ਸ਼ਹਿਰ ਚ ਜਨਮੀ ਹਰਮਨ ਕੌਰ ਨੇ ਇਸ ਮਿੱਤ ਨੂੰ ਤੋੜਿਆ ਹੈ ਮਾਤਾ ਸਤਵਿੰਦਰ ਕੌਰ ਦੀ ਕੁੱਖੋਂ ਸ੍ਰ ਹਰਵਿੰਦਰ ਸਿੰਘ ਦੇ ਘਰ … read more

ਭਾਰਤ ਚ ਖੇਡਾਂ ਅਤੇ ਖੇਡਾਂ ਚ ਰਾਜਨੀਤੀ

ਖੇਡਾਂ ਵਿੱਚ ਭਾਰਤ ਦਾ ਖਾਸ ਯੋਗਦਾਨ ਰਿਹਾ ਹੈ ,ਫਿਰ ਭਾਂਵੇ ਖੇਡਾਂ ਦੇ ਆਯੋਜਨ ਨੂੰ ਲੈਕੇ ਹੋਵੇ ਜਾਂ ਫਿਰ ਕਿਸੇ ਨਵੇਂ ਮੁਕਾਬਲੇ ਦੀ ਸ਼ੁਰੂਆਤ ਨੂੰ ਲੈਕੇ ਹੋਵੇ, ਪਰ ਹਾਲ ਦੀ ਘ ੜ੍ਹ ਜਿਸ ਤਰਾਂ ਨਾਲ ਭਾਰਤੀ ਖੇਡਤੰਤਰ ਅਤੇ ਖਿਡਾਰੀਆਂ ਵਿੱਚ ਰਾਜਨੀਤੀ … read more

“ਗਊ ਦੇ ਜਾਇਆਂ” ਨਾਲ ਪੁੱਤਰਾਂ ਵਾਗੂੰ ਤੇਹ ਕਰਨ ਵਾਲਾ ਡੋਗਰ ਜਗਤਪੁਰੀਆ

ਅਜਮੇਰ ਸਿੰਘ ਚਾਨਾਅੱਜ ਦੀ ਤੇਜ਼ ਰਫਤਾਰ ਜ਼ਿੰਦਗੀ ਵਿਚ ਬਹੁਤ ਕੁਝ ਬਦਲ ਰਿਹਾ ਹੈ। ਜ਼ਰਾ ਪਿੱਛੇ ਮੁੜ ਕੇ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਅਸੀਂ ਕਿੰਨੀ ਤੇਜ਼ੀ ਨਾਲ ਆਪਣੇ ਵਿਰਸੇ ਅਤੇ ਵਿਰਾਸਤ ਤੋਂ ਦੂਰ ਹੁੰਦੇ ਜਾ ਰਹੇ ਹਾਂ। ਅੱਜ ਦੀ ਨੌਜਵਾਨ … read more

ਇੰਗਲੈਂਡ ਕਬੱਡੀ ਕੱਪ 2011- (2) ਡਰਬੀ ਦਾ ਸ਼ਹੀਦੀ ਟੂਰਨਾਮੈਂਟ ਡਰਬੀ ਨੇ ਹੀ ਜਿੱਤਿਆ, ਈਰਥ-ਵੁਲਿਚ ਦੀ ਟੀਮ ਰਹੀ ਉਪ ਜੇਤੂ

ਸੁੱਖੀ ਲੱਖਣ ਕੇ ਪੱਡਾ ਤੇ ਸੰਦੀਪ ਨੰਗਲ ਅੰਬੀਆਂ ਬੈਸਟ ਰਹੇ(ਪਰਮਜੀਤ ਸਿੰਘ ਬਾਗੜੀਆ ਦੀ ਵਿਸ਼ੇਸ ਰਿਪੋਰਟ)ਮਿਡਲੈਂਡ ਵਿਚ ਪੰਜਾਬੀਆਂ ਦੀ ਚੋਖੀ ਵਸੋਂ ਵਾਲੇ ਸ਼ਹਿਰ ਡਰਬੀ ਵਿਖੇ ਸਲਾਨਾ ਸ਼ਹੀਦੀ ਟੂਰਨਾਮੈਂਟ ਕਰਵਾਇਆ ਗਿਆ। ਗੁਰੂ ਅਰਜਨ ਦੇਵ ਗੁਰਦੁਆਰਾ ਤੇ ਗੁਰੂ ਅਰਜਨ ਦੇਵ ਗੁਰਦੁਆਰਾ ਖਾਲਸਾ ਕਬੱਡੀ … read more

ਇੰਗਲੈਂਡ ਕਬੱਡੀ ਕੱਪ 2011- (1) ਪੰਜਾਬ ਯੁਨਾਈਟਡ ਨੇ ਹੇਜ਼ ਕਬੱਡੀ ਕੱਪ ਜਿੱਤ ਕੇ ਸੀਜ਼ਨ ਦਾ ਪਹਿਲਾ ਕਬੱਡੀ ਕੱਪ ਚੁੱਕਿਆ

ਹੇਜ਼ ਦੀ ਟੀਮ ਰਹੀ ਉਪ ਜੇਤੂ, ਗੁਰਲਾਲ ਘਨੌਰ ਬੈਸਟ ਧਾਵੀ ਤੇ ਪਾਲਾ ਜਲਾਲਪੁਰ ਬੈਸਟ ਜਾਫੀ ਰਿਹਾ।(ਪਰਮਜੀਤ ਸਿੰਘ ਬਾਗੜੀਆਂ ਦੀ ਵਿਸ਼ੇਸ਼ ਰਿਪੋਰਟ)ਇੰਗਲੈਂਡ ਕਬੱਡੀ ਫੈਡਰੇਸ਼ਨ ਯੂ.ਕੇ. ਦੀ ਸਰਪ੍ਰਸਤੀ ਹੇਠ ਸਾਲ 2011 ਦਾ ਕਬੱਡੀ ਸੀਜ਼ਨ ਹੇਜ਼ ਦੇ ਕਬੱਡੀ ਕੱਪ ਤੋਂ ਸ਼ੁਰੂ ਹੋਇਆ। ਇਸ … read more

ਕਬੱਡੀ ਦੇ ਯੋਧੇ- (3)

”ਚਪੇੜਾ ਵਾਲੀ ਮਸ਼ੀਨ ਦੇ ਨਾਮ ਨਾਲ ਜਾਣਿਆਂ ਜਾਂਦਾ ਕਬੱਡੀ ਦਾ ਧੱਕੜ ਜਾਫ਼ੀ” : ਰਾਣਾ ਵੰਝ ਜਗਦੇਵ ਬਰਾੜ ਸਿਆਣੇ ਕਹਿੰਦੇ ਹਨ ਜੇ ਸ਼ੌਕ ਨਾਲ ਖੇਡਣਾ ਤਾਂ ਬਹੁਤ ਸਾਰੀਆਂ ਖੇਡਾਂ ਹਨ ਪਰ ਜਿਹਨੇ ਕਬੱਡੀ ਖੇਡਣੀ ਹੈ, ਉਸਦਾ ਜਿਗਰਾ ਵੱਡਾ ਚਾਹੀਦਾ ਹੈ । … read more

ਬਲਦਾਂ ਦੇ ਸ਼ੌਕੀਨ ‘ਗਰੇਵਾਲ’

ਰਾਜੂ ਹਠੂਰੀਆ ਦੁਨੀਆਂ ਵਿੱਚ ਹਰ ਇਨਸਾਨ ਦਾ ਸ਼ੌਕ ਵੱਖੋ-ਵੱਖਰਾ ਹੈ। ਕਿਸੇ ਨੂੰ ਖੇਡਣ ਦਾ, ਕਿਸੇ ਨੂੰ ਲਿਖਣ ਦਾ, ਕਿਸੇ ਨੂੰ ਪੜ੍ਹਨ ਦਾ, ਕਿਸੇ ਨੂੰ ਘੁੰਮਣ ਦਾ…… ਪਰ ਆਪਣੇ ਸ਼ੌਕ ਨੂੰ ਜਿਉਂਦਾ ਰੱਖਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦਾ, … read more

ਜਦੋਂ ਮੈਂ ਕਿ੍ਕਟ ਵਰਲਡ ਕੱਪ ਖੇਡਿਆ

ਮਨਦੀਪ ਖੁਰਮੀ ਹਿੰਮਤਪੁਰਾ ਕ੍ਰਿਕਟ ਵਰਲਡ ਕੱਪ ਚੱਲ ਰਿਹਾ ਸੀ। ਉੱਪਰੋਂ ਐੱਮ. ਏ. ਦੇ ਪੇਪਰ ਵੀ ਸਿਰ ‘ਤੇ ਸਨ। ਮਾਤਾ ਵਾਰ ਵਾਰ ਇੱਕ ਚਿੱਤ ਹੋ ਕੇ ਪੜ੍ਹਨ ਨੂੰ ਕਹਿੰਦੀ। ਕ੍ਰਿਕਟ ਵੱਲ ਥੋੜ੍ਹਾ ਬਹੁਤਾ ਝੁਕਾਅ ਤਾਂ ਪਹਿਲਾਂ ਹੀ ਸੀ, ਪਰ ਟੀ. ਵੀ. … read more

ਪਿੰਡ ਤਲਵੰਡੀ ਖੁਰਦ ਦੇ ਚਮਕਦੇ ਕੱਬਡੀ ਸਿਤਾਰੇ -ਸਮਸ਼ੇਰ ਸ਼ੇਰਾ ਤੇ ਗੁਰਬਿੰਦਰ (ਵੱਢਖਾਣਾ)

ਰੁਪਿੰਦਰ ਢਿੱਲੋ ਮੋਗਾਪੰਜਾਬੀਆ ਦੀ ਮਾਂ ਖੇਡ ਕੱਬਡੀ ਦੇ ਮਹਾਂਕੁੰਭ ਜਾਣੇ ਜਾਦੇ ਜਿਲਾ ਲੁਧਿਆਣਾ ਚ ਬਹੁਤ ਹੀ ਨਾਮੀ ਖਿਡਾਰੀਆ ਨੇ ਜਨਮ ਲਿਆ ਤੇ ਇਸੇ ਹੀ ਜਿਲੇ ਦੇ ਪਿੰਡ ਤਲਵੰਡੀ ਖੁਰਦ ਦੇ ਦੋ ਖਿਡਾਰੀਆ ਨੇ ਇਸ ਵੇਲੇ ਕੱਬਡੀ ਖੇਡ ਚ ਪੂਰੀ ਧਾਂਕ … read more

ਕਬੱਡੀ ਖਿਡਾਰੀ ਜਗਰਾਜ ਸੇਖੋਂ ਨੂੰ ਅੱਖੋਂ-ਪਰੋਖੇ ਕਰਨ ਤੋਂ ਖੇਡ ਪ੍ਰੇਮੀ ਨਿਰਾਸ਼

ਰਣਜੀਤ ਬਾਵਾ ਹਿੰਮਤਪੁਰਾਪੰਜਾਬ ਸਰਕਾਰ ਨੇ ਜਿੱਥੇ ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਦਾ ਵਿਸ਼ਵ ਕੱਪ ਕਰਵਾ ਕੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ, ਉੱਥੇ ਇਸ ਸਰਕਲ ਸਟਾਈਲ ਕਬੱਡੀ ਦੀ ਸ਼ੁਰੂਆਤ ਕਰਨ ਵਾਲੇ ਖਿਡਾਰੀਆਂ ਦੀ ਅਣਦੇਖੀ ਤੋਂ ਵੀ ਖੇਡ ਪ੍ਰੇਮੀ ਨਿਰਾਸ਼ ਹਨ। ਹਲਕੇ ਦੇ ਪਿੰਡ … read more

ਕਬੱਡੀ ਦੇ ਯੋਧੇ- (2)

ਜਗਦੇਵ ਬਰਾੜ ਮੋਗਾਕਬੱਡੀ ਦੇ ਜ਼ੋਰਾਵਰ ਖਿਡਾਰੀ ਬਿੱਟੂ ‘ਜਸਪਾਲ ਬਾਂਗਰ’ ਦਾ ਜ਼ਿਕਰ ਕਰਦਿਆਂਲੁਧਿਆਣੇ ਵਾਲੀ ਨਹਿਰ ਤੋਂ ਦੁਗਰੀ ਵੱਲ ਜਾਂਦਿਆਂ ਤਕਰੀਬਨ ਲੁਧਿਆਣੇ ਵਿਚ ਹੀ ਇੱਕ ਪਿੰਡ ਪੈਂਦਾ ਜਸਪਾਲ ਬਾਂਗਰ। ਸ਼ਾਇਦ ਇਸ ਪਿੰਡ ਨੂੰ ਕੋਈ ਲੁਧਿਆਣਾ ਵਾਸੀ ਵੀ ਨਾ ਜਾਣਦਾ…ਜੇ ਇਥੋਂ ਦਾ ਜੰਮਪਲ … read more

ਕਬੱਡੀ ਦੇ ਯੋਧੇ- (1)

ਲੇਖਕ- ਜਗਦੇਵ ਬਰਾੜ ਮੋਗਾਤੂਫ਼ਾਨਾਂ ਤੋਂ ਵੀ ਤੇਜ ਸ਼ੂਕਦਾ ਜਾਂਦਾ ਕਬੱਡੀ ਦਾ ਧੱਕੜ ਧਾਵੀ : ਸੁਖਬੀਰ ਸਰਾਵਾਂਸੁਖਬੀਰ ਸਰਾਵਾਂ ਖੇਡ ਮੈਦਾਨਾਂ ਅਤੇ ਮਾਂ ਖੇਡ ਕਬੱਡੀ ਦੇ ਪ੍ਰੇਮੀਆਂ ਲਈ ਕੋਈ ਨਵਾਂ ਨਾਂਅ ਨਹੀਂ ਰਿਹਾ। ਖੇਡ ਮੈਦਾਨ ਚਾਹੇ ਕਿਸੇ ਪਿੰਡ ਦਾ ਹੋਵੇ ਜਾਂ ਸ਼ਹਿਰ … read more

ਕਬੱਡੀ ਖੇਡ ਦੇ ਦਾਅ ‘ਕੈਂਚੀ’ ਦੇ ਜਨਮਦਾਤਾ ‘ਛਾਂਗਾ ਹਠੂਰ’ ਨੂੰ ਯਾਦ ਕਰਦਿਆਂ…।

ਮਨਦੀਪ ਖੁਰਮੀ ਹਿੰਮਤਪੁਰਾਪਹਿਲਵਾਨੀ ਜਗਤ ਵਿੱਚ ਛਾਂਗੇ ਪਹਿਲਵਾਨ ਦੇ ਨਾਂ ਤੋਂ ਸ਼ਾਇਦ ਹਰ ਕੋਈ ਵਾਕਿਫ ਹੋਵੇਗਾ ਪਰ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਸਿਰ ਸਜੀ ਦਾਅ ਪੇਚਾਂ ਦੀ ਫੁਲਕਾਰੀ ਉੱਪਰ ਵੀ ‘ਕੈਂਚੀ ‘ ਨਾਂ ਦਾ ਦਾਅ ਸਜਾਉਣ ਦਾ ਮਾਣ ਵੀ “ਛਾਂਗੇ ਹਠੂਰ” … read more