ਸੰਪਾਦਕੀ

20 Feb 2017 KhurmiUK 11

ਉੱਤਰੀ ਵੇਲਜ਼ ਦੀ ਬਾਲਾ ਝੀਲ ਕਿਨਾਰੇ ਚੱਲਦੀ ਭਾਫ਼ ਇੰਜਣ ਵਾਲੀ ਰੇਲ ਦੀ ਗੱਲ ਕਰਦਿਆਂ

ਮਨਦੀਪ ਖੁਰਮੀ ਹਿੰਮਤਪੁਰਾ
ਗੋਰਿਆਂ ਦੀ ਧਰਤੀ ‘ਤੇ ਵਿਚਰਦਿਆਂ ਇਹ ਮਹਿਸੂਸ ਕੀਤਾ ਹੈ ਕਿ ਜਿੱਥੇ ਅਸੀਂ ਆਧੁਨਿਕਤਾ ਦੇ ਭਰਮ ਵਿੱਚ ਆਪਣੀ ਪੁਰਾਤਨ ਧਰੋਹਰ ਨੂੰ ਭੰਨ•ਘੜ ਕਰਕੇ ਨਵੇਂ ਸਿਰਿਉਂ ਬਨਾਉਣ ਨੂੰ ਹੀ “ਸਾਂਭਣਾ“ ਕਹਿ ਕੇ ਖੁਸ਼ ਹੋ ਲੈਂਦੇ ਹਾਂ, ਉੱਥੇ ਆਪਣੀਆਂ ਸੈਂਕੜੇ ਵਰਿ•ਆਂ ਪੁਰਾਣੀਆਂ ਵਸਤਾਂ ਨੂੰ ਪੁਰਾਣੀ ਸ਼ਕਲ ਵਿੱਚ ਹੀ ਸਾਂਭੀ ਰੱਖਣ ਵਿੱਚ ਗੋਰਿਆਂ ਦਾ ਕੋਈ ਸਾਨੀ ਨਹੀਂ ਹੈ। ਇਸ ਮਕਸਦ ਤਹਿਤ ਜਿੱਥੇ ਇੰਗਲੈਂਡ ਦੀਆਂ ਅਣਗਿਣਤ ਪੁਰਾਤਨ ਇਮਾਰਤਾਂ ਨੂੰ “ਗ੍ਰੇਡਡ ਇਮਾਰਤਾਂ“ ਦਾ ਰੁਤਬਾ ਹਾਸਲ ਹੈ, ਉੱਥੇ ਅਜਾਇਬਘਰਾਂ ਵਿੱਚ ਪਈਆਂ ਵਸਤਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਜੇ ਇੰਗਲੈਂਡ ਨੇ ਹਰ ਪੱਖ ਤੋਂ ਤਰੱਕੀ ਕੀਤੀ ਹੈ ਤਾਂ ਆਪਣੇ ਅਤੀਤ ਨਾਲ ਜੁੜੀਆਂ ਰਹੀਆਂ ਚੀਜ਼ਾਂ, ਇਮਾਰਤਾਂ ਅਤੇ ਇਤਿਹਾਸ ਵੀ (ਉਸੇ ਹਾਲਤ ਵਿੱਚ) ਹਿੱਕ ਨਾਲ ਲਾ ਕੇ ਰੱਖਿਆ ਹੈ। ਇਸ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਉੱਤਰੀ ਵੇਲਜ਼ ਦੇ ਝੀਲ ਕਿਨਾਰੇ ਵਸੇ ਨਿੱਕੇ ਜਿਹੇ ਕਸਬੇ “ਬਾਲਾ“ ਵਿੱਚ ਦੇਖਣ ਨੂੰ ਮਿਲੀ, ਜਿੱਥੇ ਵੇਲਾ ਵਿਹਾ ਚੁੱਕੇ ਭਾਫ਼ ਵਾਲੇ ਰੇਲਵੇ ਇੰਜਣ ਨਾ ਸਿਰਫ ਧਰੋਹਰ ਨੂੰ ਜੀਵਿਤ ਰੱਖਣ ਦੀ ਹਾਮੀ ਭਰਦੇ ਹਨ ਸਗੋਂ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਕੇ ਸੈਰ-ਸਪਾਟਾ ਵਿਭਾਗ ਦੇ ਖ਼ਜ਼ਾਨੇ ਨੂੰ ਚਾਰ ਚੰਨ ਵੀ ਲਾਉਂਦੇ ਹਨ। ਬਾਲਾ ਕਸਬੇ ਵਿੱਚ 6 ਕਿਲੋਮੀਟਰ ਲੰਮੀ, 800 ਮੀਟਰ ਚੌੜੀ ਤੇ 42 ਮੀਟਰ ਡੂੰਘੀ ਝੀਲ ਬਣੀ ਹੋਈ ਹੈ, ਜਿਸਨੂੰ ਬਾਲਾ ਲੇਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ। Art- Bala Lake railwayਬਾਲਾ ਕਸਬੇ ਦੇ ਨੇੜਲੇ ਕਸਬੇ ਲੈਂਚੋਲਿਨ ਵਿਖੇ “ਬਾਲਾ ਲੇਕ ਰੇਲਵੇ“ ਦਾ ਮੁੱਖ ਦਫ਼ਤਰ ਹੈ ਜਿੱਥੋਂ ਝੀਲ ਦੇ ਨਾਲ ਨਾਲ ਲਗਭਗ 5 ਕਿਲੋਮੀਟਰ ਬਾਲਾ ਕਸਬੇ ਤੱਕ ਭਾਫ਼ ਵਾਲੇ ਇੰਜਣ ਵਾਲੀ ਸੈਲਾਨੀ ਰੇਲਗੱਡੀ ਚਲਦੀ ਹੈ। ਦੋ ਫੁੱਟ ਚੌੜੇ ਇਸ ਰੇਲਵੇ ਟਰੈਕ ਨੂੰ 1965 ਵਿੱਚ ਬੰਦ ਕਰ ਦਿੱਤੀ ਗਈ ਰੇਲਵੇ ਲਾਈਨ ਉੱਪਰ 13 ਅਗਸਤ 1972 ਨੂੰ ਬਣਾਇਆ ਗਿਆ ਸੀ। ਉਦੋਂ ਇਸਦਾ ਵਿਸਥਾਰ ਸਿਰਫ ਡੇਢ ਮੀਲ ਤੱਕ ਕੀਤਾ ਗਿਆ ਸੀ ਜਦੋਂਕਿ ਬਾਲਾ ਕਸਬੇ ਤੱਕ ਭਾਫ਼ ਵਾਲੇ ਇੰਜਣ ਦੀਆਂ ਕੂਕਾਂ ਪਹੁੰਚਣ ਵਿੱਚ 9 ਸਾਲ ਦਾ ਸਮਾਂ ਹੋਰ ਲੱਗਿਆ। ਹੈਰਾਨੀ ਦੀ ਗੱਲ ਹੈ ਕਿ ਇਸ ਟਰੈਕ ਉੱਪਰ ਮੇਡ ਮਾਰੀਅਨ, ਹੋਲੀ ਵਾਰ, ਐਲਿਸ, ਡਾਇਨਾ, ਵਿਨੀਫਰੈਡ ਨਾਮੀ 5 ਭਾਫ਼ ਇੰਜਣ ਅੱਜ ਵੀ ਨਵੀਂ ਨਰੋਈ ਹਾਲਤ ਵਿੱਚ ਕੰਮ ਕਰ ਰਹੇ ਹਨ। ਲੈਂਚੋਲਿਨ ਸਟੇਸ਼ਨ ‘ਤੇ ਜਾ ਕੇ ਹੈਰਾਨੀ ਦੀ ਹੋਰ ਹੱਦ ਉਦੋਂ ਨਾ ਰਹੀ ਜਦੋਂ ਇੱਕ ਵੱਡੇ ਭਾਵ ਇੰਜ਼ਣ ਦਾ ਬੌਣਾ ਰੂਪ ਖਿਡੌਣੇ ਵਰਗਾ ਇੰਜਣ ਦਾ ਮਾਡਲ ਪਿਆ ਦੇਖਿਆ। ਇੱਕ ਬਜ਼ੁਰਗ ਕਰਮਚਾਰੀ ਨਿਰੰਤਰ ਉਸ ਨਾਲ ਛੇੜਛਾੜ ਕਰ ਰਿਹਾ ਸੀ। ਜਿਸ ਤਰ•ਾਂ ਕੋਲ ਹੀ ਟਰੈਕ ਉੱਪਰ ਖੜ•ੇ ਵੱਡੇ ਭਾਵ ਇੰਜਣ ਨੂੰ ਰਵਾਨਾ ਕਰਨ ਤੋਂ ਪਹਿਲਾਂ ਦੋ ਕਰਮਚਾਰੀ ਉਸਦੀ ਸਾਫ ਸਫਾਈ, ਕੋਇਲੇ ਆਦਿ ਪਾ ਰਹੇ ਸਨ। ਉਸੇ ਤਰ•ਾਂ ਹੀ ਨਿੱਕੇ ਨਿੱਕੇ ਔਜਾਰਾਂ ਨਾਲ ਉਸ ਨਿੱਕੇ ਇੰਜਣ ਦੀ ਸਾਫ਼ ਸਫਾਈ ਹੋ ਰਹੀ ਸੀ। ਸਭ ਤੋਂ ਵੱਡੀ ਗੱਲ ਕਿ ਉਸ ਨਿੱਕੇ ਇੰਜਣ ਵਿੱਚ ਵੀ ਕੋਇਲੇ ਪਾ ਕੇ ਬਜ਼ੁਰਗ ਨੇ ਇੱਕ ਨਿੱਕੇ ਜਿਹੇ ਟਰੈਕ ਉੱਪਰ ਰੱਖਿਆ। ਪਿੱਛੇ ਇੱਕ ਆਪਣੇ ਬੈਠਣ ਜੋਕਰੀ ਸੀਟ ਤੇ ਉਸਦੇ ਪਿੱਛੇ ਹੋਰ ਤਿੰਨ ਡੱਬੇ ਜੋੜ ਦਿੱਤੇ। ਜਿੱਥੇ ਵੱਡੇ ਟਰੈਕ ਉੱਪਰ ਚਲਦੇ ਭਾਫ਼ ਇੰਜਣ ਲਗਭਗ 45 ਮਿੰਟ ਯਾਤਰੀਆਂ ਨੂੰ ਬਾਲਾ ਝੀਲ ਦੇ ਦੱਖਣ ਪੂਰਬੀ ਕਿਨਾਰੇ ਦੇ ਨਾਲ ਦੀ ਖ਼ੂਬਸੂਰਤੀ ਦੇ ਦੀਦਾਰੇ ਕਰਵਾਉਂਦੇ ਹਨ, ਉੱਥੇ ਨਿੱਕੇ ਇੰਜਣ ਨਾਲ ਨਿੱਕੇ ਨਿੱਕੇ ਬਾਲਾਂ ਨੂੰ “ਹੂਟੇ“ ਦਿੱਤੇ ਜਾਂਦੇ ਹਨ। ਬੇਸ਼ੱਕ ਵੱਡੀ ਰੇਲ ਉੱਪਰ ਸਵਾਰੀ ਲਈ ਟਿਕਟ ਖਿੜਕੀ ਤੋਂ ਟਿਕਟ ਖਰੀਦਣੀ ਪੈਂਦੀ ਹੈ ਪਰ ਛੋਟੇ ਇੰਜਣ ਕੋਲ ਸਿਰਫ ਇੱਕ ਨਿੱਕਾ ਜਿਹਾ “ਦਾਨ-ਪਾਤਰ ਡੱਬਾ“ ਰੱਖਿਆ ਹੋਇਆ ਹੈ। ਜਿਸ ਵਿੱਚ ਇਕੱਤਰ ਹੁੰਦੀ ਰਾਸ਼ੀ ਮਸ਼ੀਨਰੀ ਦੀ ਸਾਂਭ ਸੰਭਾਲ ਲੇਖੇ ਲਾਈ ਜਾਂਦੀ ਹੈ।

More from ਸੰਪਾਦਕੀ

ਖੁਦਕੁਸ਼ੀਆਂ ਦੇ ਮੁਆਵਜੇ ਦੇਣ ਨਾਲੋਂ ਲੋਕਾਂ ਨੂੰ ਜਿਉਣ ਜੋਕਰੇ ਕਰਨ ਦੀ ਲੋੜ।

JB pb

ਮਨਦੀਪ ਖੁਰਮੀ ਹਿੰਮਤਪੁਰਾ ਪੰਜਾਬ ਦੀ ਮੌਜੂਦਾ ਸਰਕਾਰ ਉਸ ਪੰਥ ਦੇ ਨਾਂ ਨੂੰ ਢਾਲ ਵਜੋਂ ਵਰਤ ਕੇ ਲੋਕਾਂ ਤੋਂ ਵੋਟਾਂ ਦਾ ਦਾਨ ਮੰਗਦੀ ਹੈ ਜਿਸ ਪੰਥ ਦਾ ਮੁੱਢਲਾ ਕਰਮ ਹੀ “ਸਰਬੱਤ ਦਾ ਭਲਾ” ਲੋੜਨਾ ਹੈ। ਜਿਸ ਪੰਥ ਵੱਲੋਂ ਪਹਿਲੀ ਸਿੱਖਿਆ ਹੀ … read more

*ਆਪ* ਕੇ ਬਾਪੂ ਬੈਂਗਣ ਖਾਏਂ, ਔਰੋਂ ਕੋ ਉਪਦੇਸ਼ ਬਤਾਏਂ??? —-ਮਨਦੀਪ ਖੁਰਮੀ ਹਿੰਮਤਪੁਰਾ

Aap k bapu

ਬੁੱਧੀਜੀਵੀਆਂ ਦੀ ਟਿੱਡੀ ਦਲ ਵਾਂਗ ਡਾਰ ਦੇਖਣੀ ਹੋਵੇ ਤਾਂ ਫੇਸਬੁੱਕ ‘ਤੇ ਦਰਸ਼ਨ ਕੀਤੇ ਜਾ ਸਕਦੇ ਹਨ। ਕਿਸੇ ਵੀ ਮਰਜੀ ਬੁੱਧੀਜੀਵੀ ਨੂੰ ਛੇੜ ਕੇ ਦੇਖੋ, ਉਹੀ ਕੌੜ ਵਹਿੜਕੇ ਵਾਂਗ ਛੜ ਮਾਰੇਗਾ। ਹਰ ਕੋਈ ਥੋਕ ਦੇ ਭਾਅ ਉਪਦੇਸ਼ ਵਰਤਾਉਣ ‘ਚ ਰੁੱਝਾ ਹੋਇਆ … read more

ਅਫ਼ਸੋਸ ਕਿ ਉਸਾਰੂ ਗਾਇਕੀ ਬਦਲੇ ਮਿਲੇ ਸਨਮਾਨ ਮਾਹਲੇ ਦੇ ਢਿੱਡ ਦੀ ਭੁੱਖ ਨਹੀਂ ਮਿਟਾ ਸਕੇ।

Baldhir Mahla

-ਆਓ! ਕਾਲੇ ਪੀਲੀਏ ਤੋਂ ਪੀੜਤ ਲੋਕ ਗਾਇਕ ਬਲਧੀਰ ਮਾਹਲਾ ਦੀ ਬਾਂਹ ਫੜ੍ਹੀਏ। ਮਨਦੀਪ ਖੁਰਮੀ ਹਿੰਮਤਪੁਰਾ ਇਹ ਚਰਚਾ ਅਕਸਰ ਹੀ ਛਿੜੀ ਰਹਿੰਦੀ ਹੈ ਕਿ ਪੰਜਾਬੀ ਗਾਇਕੀ ਵਿੱਚ ਮਨ ਨੂੰ ਸਕੂਨ ਘੱਟ ਪਰ ਰੂਹ ਨੂੰ ਪੱਛਣ ਵਾਲੇ ਬੋਲਾਂ ਦਾ ਪਸਾਰਾ ਵਧੇਰੇ ਹੋ … read more

ਸੱਚੋ ਸੱਚ- ਇਉਂ ਹੁੰਦੈ…..ਪੰਜਾਬ ਰੋਡਵੇਜ਼ ‘ਚ ਨਾਮਕਰਨ।…ਮਨਦੀਪ ਖੁਰਮੀ ਹਿੰਮਤਪੁਰਾ

ਹਰ ਮਹਿਕਮੇ ਦੇ ਆਪੋ-ਆਪਣੇ ‘ਅੰਦਰੂਨੀ’ ਕਿੱਸੇ ਹੁੰਦੇ ਹਨ। ਜੇਕਰ ਕਦੇ ਵਾਹ ਪਵੇ ਤਾਂ ਪਤਾ ਲੱਗ ਜਾਵੇਗਾ ਕਿ ਟਰਾਂਸਪੋਰਟ ਮਹਿਕਮਾ (ਪੰਜਾਬ ਰੋਡਵੇਜ) ਤਰ੍ਹਾਂ ਤਰ੍ਹਾਂ ਦੇ ਮਨਮੋਹਕ ਤੇ ਤਬੀਅਤ ਖੁਸ਼ ਰੱਖਣ ਵਾਲੇ ਅਸੀਮ ਕਿੱਸਿਆਂ ਨਾਲ ਭਰਿਆ ਪਿਆ ਹੈ। ਕਿਧਰੇ ਕੋਈ ਲਿਫਾਫੇਬਾਜੀ ਨਹੀਂ, … read more

ਇੱਕ ਮਿੱਠੀ ਯਾਦ……ਬਾਈ ਨਛੱਤਰ ਧਾਲੀਵਾਲ ਨੂੰ ਸਾਡੀ ਬਚਪਨ ਵਿੱਚ ਦਿੱਤੀ ਸ਼ਰਧਾਂਜਲੀ।

ਮਨਦੀਪ ਖੁਰਮੀ ਹਿੰਮਤਪੁਰਾ ਕਾਮਰੇਡ ਨਛੱਤਰ ਸਿੰਘ ਧਾਲੀਵਾਲ…. ਪੰਜਾਬ ਰੋਡਵੇਜ ਕਰਮਚਾਰੀਆਂ ਦਾ ਇੱਕ ਭਰੋਸੇਯੋਗ ਆਗੂ ਸੀ। ਕਹਿਣੀ ਕਰਨੀ ਦਾ ਇੱਕ, ਸੱਚਿਆਂ ਲਈ ਅੰਤਾਂ ਦਾ ਨਿਮਰ, ਮਜ਼ਦੂਰ ਹੱਕਾਂ ‘ਤੇ ਝਪਟਣ ਵਾਲਿਆਂ ਅੱਗੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਾ ਜੁਝਾਰੂ, ਸੱਚ ਨੂੰ … read more

ਕਿੰਨੇ ਕਮੀਨੇ ਹਾਂ ਅਸੀਂ?

ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ) ਕਹਿੰਦੇ ਨੇ ਕਿ ਰੱਬ ਹੇਠਾਂ’ ਉਤਰ ਕੇ ਆਪ ਤਾਂ ਆ ਨਹੀਂ ਸਕਦਾ ਪਰ ਉਸਨੇ ਆਪਣੇ ਦੂਜੇ ਤੇ ਤੀਜੇ ਰੂਪ ‘ਚ ਮਾਂ ਤੇ ਡਾਕਟਰ ਨੂੰ ਭੇਜਿਆ ਹੋਇਆ ਹੈ। ਰੱਬ ਕਿਸੇ ਨੇ ਦੇਖਿਆ ਨਹੀਂ ਇਸ ਕਰਕੇ ਪਾਲਣ ਪੋਸ਼ਣ … read more

ਨੇਤਾ ਜੀ ਚਲਦੀ ਗੱਡੀ ‘ਚ ਸਵਾਰ…..ਵੋਟਰ ਦੀ ਹਾਲਤ ਮਿੰਨੀ ਬੱਸ ਮਗਰ ਉੱਡਦੇ ਲਿਫਾਫੇ ਵਰਗੀ।

ਕਦੋਂ ਕੁ ਤੱਕ ਹੁੰਦਾ ਰਹੇਗਾ ਲੋਕਾਂ ਨਾਲ ਰਾਜਨੀਤੀ ਦੇ ਨਾਂ ‘ਤੇ ਵਿਸ਼ਵਾਸ਼ਘਾਤ? ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) ਰਾਜਨੀਤੀ ਸੇਵਾ ਤੋਂ ਕਦੋਂ ਦੂਰ ਹੋ ਗਈ? ਸ਼ਾਇਦ ਇਹ ਕਿਸੇ ਨੂੰ ਵੀ ਪੱਕਾ ਪਤਾ ਨਹੀਂ ਹੋਣਾ, ਪਰ ਰਾਜਨੀਤੀ ਦੇ ਨਾਂ ‘ਤੇ ‘ਲੋਕਾਂ ਦੀ ਸੇਵਾ’ … read more

ਪੰਜਾਬ ਪੁਲਸ ਦੇ ਗਲਮੇ ਨੂੰ ਹੱਥ ਪਾਉਣ ਲੱਗੇ ਗਾਇਕ ਕਲਾਕਾਰ?

yo

ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ ਪੰਜਾਬ ਪੁਲਿਸ…….. ਇਹ ਦੋ ਸ਼ਬਦ ਸੁਣ ਕੇ ਮਾੜੇ ਧੰਦੇ ਕਰਨ ਵਾਲਿਆਂ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ‘ਸਨ’। ਹੁਣ ਤੱਕ ਇਹੀ ਕਹਿੰਦੇ ਸੁਣਦੇ ਆਏ ਹਾਂ ਕਿ ਘੋੜੇ ਦੇ ਪਿੱਛੋਂ ਦੀ ਤੇ ਥਾਣੇਦਾਰ ਦੇ ਅੱਗੋਂ ਦੀ ਨਹੀਂ ਲੰਘੀਦਾ, … read more

‘ਚਗਲ ਗਾਇਕੀ’ ਦੇ ਹਨੇਰੇ ‘ਚ ‘ਅਸਲ ਗਾਇਕੀ’ ਦਾ ਲਟ ਲਟ ਬਲਦਾ ਚਿਰਾਗ- ਬੱਬੂ ਗੁਰਪਾਲ

Art- babbu Gurpal

ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ) ਮੋਬਾ:-  0044 75191 12312 ਸਿਰਲੇਖ ਦੇ ਪਹਿਲੇ ਸ਼ਬਦ ਬਾਰੇ ਆਪ ਜੀ ਦੀ ਸ਼ੰਕਾ ਨਵਿਰਤੀ ਕਰ ਦੇਵਾਂ ਕਿ ਜਿਸ ਬੰਦੇ ਨੂੰ ਘਰ-ਪਰਿਵਾਰ, ਮਾਂ-ਧੀ-ਭੈਣ ਦੀ ਸ਼ਰਮ ਵੀ ਨਾ ਰਹੇ ਉਸਨੂੰ ਸ਼ੁੱਧ ਪੰਜਾਬੀ ‘ਚ ‘ਚਗਲ’ ਦਾ ਤਾਜ ਪਹਿਨਾਇਆ ਜਾਂਦਾ ਹੈ। … read more

ਕੀ ਸੰਕੇਤ ਦੇ ਰਿਹੈ ਵਿੱਦਿਅਕ ਅਦਾਰਿਆਂ ਨੂੰ ਫਿਲਮਾਂ ਦੀ ਮਸ਼ਹੂਰੀ ਲਈ ਵਰਤਣ ਦਾ ‘ਫੰਡਾ’?

ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ) ਬੀਤੇ ਕੁਝ ਕੁ ਸਾਲਾਂ ਤੋਂ ਪੰਜਾਬੀ ਗਾਇਕੀ ਸਿਰਫ ਤੇ ਸਿਰਫ ਸਕੂਲਾਂ ਕਾਲਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਜਾਪਦੀ ਹੈ। ਕੋਈ ਵੀ ਗੀਤ ਹੋਵੇ ਜਾਂ ਗੀਤ ਦਾ ਫਿਲਮਾਂਕਣ ਹੋਵੇ, ਉਸ ਵਿੱਚ ਕਿਸੇ ਨਾ ਕਿਸੇ ਢੰਗ … read more

ਆਓ! ਬਾਬਾ ਫਰੀਦ ਜੀ ਦੇ ਨਾਂ ‘ਤੇ ਫਰੀਦਕੋਟ ‘ਚ ਸੱਭਿਆਚਾਰ ਨਾਲ ਹੁੰਦੇ ‘ਬਲਾਤਕਾਰ’ ਦੀ ਗੱਲ ਕਰੀਏ।

baba

ਬਾਬਾ ਫਰੀਦ ਜੀ…. ਅਗਲੇ ਸਾਲ ਵੀ ਅੱਖਾਂ ਤੇ ਕੰਨ ਬੰਦ ਰੱਖਣੇ……ਅਸੀਂ ਆਵਾਂਗੇ ਜਰੂਰ। ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ) ਮੋਬਾ:-  0044 7519112312 ਹੁਣ ਤੱਕ ਇਹੀ ਪੜ੍ਹਿਆ ਸੁਣਿਆ ਹੈ ਕਿ ਪੰਜਾਬ ਗੁਰਾਂ ਦੇ ਨਾਂ Ḕਤੇ ਜਿਉਂਦਾ ਹੈ। ਪੰਜਾਬ ਦੇ ਲੋਕਾਂ ਲਈ ਸ੍ਰੀ ਗੁਰੂ ਗ੍ਰੰਥ … read more

ਇੱਕ ਫਿਲਮ ਦਾ ਰੀਵਿਊ ਇਸ ਸਿਰਫਿਰੇ ਵੱਲੋਂ ਵੀ……..।

ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ) ਮੋ:-  0044 75191 12312 ਬੀਤੇ ਦਿਨੀਂ ਪੰਜਾਬੀ ਦੀ ਇੱਕ ਫਿਲਮ ‘ਸਿਰਫਿਰੇ’ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ। ਪੰਜਾਬ ਦੀ ਧਰਤੀ ਤੋਂ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਦੇ ਨਾਂ ‘ਤੇ ਬਣਾਈ ਇਸ ‘ਪਰਿਵਾਰਕ’ ਦੱਸੀ ਜਾਂਦੀ ਫਿਲਮ ਦੀ ਟੀਮ … read more

ਅਜੋਕੀ ਪੰਜਾਬੀ ਗਾਇਕੀ- ਬੇਰੁਜ਼ਗਾਰ ਨੌਜ਼ਵਾਨੀ ਨੂੰ ਰੁਜ਼ਗਾਰ ਦੀ ਮੰਗ ਤੋਂ ਦੂਰ ਰੱਖਣ ਦਾ ‘ਸਰਕਾਰੀ ਸੰਦ’?

ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ) ਮੋਬਾ:-  0044 75191 12312 ਪੰਜਾਬ ਨਾਲ ਬਾ-ਵਾਸਤਾ ਹਰ ਦਿਲ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਜਰੂਰ ‘ਡੁੱਬੂੰ-ਡੁੱਬੂੰ’ ਕਰਦਾ ਹੋਵੇਗਾ ਜੋ ਭੁੱਲ ਭੁਲੇਖੇ ਵੀ ਪੰਜਾਬ ਦੇ ਰਾਜਨੀਤਕ, ਆਰਥਿਕ, ਧਾਰਮਿਕ, ਸਮਾਜਿਕ ਜਾਂ ਸੱਭਿਆਚਾਰਕ ਮਾਹੌਲ ਬਾਰੇ ਸੋਚਣ ਦੀ ਗਲਤੀ ਕਰ ਬਹਿੰਦਾ … read more