ਪੁਸਤਕ ਚਰਚਾ

neeta 0

ਨੀਟਾ ਮਾਛੀਕੇ ਦੀ ਪੁਸਤਕ “ਜਾਗਦੇ ਰਹੋ ਦਾ ਹੋਕਾ” ਫਰਿਜ਼ਨੋ ਵਿਖੇ ਲੋਕ ਅਰਪਿਤ..!

(ਬੁਧੀਜੀਵੀਆਂ, ਲੇਖਕਾ, ਪੱਤਰਕਾਰਾਂ ਅਤੇ ਬੁਲਾਰਿਆਂ ਨੇ ਕੀਤੀ ਪੁਸਤਕ ਚਰਚਾ)
ਫਰਿਜ਼ਨੋ (ਕੈਲੇਫੋਰਨੀਆਂ) ਕੁਲਵੰਤ ਧਾਲੀਆਂ-ਨਿਧੜਕ ਅਤੇ ਸੱਚੀ ਸੁਚੀ ਕਲਮ ਪੱਤਰਕਾਰ ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ” ਦੁਆਰਾ ਲਿਖੀ ਉਹਨਾਂ ਦੀ ਬਹੁਚਰਚਤ ਪੁਸਤਕ “ਜਾਗਦੇ ਰਹੋ ਦਾ ਹੋਕਾ” ਪਿਛਲੇ ਐਤਵਾਰ ਫਰਿਜ਼ਨੋ ਦੇ ਤਾਜ ਆਫ ਇੰਡੀਆ ਰੈਸਟੋਰੈਂਟ ਵਿੱਚ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੋਕ ਅਰਪਿਤ ਕੀਤੀ ਗਈ। ਇਹ ਪੁਸਕਤ ਲੇਖਕ ਦੇ ਦਿਲ ਦੇ ਵਲਵਲਿਆ ਚੋ ਨਿਕਲੇ ਸਬਦਾ ਨਾਲ ਲਿਖੀ ਇੱਕ ਸੱਚੀ ਸੁਚੀ ਲਿਖਤ ਹੈ। ਇਸ ਪੁਸਤਕ ਜਰੀਏ ਲੇਖਕ ਨੇ ਪੰਜਾਬ ਦੇ ਸਿਹਤ ਵਿਭਾਗ, ਪੰਜਾਬ ਦੀ ਸਿਆਸਤ, ਧਾਰਮਿਕ ਪੱਖ, ਸੱਭਿਆਚਾਰਿਕ ਪੱਖ, ਪ੍ਰਦੇਸਾ ਵਿੱਚ ਵਸਦੇ ਪੰਜਾਬੀਆਂ ਦੇ ਵਰਤ-ਵਰਤਾਰੇ ਅਤੇ ਪੱਤਰਕਾਰੀ ਨਾਲ ਜੁੜੇ ਕੌੜੇ ਤਜ਼ਰਬੇ ਨਾਲ ਸਬੰਧਤ ਲੇਖਾਂ ਨੂੰ ਪਾਠਕਾ ਦੇ ਰੂਬਰੂ ਕੀਤਾ ਹੈ। ਇਸ ਪੁਸਤਕ ਵਿੱਚ ਮਸਾਲਾ ਘੱਟ ਤੇ ਸੱਚ ਤੇ ਪਹਿਰਾ ਦੇਣ ਦੀ ਜਿਆਦਾ ਕੋਸ਼ਿਸ਼ ਕੀਤੀ ਗਈ ਹੈ। ਲੇਖਕ ਨੇ ਇਸ ਪੁਸਤਕ ਜਰੀਏ ਕੁਝ ਹੱਡ ਬੀਤੀਆਂ ਤੇ ਕੁਝ ਜੱਗ ਬੀਤੀਆਂ ਸੱਚੀਆ ਲਿਖਤਾ ਨੂੰ ਸੁਚੱਜੇ ਢੰਗ ਨਾਲ ਕਲਮਬੰਦ ਕੀਤਾ ਹੈ।
ਲੋਕ ਅਰਪਿਤ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਪਹੁੰਚਕੇ ਨੀਟਾ ਮਾਛੀਕੇ ਨੂੰ ਉਹਨਾਂ ਦੀ ਪਲੇਠੀ ਪੁਸਤਕ ਨੂੰ ਪੰਜਾਬੀ ਮਾਂ ਬੋਲੀ ਦੇ ਸਹਿਤਕ ਵਿਹੜੇ ਵਿੱਚ ਕਦਮ ਰੱਖਣ ਤੇ ਮੁਬਾਰਕਬਾਦ ਦਿੱਤੀ। ਇਸ ਸਮਾਗਮ ਦੀ ਸੁਰੂਆਤ ਉਘੇ ਕਲਮਕਾਰ ਜਸਵੰਤ ਸਾਦ ਨੇ ਸਭਨਾਂ ਨੂੰ ਨਿੱਘੀ ਜੀ ਆਇਆਂ ਆਖਕੇ ਕੀਤੀ। ਉਘੇ ਕਾਲਮ ਨਵੀਸ ਤਰਲੋਚਨ ਸਿੰਘ ਦੁਪਾਲਪੁਰ ਨੇ ਨੀਟਾ ਮਾਛੀਕੇ ਦੀਆਂ ਲਿਖਤਾ ਦੀ ਸਿਫਤ ਕਰਦਿਆਂ ਉਹਨਾਂ ਨੂੰ ਇੱਕ ਨਿਧੱੜਕ ਪੱਤਰਕਾਰ ਗਰਦਾਨਿਆਂ। ਉਘੇ ਲੇਖਕ ਮੇਜ਼ਰ ਕੁਲਾਰ ਨੇ ਕਿਹਾ ਕਿ ਸੱਚ ਲਿਖਣਾ ਕੋਈ ਖੇਡ ਨਹੀ ਹੁੰਦੀ ਅਤੇ ਸੱਚ ਤੇ ਪਹਿਰਾ ਦੇਣਾਂ ਨੀਟਾ ਮਾਛੀਕੇ ਦੇ ਹਿੱਸੇ ਆਇਆ ਹੈ। ਚਿੰਤਕ ਗੁਰਬਖਸ਼ੀਸ਼ ਸਿੰਘ ਗਰੇਵਾਲ ਨੇ ਨੀਟਾ ਮਾਛੀਕੇ ਦੇ ਪੱਤਰਕਾਰੀ ਜੀਵਨ ਤੇ ਪੰਛੀ ਝਾਤ ਪਾਉਦਿਆਂ ਬਹੁਤ ਸਾਰੀਆਂ ਪੁਰਾਣੀਆਂ ਯਾਦਾ ਨੂੰ ਤਾਜਾ ਕਰਵਾਇਆ। ਰੇਡੀਓ ਹੋਸਟ ਜਗਤਾਰ ਗਿੱਲ ਨੇ ਕਿਹਾ ਕਿ ਪੱਤਰਕਾਰੀ ਦੇ ਖੇਤਰ ਵਿੱਚ ਨੀਟੇ ਨੇ ਜੋ ਨਾਮਣਾਂ ਖੱਟਿਆ ਹੈ ਉਹ ਹਰਇੱਕ ਦੇ ਹਿੱਸੇ ਨਹੀ ਆਉਦਾ। ਪੱਤਰਕਾਰ ਕੁਲਵੰਤ ਉਭੀ ਨੇ ਆਪਣੇ ਸਾਥੀ ਨੀਟਾ ਮਾਛੀਕੇ ਨੂੰ ਪੀਲੀ ਪੱਤਰਕਾਰੀ ਤੋਂ ਕੋਹਾ ਦੂਰ ਇੱਕ ਉਚੇ ਖਿਆਲਾਂ ਵਾਲਾ ਵਿਅੱਕਤੀ ਦੱਸਿਆ। ਨੀਟਾ ਮਾਛੀਕੇ ਦੇ ਪਿਤਾ ਮਾਸਟਰ ਦਲਬਾਰਾ ਸਿੰਘ ਧਾਲੀਵਾਲ ਨੇ ਵੀ ਆਪਣੇ ਬੇਟੇ ਦੀ ਕਾਮਯਾਬੀ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਨੀਟਾ ਮਾਛੀਕੇ ਦੇ ਵੱਡੇ ਭਰਾ ਡਾ. ਸਿਮਰਜੀਤ ਨੇ ਵੀ ਆਪਣੇ ਭਰਾ ਦੀ ਕਾਮਯਾਬੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿੰਆਂ ਸਭਨਾਂ ਨੂੰ ਜੀ ਆਇਆ ਕਿਹਾ । ਪੰਜਾਬੀ ਸਹਿਤ ਸਭਾ ਕੈਲੇਫੋਰਨੀਆਂ ਦੇ ਪ੍ਰਧਾਨ ਦਿਲਵੀਰ “ਦਿਲ ਨਿੱਝਰ” ਨੇ ਕਿਤਾਬ ਦੇ ਸਬੰਧ ਵਿੱਚ ਪਰਚਾ ਪੜ੍ਹਿਆ ਤੇ ਕਿਤਾਬ ਵਿੱਚਲੇ ਲੇਖਾਂ ਦਾ ਲੇਖਾ- ਜੋਖਾ ਪੰਜਾਬੀਆਂ ਦੀ ਕਚਿਹਰੀ ਦੇ ਸਨਮੁਖ ਰੱਖਿਆ। ਹੋਰਨਾਂ ਤੋਂ ਬਿਨਾਂ ਬਹੁਤ ਸਾਰੇ ਲੋਕਲ ਬੁਲਾਰਿਆਂ ਨੇ ਨੀਟਾ ਮਾਛੀਕੇ ਦੀ ਹੌਸਲਾਂ ਫਿਸਾਈ ਕਰਦਿੰਆਂ ਅਤੇ ਉਹਨਾਂ ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ” ਨੂੰ ਪੁਸਤਕ “ਜਾਗਦੇ ਰਹੋ ਦਾ ਹੋਕਾ” ਦੇ ਪੰਜਾਬੀ ਸਹਿਤ ਵਿੱਚ ਪ੍ਰਵੇਸ਼ ਕਰਨ ਤੇ ਮੁਬਾਰਕਬਾਦ ਦਿੱਤੀ ਅਤੇ ਆਸ ਪ੍ਰਗਟਾਈ ਕਿ ਇਹ ਪੁਸਤਕ ਵਾਕਿਆ ਚੋ ਸੁਤੇ ਪੰਜਾਬੀਆਂ ਨੂੰ ਜਗਾਉਣ ਲਈ ਕਾਰਗਰ ਸਾਬਤ ਹੋਵੇਗੀ। ਉਹਨਾਂ ਚਿੰਤਾਂ ਪ੍ਰਗਟਾਈ ਕਿ ਪੁਸਕਤਾ ਬਹੁਤ ਸਾਰੀਆਂ ਲਿਖੀਆਂ ਜਾ ਰਹੀਆਂ ਹਨ ਲੇਕਿਨ ਪਾਠਕਾ ਦੀ ਗਿਣਤੀ ਦਿਨ ਬਾ ਦਿਨ ਘਟਦੀ ਜਾ ਰਹੀ ਹੈ। ਉਹਨਾਂ ਨੀਟਾ ਮਾਛੀਕੇ ਦੀ ਪੱਤਰਕਾਰੀ ਦੇ ਖੇਤਰ ਦੇ ਨਾਲ ਨਾਲ ਦੁਨੀਆਦਾਰੀ ਵਿੱਚ ਵਿਚਰਨ ਦੇ ਤੌਰ ਤਰੀਕੇ ਦੀ ਵੀ ਸਿਫ਼ਤ ਕੀਤੀ ਤੇ ਨੀਟੇ ਨੂੰ ਸਾਊ ਸੁਭਾਅ ਦਾ ਮਾਲਕ ਦੱਸਦਿੰਆ ਉਸਦੇ ਕੀਤੇ ਚੰਗੇ ਕਾਰਜਾ ਨੂੰ ਸਲਾਹਿਆ। ਬੋਲਣ ਵਾਲੇ ਬੁਲਾਰਿਆ ਵਿੱਚ ਗੁਰਦੀਪ ਸਿੰਘ ਅਣਖੀ, ਡਾ. ਅਰਜਨ ਸਿੰਘ ਜੋਸ਼ਨ, ਰਾਜਵਿੰਦਰ ਸਿੰਘ ਧਾਲੀਵਾਲ, ਬਲਵੀਰ ਢਿੱਲੋਂ, ਮਹਿੰਦਰ ਸਿੰਘ ਸੰਧਾਵਾਲੀਆ, ਬਾਬਾ ਹਰਭਜਨ ਸਿੰਘ, ਭਾਈ ਦਾਰਾ ਸਿੰਘ, ਪਿਸ਼ੌਰਾ ਸਿੰਘ ਢਿਲੋਂ, ਗੁਰਦੀਪ ਸ਼ੇਰ ਗਿੱਲ, ਹਰਜਿੰਦਰ ਢੇਸੀ, ਸੁਰਿੰਦਰ ਮੰਢਾਲੀ, ਗੈਰੀ ਢੇਸੀ, ਗੁਰਪਰੀਤ ਧਾਲੀਵਾਲ, ਸਾਧੂ ਸਿੰਘ ਸੰਘਾ, ਸੰਤੋਖ ਮਨਿਹਾਸ, ਵਿੱਕੀ ਹੀਰ, ਅਵਤਾਰ ਗੁਦਾਰਾ, ਕਾਨਵਰ ਗਿੱਲ, ਗਾਇਕ ਬੱਬੂ ਗੁਰਪਾਲ, ਪੀਸੀਏ ਮੈਬਰ ਮਿੱਕੀ ਸਰਾਂ ਅਦਿ ਸ਼ਾਮਲ ਸਨ। ਅਖੀਰ ਵਿੱਚ ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ” ਨੇ ਸਭਨਾਂ ਦਾ ਸ਼ੁਕਰੀਆਂ ਅਦਾ ਕੀਤਾ ਤੇ ਅਗਾਹ ਤੋਂ ਵੀ ਆਪਣੀ ਕਲਮ ਜਰੀਏ ਸੱਚ ਤੇ ਪਹਿਰਾ ਦੇਣ ਦੀ ਪਰਪੱਕਤਾ ਦੁਹਰਾਈ। ਮੰਚ ਸੰਚਾਲਨ ਜਸਵੰਤ ਸਾਦ ਨੇ ਬਾਖੂਬੀ ਨਿਭਾਇਆਂ। ਗਲੋਬਲ ਪੰਜਾਬ ਟੀ ਵੀ ਦੇ ਸ. ਜਗਦੇਵ ਸਿੰਘ ਭੰਡਾਲ ਉਚੇਚੇ ਤੌਰ ਤੇ ਪ੍ਰੋਗਰਾਮ ਦੀ ਕਵਰਜ ਲਈ ਪਹੁੰਚੇ ਹੋਏ ਸਨ। ਇਸ ਪ੍ਰੋਗ੍ਰਾਮ ਦੌਰਾਨ ਸਿੱਖ ਰਾਈਡਰਜ ਆਫ ਅਮਰੀਕਾ ਦੇ ਮੈਬਰਾਂ ਨੇ ਨੀਟਾ ਮਾਛੀਕੇ ਨੂੰ ਸਨਮਾਨ ਚਿੰਨ ਦੇਕੇ ਨਿਵਾਜ਼ਿਆ।
ਅਖੀਰ ਵਿੱਚ ਸੰਗੀਤਕਾਰ ਪੱਪੀ ਭਦੌੜ ਦੇ ਮਿਉਜਕ ਵਿੱਚ ਗਜਲਗੋ ਜਗਦੇਵ ਸਿੰਘ ਨੇ ਆਪਣੇ ਨਵੇ ਪੁਰਾਣੇ ਗੀਤਾ ਅਤੇ ਗਜਲਾਂ ਦੀ ਮਹਿਫਲ ਨਾਲ ਆਏ ਮਹਿਮਾਨਾਂ ਦਾ ਖੂਬ ਮਨੋਰੰਜਨ ਕੀਤਾ ਅਤੇ ਮਰਹੂਮ ਗਜਲ ਗਾਇਕ ਜਗਜੀਤ ਸਿੰਘ ਦੀ ਯਾਦ ਤਾਜਾ ਕਰਵਾ ਦਿੱਤੀ। ਇਸ ਸਾਰੇ ਪ੍ਰੋਗਰਾਮ ਨੂੰ ਕੈਮਰਾਬੰਦ ਓਮਨੀਂ ਵੀਡੀਓ ਬੇਕਰਸਫੀਲਡ ਵਾਲੇ ਸ਼ਿਆਰਾ ਸਿੰਘ ਢੀਡਸਾ ਨੇ ਕੀਤਾ।
ਨੋਟ- ਤਸਵੀਰਾਂ ਸ਼ਿਆਰਾ ਸਿੰਘ ਢੀਡਸਾ (ਓਮਨੀਂ ਵੀਡੀਓ ਬੇਕਰਸਫੀਲਡ)

More from ਪੁਸਤਕ ਚਰਚਾ

ਫਰਾਂਸ ਤੋ ਲੇਖਕ ਪੱਤਰਕਾਰ ਸੁਖਵੀਰ ਸਿੰਘ ਸੰਧੂ ਦੀ ਲੇਖਾਂ ਤੇ ਕਹਾਣੀਆਂ ਦੀ ਆ ਰਹੀ ਪਲੇਠੀ ਬੁੱਕ (ਮੈਂ ਇੰਡੀਆ ਜਾਣਾ ! ਪਲੀਜ਼)

aਸਲੋ(ਰੁਪਿੰਦਰ ਢਿੱਲੋ ਮੋਗਾ)  ਫਰਾਂਸ ਤੋ ਅੰਤਰਰਾਸਟਰੀ ਪ੍ਰਸਿੱਧੀ ਪ੍ਰਾਪਤ ਪੱਤਰਕਾਰ ਅਤੇ ਪ੍ਰਸਿੱਧ ਲੇਖਕ ਸ੍ਰ ਸੁਖਵੀਰ ਸਿੰਘ ਸੰਧੂ(ਜਿੰਨਾ ਵੱਲੋ ਲਿਖਿਆ ਚਰਚਿਤ ਗੀਤ ਬਾਬੁਲ ਦੀ ਧੀ  ਸ੍ਰ ਮੇਜਰ ਸਿੰਘ ਸੰਧੂ ਦੀ ਸੀ ਜ਼ੀ ਪਟਿਆਲਾ ਚ ਕਾਫੀ ਪ੍ਰਚਲਿਤ ਹੋਇਆ ਹੈ) ਅਤੇ ਜਿੰਨਾ ਦੇ ਹੋਣਹਾਰ … read more

ਸੁਪ੍ਰਸਿੱਧ ਕਹਾਣੀਕਾਰ ਤੇ ਵਿਅੰਗਕਾਰ ਡਾ ਅਮਰੀਕ ਸਿੰਘ ਕੰਡਾ ਦੀ ਚੋਣਵੀਆਂ ਕਹਾਣੀਆਂ ਦੀ ਕਿਤਾਬ “ਕੁੱਝ ਹੀਰੇ ਕੁੱਝ ਪੰਨੇ” ਰੀਲੀਜ਼

(ਖੱਬੇ ਤੋਂ ਰਵਿੰਦਰ ਸੈਣੀ ਰਿੰਕੂ ਫਰੀਦਕੋਟ,ਨਿਰਮਲ ਬਰਾੜ ਬਲੋਚ ਪਿੰਡੀ,ਨਵਦੀਪ ਨਵੀ ਅਰੌੜਾ,ਡਾ ਅਮਰੀਕ ਸਿੰਘ ਕੰਡਾ,ਸੁਖਦੀਪ ਗਿੱਲ ਮੋਗਾ,ਬੇਅੰਤ ਗਿੱਲ ਮੋਗਾ ) ਮੋਗਾ ਵਿਖੇ ਸੁਪ੍ਰਸਿੱਧ ਕਹਾਣੀਕਾਰ ਤੇ ਵਿਅੰਗਕਾਰ ਡਾ ਅਮਰੀਕ ਸਿੰਘ ਕੰਡਾ ਦੇ ਘਰ ਇਕ ਸਾਹਤਿਕ ਮਿਲਣੀ ਦਾ ਆਯੋਜਿਣ ਕੀਤਾ ਗਿਆ । ਇਸ … read more

ਸਿ਼ਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ ‘ਸੱਜਰੀ ਪੈੜ ਦਾ ਰੇਤਾ’ ਦੀ ਗੱਲ ਕਰਦਿਆਂ….! ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)

www.himmatpura.com jaggi kussa

ਪ੍ਰਕਾਸ਼ਕ- ਲਾਹੌਰ ਬੁੱਕ ਸ਼ਾਪ ਲੁਧਿਆਣਾ ਪੰਨੇ- 304 ਮੁੱਲ- 200 ਰੁਪਏ (ਸਜਿਲਦ) ਕਿਸੇ ਨਵੇਂ ਜੰਮੇ ਬਾਲ ਦਾ ਨਾਮਕਰਨ ਕਰਨਾ ਜਾਂ ਪਾਲਣ ਪੋਸ਼ਣ ਕਰਨਾ ਅਜੇ ਆਸਾਨ ਹੁੰਦੈ ਪਰ ਉਸ ਬੱਚੇ ਨੂੰ ਜੱਗ ਦਿਖਾਉਣ ਵਾਲੀ ਮਾਂ ਹੀ ਜਾਣਦੀ ਹੁੰਦੀ ਹੈ ਕਿ ਉਸਨੇ ਕਿਹੜੀਆਂ … read more

ਰੂਹ ਲੈ ਗਿਆ ਦਿਲਾਂ ਦਾ ਜਾਨੀ ………. ਡਾ: ਸਰਬਜੀਤ ਕੌਰ ਸੰਧਾਵਾਲੀਆ

www.himmatpura.com jaggi kussa

ਨਾਵਲਕਾਰ : ਸ਼ਿਵਚਰਨ ਜੱਗੀ ਕੁੱਸਾ ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ ਮੁੱਲ : 250 ਰੁਪਏ, ਸਫ਼ੇ : 216 ਇਹ ਨਾਵਲ ਸਮਾਜ ਦੇ ਕੌੜੇ ਯਥਾਰਥ ਨੂੰ ਪੇਸ਼ ਕਰਕੇ ਸਾਡਾ ਅੰਦਰ ਵਲੂੰਧਰ ਦਿੰਦਾ ਹੈ। ਲੇਖਕ ਦੀ ਲੇਖਣੀ ਵਿਚ ਸਾਡੀ ਚੇਤਨਾ ਨੂੰ ਟੁੰਬਣ ਅਤੇ … read more