ਲੇਖ

Art- Harsharan Singh

ਅੱਥਰੇ ਬਲਦ ਵਾਂਗ ਲੀਹ ਪਾੜ ਕੇ ਨਵੀਂ ਲੀਹ ਬਨਾਉਣ ਵਾਲਾ ਜਨੂੰਨੀ ਅਦਾਕਾਰ ਹੈ ਹਰਸ਼ਰਨ ਸਿੰਘ

ਇੱਕ ਫਿਲਮ ‘ਚ ਨਿਭਾ ਰਿਹੈ ਛੇ ਕਿਰਦਾਰ
ਕਈਆਂ ਨੂੰ ‘ਕਲਾਕਾਰ’ ਦਾ ਰੁਤਬਾ ਵਿਰਾਸਤ ਵਿੱਚ ਮਿਲ ਜਾਂਦਾ ਹੈ ਪਰ ਅਸਲ ਕਲਾਕਾਰ ਕਿਹਾ ਹੀ ਉਸਨੂੰ ਜਾ ਸਕਦੈ ਜਿਸਨੇ ਜ਼ਿੰਦਗੀ ਦੇ ਹਰ ਕਿਰਦਾਰ ਨੂੰ ਖੁਦ ਜੀਵਿਆ ਹੋਵੇ। ਕਹਿੰਦੇ ਹਨ ਕਿ ਕੱਚੇ ਪਹਿਆਂ ‘ਚ ਬਣੀ ਬਣਾਈ ਲੀਹ ‘ਚੋਂ ਤਾਂ ਮੌਲਾ ਬਲਦ ਵੀ ਗੱਡਾ ਖਿੱਚ ਲਿਜਾਂਦੈ ਪਰ ਜ਼ੋਰ ਉਸ ਬਲਦ ਦਾ ਪਰਖਿਆ ਜਾਂਦੈ ਜਿਹੜਾ ਬਣੀ ਬਣਾਈ ਲੀਹ ਨੂੰ ਪਾੜ ਕੇ ਚੱਲਦਾ ਹੋਵੇ। ਕਲਾ ਤਾਂ ਤਪੱਸਿਆ, ਸਾਧਨਾ, ਅਣਖਿੱਝ ਹੋ ਕੇ ਕੀਤੀ ਮਿਹਨਤ ਦਾ ਬਦਲਵਾਂ ਰੂਪ ਹੁੰਦੀ ਹੈ। ਅਜਿਹੀ ਹੀ ਵਰ੍ਹਿਆਂ-ਬੱਧੀ ਤਪੱਸਿਆ ਕਰਕੇ ਮਿਹਨਤ ਦੀ ਕੁਠਾਲੀ ਵਿੱਚ ਢਲ ਕੇ ਸੋਨੇ ਵਾਂਗ ਚਮਕੇ ਅਤੇ ਕਲਾਤਮਿਕ ਖੇਤਰ ਵਿੱਚ ਲੀਹ ਪਾੜ ਕੇ ਚੱਲਣ ਵਾਲੇ ਨੌਜਵਾਨ ਕਲਾਕਾਰ ਦਾ ਨਾਂ ਹੀ ਹੈ ਹਰਸ਼ਰਨ ਸਿੰਘ।12592770_1559045127753859_3087503443952305430_n
ਇਹ ਉਹੀ ਹਰਸ਼ਰਨ ਸਿੰਘ ਹੈ, ਜਿਸਨੇ ਸਾਹਿਤ ਜਗਤ ਦੀ ਨਾਮਵਾਰ ਹਸਤੀ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ‘ਖ਼ੂਨ’ ‘ਤੇ ਆਧਾਰਿਤ ਅਮਰਦੀਪ ਸਿੰਘ ਗਿੱਲ ਵੱਲੋਂ ਤਿਆਰ ਕੀਤੀ ਗਈ ਲਘੂ ਫਿਲਮ ਵਿੱਚ “ਬਲਬੀਰੇ” ਦੇ ਪਾਤਰ ਨੂੰ ਖੁਦ ਜੀਵਿਆ ਹੈ। ਉਸ ਪਾਤਰ ਵਿੱਚ ਅਜਿਹਾ ਰਚਿਆ ਕਿ ਹੁਣ ਲੱਭਣਾ ਮੁਸ਼ਕਿਲ ਹੋ ਗਿਆ ਹੈ ਕਿ ਹਰਸ਼ਰਨ ਕੌਣ ਹੈ ਤੇ ਬਲਬੀਰਾ ਕੌਣ? ਕਿਸੇ ਕਲਾਕਾਰ ਦੀ ਕਲਾਕਾਰੀ ਦੀ ਅਸਲ ਪਰਖ ਹੀ ਉਦੋਂ ਹੁੰਦੀ ਹੈ ਜਦੋਂ ਪਾਤਰ ਨੂੰ ਪਰਦੇ ‘ਤੇ ਕਲਾ ਰਾਹੀਂ ਜੀਵਿਤ ਕਰਦਿਆਂ ਕਲਾ ਦਾ ਮੁਲੰਮਾ ਨਜ਼ਰ ਨਾ ਆਵੇ ਸਗੋਂ ਸ਼ੁੱਧਤਾ ਹੀ ਸ਼ੁੱਧਤਾ ਚਾਰੇ ਪਾਸੇ ਪਸਰੀ ਦਿਸੇ। ਕਲਾ ਨਾਂ ਦੀ ਕਸਤੂਰੀ ਹੁੰਦੀ ਤਾਂ ਹਰ ਕਿਸੇ ਦੇ ਅੰਦਰ ਹੈ ਪਰ ਲੱਭੀ ਮਿਹਨਤ ਕਰਕੇ ਹੀ ਜਾ ਸਕਦੀ ਹੈ। ਇਸੇ ਦੌੜ ਵਿੱਚ ਹੀ ਹਰਸ਼ਰਨ ਵੀ ਬਾਬਾ ਫਰੀਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ‘ਤੋਂ ਉੱਠ ਕੇ ਕਲਾ ਨਗਰੀ ਮੁੰਬਈ ਜਾ ਪਹੁੰਚਿਆ। ਹਰਸ਼ਰਨ ਅੰਦਰ ਇੱਕ ਕਲਾਕਾਰ ਅੰਗੜਾਈਆਂ ਲੈ ਰਿਹਾ ਸੀ, ਜੋ ਉਸਨੂੰ ਟਿਕ ਕੇ ਨਾ ਬੈਠਣ ਦਿੰਦਾ। ਕਿਸੇ ਵੇਲੇ ਫੌਜੀ ਬਣਨ ਦੀ ਇੱਛਾ ਪਾਲੀ ਬੈਠਾ ਹਰਸ਼ਰਨ ਜਲੰਧਰ ਦੂਰਦਰਸ਼ਨ ਵਿਖੇ ਆਡੀਸ਼ਨ ਕੀ ਦੇ ਬੈਠਾ ਕਿ ਜ਼ਿੰਦਗੀ ਨਵਾਂ ਮੋੜ ਅਖਤਿਆਰ ਕਰ ਗਈ। ਬਰਜਿੰਦਰਾ ਕਾਲਜ ਫਰੀਦਕੋਟ ‘ਚ ਪ੍ਰੋ: ਸਾਧੂ ਸਿੰਘ (ਹੁਣ ਮੈਂਬਰ ਪਾਰਲੀਮੈਂਟ) ਜੀ ਦੀ ਦੇਖ ਰੇਖ ‘ਚ ਪਹਿਲਾ ਨਾਟਕ “ਛਵੀਆਂ ਦੀ ਰੁੱਤ” ਖੇਡਿਆ। ਸੁਦਰਸ਼ਨ ਮੈਣੀ ਜੀ ਕੋਲੋਂ ਕਲਾ ਦੀਆਂ ਬਾਰੀਕੀਆਂ ਸਿੱਖੀਆਂ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਸਤਾਦਾਂ ਦੀ ਦੇਖਰੇਖ ਹੇਠ ਐੱਮ ਏ ਥੀਏਟਰ ਕੀਤੀ। ਨਾਮਵਾਰ ਸੰਗੀਤ ਕੰਪਨੀਆਂ ਦੇ ਗੀਤ ਵੀਡੀਓ ਕਰਨ ਦੇ ਨਾਲ ਨਾਲ ਲਿਸ਼ਕਾਰਾ ਚੈੱਨਲ ਤੇ ਜ਼ੀ ਅਲਫਾ ਪੰਜਾਬੀ ਦੇ ਲੜੀਵਾਰ ਨਾਟਕ ਕੀਤੇ। 2006 ‘ਚ ਮੁੰਬਈ ਜਾ ਟਿਕਾਣਾ ਮੱਲਿਆ ਤਾਂ ਸਭ ਤੋਂ ਪਹਿਲਾਂ ਅਭਿਸ਼ੇਕ ਬੱਚਨ ਦੇ ਨਾਲ ਆਈਡੀਆ ਨੈਟਵਰਕ ਕੰਪਨੀ ਦੀ ਇਸ਼ਤਿਹਾਰ ਫਿਲਮ ਕੀਤੀ ਤੇ ਬਾਅਦ ‘ਚ ਨਾਲਾਇਕ, ਚੱਕ ਜਵਾਨਾ, ਸਿਮਰਨ, ਪੰਜਾਬ 1984 ਆਦਿ ਫਿਲਮਾਂ ‘ਚ ਯਾਦਗਾਰੀ ਭੂਮਿਕਾਵਾਂ ਕੀਤੀਆਂ।
ਅਮਰਦੀਪ ਸਿੰਘ ਗਿੱਲ ਦੀ ਲਘੂ ਫਿਲਮ “ਖ਼ੂਨ” ਦਾ ਹਿੱਸਾ ਬਣਨ ਤੋਂ ਪਹਿਲਾਂ ਹਰਸ਼ਰਨ 2010 ਤੋਂ 2015 ਤੱਕ ਸਾਧੂਆਂ ਵਾਂਗ ਤਪ ਕਰਨ ਵਾਂਗ ਗੁਪਤਵਾਸ ਹੋ ਕੇ ਕਲਾ ਦੇ ਭੋਰੇ ‘ਚ ਜਾ ਬੈਠਾ ਭਾਵ ਖਾਮੋਸ਼ ਹੋ ਗਿਆ। ਇਸ ਦੌਰ ‘ਚ ਉਸਨੇ ਸਿਰਫ ਆਪਣੀ ਕਲਾ ਨੂੰ ਹੀ ਨਹੀਂ ਚਮਕਾਇਆ ਸਗੋਂ ਗੀਤ, ਕਹਾਣੀਆਂ, ਸਕਰੀਨ ਪਲੇਅ, ਸਟੋਰੀ ਬੋਰਡ ਆਦਿ ‘ਤੇ ਵੀ ਸ਼ਲਾਘਾਯੋਗ ਕੰਮ ਕੀਤਾ। ਇਸ ਸਮੇਂ ਉਸਨੇ ਸਿੱਖਿਆਦਾਇਕ ਫਿਲਮ ਕਹਾਣੀਆਂ ਲਿਖੀਆਂ ਪਰ ਤੱਤ-ਸਾਰ ਇਹ ਕੱਢਿਆ ਕਿ ਕਿਸੇ ਨੂੰ ਸਿੱਖਿਆ ਦੇਣੀ ਸੌਖਾ ਕੰਮ ਹੈ ਪਰ ਕਮਰਸ਼ੀਅਲ ਪੱਖ ਨੂੰ ਨਾਲ ਰੱਖਦਿਆਂ ਹੋਇਆਂ ਸਿੱਖਿਆ ਦੇਣੀ ਵੀ ਸਾਧਨਾ ਦਾ ਅੰਗ ਹੈ। ਨਾਮੀ ਨਿਰਦੇਸ਼ਕ ਸ਼ਿਆਮ ਬੈਨੇਗਲ ਨਾਲ ਬਤੌਰ ਸਹਾਇਕ ਨਿਰਦੇਸ਼ਕ ਕੰਮ ਕਰ ਚੁੱਕਾ ਹਰਸ਼ਰਨ ਫਿਲਮ ਨਿਰਮਾਤਾ ਹੋਣ ਦਾ ਸੁਪਨਾ ਪਾਲੀ ਬੈਠਾ ਹੈ। ਪੇਂਟਿੰਗ ਤੇ ਸਕੈੱਚ ਬਨਾਉਣਾ ਉਸਦੀ ਕਲਾ ਖੇਤਰ ‘ਚ ਪਹਿਲੀ ਹਾਜਰੀ ਸੀ ਤੇ ਹਰ ਸਮੇਂ ਕੁੱਝ ਨਾ ਕੁੱਝ ਨਵਾਂ ਕਰਦੇ ਰਹਿਣਾ ਉਸਦਾ ਜ਼ਜ਼ਬਾ ਹੈ। ਜਿੱਥੇ ਹਰਸ਼ਰਨ ਵੱਖ ਵੱਖ ਫਿਲਮਾਂ ‘ਚ ਰੁੱਝਿਆ ਹੋਇਆ ਹੈ, ਉੱਥੇ ਉਸ ਵੱਲੋਂ ਖੁਦ ਲਿਖੀਆਂ ਲਘੂ ਫਿਲਮਾਂ “ਆਪਾਧਾਪੀ” (ਹਿੰਦੀ) ਤੇ “ਨੋ ਬਾਡੀ ਕਿਲਡ ਸਮਬਾਡੀ” (ਅੰਗਰੇਜੀ) ਨੂੰ ਉਹ ਖੁੱਲ੍ਹੀਆਂ ਅੱਖਾਂ ਨਾਲ ਦੇਖੇ ਸੁਪਨੇ ਨੂੰ ਖੁਦ ਸੱਚ ਕਰਨ ਦੀ ਚਾਹਨਾ ‘ਚ ਹੈ। ਫਿਲਮ ਵਿੱਚ ਦਰਸ਼ਕਾਂ ਨੇ ਕਿਸੇ ਕਲਾਕਾਰ ਨੂੰ ਦੋਹਰੇ, ਤੀਹਰੇ ਕਿਰਦਾਰ ਨਿਭਾਉਂਦੇ ਜਰੂਰ ਦੇਖਿਆ ਹੋਵੇਗਾ ਪਰ “ਆਪਾਧਾਪੀ” ਵਿੱਚ ਹਰਸ਼ਰਨ ਨੇ ਛੇ ਕਿਰਦਾਰ ਖੁਦ ਨਿਭਾਏ ਹਨ। ਹਰਸ਼ਰਨ ਨੇ ਹੁਣ ਤੱਕ ਦੀ ਉਡਾਰੀ ਆਪਣੀ ਮਿਹਨਤ ਨਾਲ ਉਗਾਏ ਖੰਭਾਂ ਨਾਲ ਹੀ ਭਰੀ ਹੈ। ਉੱਚੇ ਅਸਮਾਨੀਂ ਭਰੀ ਕਲਾਤਮਿਕ ਉਡਾਰੀ ਦਾ ਅਸਲ ਆਨੰਦ ਵੀ ਫੇਰ ਹੀ ਹੈ ਜੇ ਖੰਭ ਉਧਾਰੇ ਨਾ ਹੋਣ। ਅੱਜ ਹਰਸ਼ਰਨ ਸਿੰਘ ਆਪਣੀ ਕਲਾ ਖੇਤਰ ‘ਚ ਕੀਤੀ ਤਪੱਸਿਆ ਸਦਕਾ ਏਨੀ ਕੁ ਕਾਬਲੀਅਤ ਜਰੂਰ ਰੱਖਦੈ ਕਿ ਵੱਡੀ ਤੋਂ ਵੱਡੀ ਫਿਲਮ ‘ਚ ਵੀ ਆਪਣੀ ਕਲਾ ਦਾ ਝੰਡਾ ਗੱਡ ਸਕਦੈ।
-ਮਨਦੀਪ ਖੁਰਮੀ ਹਿੰਮਤਪੁਰਾ

More from ਲੇਖ

ਮੇਰੀ ਨਜ਼ਰੇ “ਓ ਪੰਜਾਬ ਸਿਆਂ”………………….. -ਸੰਜੀਵ ਝਾਂਜੀ

ਗੀਤ ਸੁਨਣ ਦਾ ਮੈਂ ਕੋਈ ਬਾਹਲਾ ਸ਼ੋਕੀਨ ਤਾਂ ਨਹੀਂ ਪਰ ਵਧੀਆ ਗੀਤਾਂ ਨੂੰ ਛਡਦਾ ਵੀ ਨਹੀਂ . ਬਹੁਤੇ ਗੀਤ ਮੈ Gurdas Maan ਸਾਹਿਬ ਦੇ ਹੀ ਸੁਣਦਾ ਤੇ ਪਸੰਦ ਕਰਦਾ ਹਾਂ . ਕਿਉਂ ਜੋ ਇਨ੍ਹਾਂ ‘ਚ ਸਚਾਈ ਹੁੰਦੀ ਹੈ , ਇਹ … read more

ਮਾਲਵੇ ‘ਚ ਮੇਰਾ ਚਾਚਾ ਬਲਬੀਰਾ…….ਓਹ ਡੱਕਰੇ ਨਾ ਕਰਦੂ ਮੈਨੂੰ ਹੱਥ ਲਾਉਣ ਵਾਲੇ ਦੇ???

image (57)

ਲਘੂ ਪੰਜਾਬੀ ਫਿਲਮ “ਖ਼ੂਨ” ਦੇਖਣ ਤੋਂ ਬਾਅਦ ਜੋ ਮਹਿਸੂਸ ਕੀਤੈ। ਅੱਜ ਧਾਰ ਕੇ ਬਾਈ ਅਮਰਦੀਪ ਗਿੱਲ ਦੁਆਰਾ ਜਨਾਬ ਗੁਰਬਚਨ ਸਿੰਘ ਭੁੱਲਰ ਜੀ ਦੀ ਕਹਾਣੀ “ਖ਼ੂਨ” ‘ਤੇ ਆਧਾਰਿਤ ਤਿਆਰ ਕੀਤੀ ਗਈ ਫਿਲਮ ਇਹ ਸੋਚ ਕੇ ਦੇਖਣ ਬੈਠਿਆ ਸੀ ਕਿ ਦੇਖਦੇ ਹਾਂ … read more

ਬਾਦਲ ਸਾਹਿਬ………ਅਸੀਂ ਕੋਈ ਮੰਗਤੇ ਨਹੀਂ ਹਾਂ

image (57)

ਚਰਨਜੀਤ ਭੁੱਲਰ (ਬਠਿੰਡਾ) ਪੰਜਾਬ ਦੇ ਲੋਕ ਸਿਰਫ਼ ਵੋਟ ਬੈਂਕ ਨਹੀਂ, ਇਨਸਾਨ ਵੀ ਹਨ। ਜਮਹੂਰੀ ਪ੍ਰਬੰਧ ਵਿਚ ਤਾਂ ਲੋਕਾਂ ਨੂੰ ਮਾਲਕ ਦਾ ਦਰਜਾ ਮਿਲਦਾ ਹੈ। ਗੱਦੀ ਤੇ ਬੈਠਣ ਵਾਲਿਆਂ ਨੂੰ ਜਨਤਾ ਦਾ ਨੌਕਰ ਮੰਨਿਆ ਜਾਂਦਾ ਹੈ। ਵੋਟ ਸਿਆਸਤ ਵਿਚ ਲੋਕ ਕੇਵਲ … read more

ਰੁੱਸੇ ਟਾਹਲੀ ਵਾਲੇ ਖੇਤ, ਪੈ ਗਏ ਘਰਾਂ ਵਿਚ ਵੈਣ

image (57)

ਚਰਨਜੀਤ ਭੁੱਲਰ (ਬਠਿੰਡਾ) ਪੰਜਾਬ ਵਿਚ ਹੁਣ ਖੇਤੀ ਇਕੱਲੀ ਘਾਟੇ ਦਾ ਨਹੀਂ ,ਬਲਕਿ ਖੁਦਕੁਸ਼ੀ ਦਾ ਵੀ ਸੌਦਾ ਬਣ ਗਈ ਹੈ। ਖਾਸ ਤੌਰ ਤੇ ਕਪਾਹ ਖ਼ਿੱਤੇ ਵਿਚ ਅੰਨਦਾਤਾ ਨੂੰ ਬੁਰੇ ਦਿਨਾਂ ਨੇ ਪਿੰਜ ਸੁੱਟਿਆ ਹੈ। ਦਮ ਤੋੜ ਰਹੀ ਖੇਤੀ ਨੇ ਕਿਸਾਨਾਂ ਦੀ … read more

“एक चुटकी ज़हर रोजाना”…..Must Read Friends…

20 Jan 2016 KhurmiUK 01

आरती नामक एक युवती का विवाह हुआ और वह अपने पति और सास के साथ अपने ससुराल में रहने लगी। कुछ ही दिनों बाद आरती को आभास होने लगा कि उसकी सास के साथ पटरी नहीं बैठ रही है। सास … read more

ਜ਼ਫ਼ਰ ਦਾ ‘ਵਿਵੇਕ’………….. -ਮਿੰਟੂ ਬਰਾੜ

zafar 1

ਐਡੀਲੇਡ, ਆਸਟ੍ਰੇਲੀਆ ਉਸ ਰਾਤ ਨੀਂਦ ਅੱਖਾਂ ਤਾਂ ਕੀ, ਸਰੀਰ ਦੇ ਕਿਸੇ ਵੀ ਹਿੱਸੇ ‘ਚ ਨਹੀਂ ਰੜਕ ਰਹੀ ਸੀ। ਵਜ੍ਹਾ ਜਾਣਦਾ ਸੀ, ਪਰ ਅਣਜਾਣ ਬਣਨ ਦੀ ਕੋਸ਼ਿਸ਼ ‘ਚ ਸਾਂ। ਹਾਲਾਂਕਿ ਆਪਣਾ ਨਿੱਤਨੇਮ, ਸੌਣ ਤੋਂ ਪਹਿਲਾਂ ਕਿਸੇ ਕਿਤਾਬ ਦੇ ਪੱਚੀ ਵਰਕਿਆਂ ਦਾ … read more

ਮੰਚ ਸੰਚਾਲਕ,ਰੇਡੀਉ ਟੀ.ਵੀ. ਐਂਕਰ ਅਤੇ ਹਾਸ ਕਲਾ ਦੀ ਉੱਭਰਵੀਂ ਪਹਿਚਾਣ ਜਗਦੀਪ ਜੋਗਾ

Jagdeep Joga

ਹਰਮਨ ਰੇਡੀਉ ਨੇਮੈਨੂੰ ਪੂਰੀ ਦੁਨੀਆਂ ਦੇ ਪੰਜਾਬੀਆਂ ‘ਚ ਪਹਿਚਾਣ ਦਿੱਤੀ : ਜਗਦੀਪ ਜੋਗਾ ****ਸੁਖਵੀਰ ਜੋਗਾ**** ਕਿਸੇ ਵੀ ਸਟੇਜ ਪ੍ਰੋਗਰਾਮ ਦੀ ਸਫਲਤਾ ਦਾ ਮੁੱਖ ਧੁਰਾ ਮੰਚ ਸੰਚਾਲਕ ਹੁੰਦਾ ਹੈ। ਇੱਕ ਸੂਝਵਾਨ ਅਤੇ ਸਮਰੱਥ ਮੰਚ ਸੰਚਾਲਕ ਮਾੜੀਆਂ ਪ੍ਰਸਥਿਤੀਆਂ ਦੇ ਬਾਵਜੂਦ ਆਪਣੀ ਲਿਆਕਤ … read more

ਕੀ ਹੈ ਭਾਰਤੀਆਂ ਦੇ ਪ੍ਰਦੇਸ਼ਾਂ ਨੂੰ ਪਰਵਾਸ ਕਰਨ ਪਿਛਲਾ ਸੱਚ ?

himmatpura

ਪ੍ਰਦੇਸ਼ਾ ਵਿੱਚ ਵੱਸੇ ਭਾਰਤੀ ਨਾਗਰਿਕਾਂ ਨੂੰ ਬਰਾਬਰ ਦੀਆਂ ਸਹੂਲਤਾਂ ਦੇਣ ਲਈ ਵਚਨ ਬੰਦ ਹੋਵੇ ਸਰਕਾਰ ਅਮਨਪ੍ਰੀਤ ਸਿੰਘ ਛੀਨਾ ਸੰਯੁਕਤ ਰਾਸ਼ਟਰ ਦੀ 2009 ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਨੌਕਰੀਆਂ ਦੀ ਕਮੀ ਹੋਣ ਕਾਰਨ ਹਰ ਸਾਲ ਤਕਰੀਬਨ … read more

ਬੱਚਿਆਂ ਵਿੱਚ ਵਧਦੇ ਨਸ਼ਿਆਂ ਦੇ ਰੁਝਾਨ ਖਤਰੇ ਦਾ ਸੰਕੇਤ

Amanpreet Chhina

ਅਮਨਪ੍ਰੀਤ ਸਿੰਘ ਛੀਨਾ ਭਾਰਤ ਵਿੱਚ ਬੱਚਿਆਂ ਦਾ ਨਸ਼ਿਆਂ ਪ੍ਰਤੀ ਵਧਦਾ ਰੁਝਾਨ ਵੇਖਕੇ ਦਿਲ ਕੰਬ ਉੱਠਦਾ ਹੈ | 2012 ਵਿੱਚ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਕੀਤੇ ਸਰਵੇਖਣ ਮੁਤਾਬਕ ਅੱਜ ਪੂਰੇ ਭਾਰਤ ਵਿੱਚ 15-19 ਸਾਲ ਦੀ ਉਮਰ ਦੇ … read more

ਹਜ਼ਾਰਾਂ ਨੌਜਵਾਨਾਂ ਨੂੰ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਪੱਗ ਦੀ ਸਿਖਲਾਈ ਦੇ ਚੁੱਕਾ-ਤੇਜਿੰਦਰ ਸਿੰਘ ਖਾਲਸਾ

ਭਾਵੇਂ ਪੱਛਮੀ ਸੱਭਿਆਚਾਰ ਵੱਲੋਂ ਆਈ ਹਨੇਰੀ ਦੇ ਕਾਰਨ ਪੰਜਾਬ ਵਿੱਚ ਹਜ਼ਾਰਾਂ ਨੌਜਵਾਨ ਸਿੱਖੀ ਤੋਂ ਬੇਮੁੱਖ ਹੋ ਕੇ ਪਤਿਤਪੁਣੇ ਦੇ ਰਾਹ ਚੱਲ ਪਏ ਹਨ ਪਰ ਕੁੱਝ ਅਜਿਹੇ ਨੌਜਵਾਨ ਵੀ ਹਨ  ਜੋ ਸਿੱਖ ਧਰਮ ਦੇ ਪ੍ਰਚਾਰ ਹਿੱਤ ਤਨ ਮਨ ਨਾਲ ਧਾਰਮਿਕ ਕਾਰਜਾਂ … read more

ਸਾਬਣ, ਸਿੱਖ ਤੇ ਸੁਰਜੀਤ ਸਿੰਹੁ ਦਾ ਸੱਚ!

-ਤਰਲੋਚਨ ਸਿੰਘ ‘ਦੁਪਾਲ ਪੁਰ’  ਪੰਜਾਬ ਪੁਲੀਸ ਦੇ ਸੁਰਜੀਤ ਸਿੰਹੁ ਦਾ ਸਿੱਖ ਜ਼ਖਮਾਂ ਨੂੰ ਉਚੇੜਨ ਵਾਲਾ ਇਕਬਾਲੀਆ ਬਿਆਨ,”ਮੈਂ 83 ਸਿੱਖ ਗਭਰੂਆਂ ਨੁੰ ਮੁਕਾਬਲੇ ‘ਬਣਾ ਬਣਾ’ ਕੇ ਮਾਰ ਮੁਕਾਇਆ ਸੀ।”—-ਸਰਕਾਰੀ ਪੱਧਰ ‘ਤੇ ਇਸ ਦਾ ਕੋਈ ਪ੍ਰਤੀਕਰਮ?—-‘ਨਿੱਲ ਵਟਾ ਨਿੱਲ!’—ਦਿੱਲੀ ਤੱਕ ਮਾਰ ਕਰਨ ਵਾਲੇ … read more

“ਸਰਸਾ” ਜਾਂ “ਸਿਕੰਦਰ” ਵਿਚਾਰਾਂ ਦੀ ਲੜ੍ਹਾਈ – ਤੁਸੀਂ ਕਿੱਧਰ ਖੜ੍ਹੇ ਹੋ ?

ਮਨਦੀਪ ਸੁੱਜੋਂ 0061 430 432 716 ਅਸਟ੍ਰੇਲੀਆਂ ਰਹਿੰਦੇ ਜਤਿੰਦਰ ਮੌਹਰ ਦੁਆਰਾ ਨਿਰਦੇਸ਼ਿਤ ਫਿਲਮ “ਮਿੱਟੀ” ਦੇਖੀ ਤਦ ਦਿਲ ਨੂੰ ਤਸੱਲੀ ਹੋਈ ਕਿ ਹੁਣ ਕੋਈ ਤਾਂ ਓੁੱਠਿਆ ਜੋ ਪੰਜਾਬ ਦੇ ਮਸਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਫਿਲਸਾਜ਼ੀ ਕਰੇਗਾ । “ਮਿੱਟੀ” ਨੂੰ ਦੇਖ ਕੇ … read more

ਸਵਾਲ-ਸੰਵਾਦ…..ਕੁਦਰਤੀ ਆਫ਼ਤਾਂ ਵਿੱਚ ਲੁਕੇ ਕਾਤਲਾਂ ਦੀ ਸ਼ਨਾਖ਼ਤ

ਦਲਜੀਤ ਅਮੀ ਬੇਮੌਸਮੇ ਮੀਂਹ ਨੇ ਉਤਰਾਖੰਡ ਵਿੱਚ ਤਰਥੱਲੀ ਮਚਾ ਦਿੱਤੀ ਹੈ। ਤਕਰੀਬਨ ਤਿੰਨ ਹਫ਼ਤਿਆਂ ਤੋਂ ਚੱਲ ਰਹੇ ਰਾਹਤ ਕਾਰਜਾਂ ਤੋਂ ਹਾਲੇ ਤੱਕ ਜਾਨੀ-ਮਾਲੀ ਨੁਕਸਾਨ ਦਾ ਪੁਖ਼ਤਾ ਅੰਦਾਜ਼ਾ ਨਹੀਂ ਲੱਗਿਆ। ਜੇ ਉਤਰਾਖੰਡ ਵਿੱਚ ਭਿਆਨਕ ਹੜ੍ਹ ਨਾ ਆਉਂਦੇ ਤਾਂ ਹਿਮਾਚਲ ਅਤੇ ਪੰਜਾਬ … read more