ਸੱਭਿਆਚਾਰ

JB pb

ਗਾਇਕ ਹੈਪੀ ਰੰਦੇਵ ਦੀ ਨਵੀਂ ਹਾਜ਼ਰੀ- “ਸ਼ਹਿਰ ਦੀ ਕੁੜੀ”

ਪੰਜਾਬੀ ਗਾਇਕੀ ਵਿੱਚ ਇੱਕ ਜਾਣਿਆ ਪਛਾਣਿਆ ਨਾਂ ਹੈ “ਹੈਪੀ ਰੰਦੇਵ”। ਸੱਭਿਆਚਾਰਕ ਅਤੇ ਅਰਥ ਭਰਪੂਰ ਗਾਇਕੀ ਰਾਹੀਂ ਸਰੋਤਿਆਂ ਵਿੱਚ ਵਿਲੱਖਣ ਜਗਾ ਬਣਾਉਣ ਵਾਲੇ ਗਾਇਕ “ਹੈਪੀ ਰੰਦੇਵ” ਨੇ ਹੁਣ ਆਪਣੀ ਨਵੀਂ ਐਲਬਮ “ਸ਼ਹਿਰ ਦੀ ਕੁੜੀ” ਸਰੋਤਿਆਂ ਦੀ ਝੋਲੀ ਪਾਈ ਹੈ।
ਇਸ ਐਲਬਮ ਬਾਰੇ ਗੱਲਬਾਤ ਕਰਦਿਆਂ ਗਾਇਕ “ਹੈਪੀ ਰੰਦੇਵ” ਨੇ ਦੱਸਿਆ ਕਿ ਇਸ ਐਲਬਮ ਵਿੱਚ ਕੁਲ ੯ ਗੀਤ ਹਨ।੨ ਸੋਲੋ ਅਤੇ ੭ ਦੋਗਾਣੇ ਹਨ।ਦੋਗਾਣਿਆਂ ਵਿੱਚ ਉਸਦਾ ਸਾਥ ਗਾਇਕਾ ਗੀਤਾ ਬਾਲੀ ਅਤੇ ਰਣਜੀਤ ਕੌਰ ਨੇ ਦਿੱਤਾ ਹੈ।ਜਦਕਿ ਲਾਈਵ ਅਖਾੜਿਆਂ ਵਿੱਚ ਉਹਨਾਂ ਦਾ ਸਾਥ ਮੈਡਮ ਗੀਤਾ ਬਾਲੀ ਨਿਭਾ ਰਹੇ ਹਨ। ਗਾਇਕ ਹੈਪੀ ਰੰਦੇਵ ਨੇ ਦੱਸਿਆ ਕਿ ਪਿਛਲੇ ਸਾਲ ਉਹਨਾਂ ਦੀ ਆਈ ਸੋਲੋ ਐਲਬਮ “ਸ਼ੌਕ” ਨੂੰ ਬੇਹੱਦ ਪਿਆਰ ਮਿਲਿਆ ਸੀ,ਪਰ ਸ੍ਰੋਤਿਆਂ ਦੀ ਜੋਰਦਾਰ ਮੰਗ ਤੇ ਐਤਕੀ ੭ ਦੋਗਾਣੇ ਸ਼ਾਮਿਲ ਕੀਤੇ ਗਏ ਹਨ।
ਐਲਬਮ ਦੇ ਮੈਟਰ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਇਸ ਵਿੱਚ ਮਾਲਵੇ ਦੇ ਪ੍ਰਸਿੱਧ ਗੀਤਕਾਰਾਂ ਜਸਵੰਤ ਬੋਪਾਰਾਏ,ਸੁੱਖਾ ਭਾਈ ਰੂਪਾ,ਰਾਜ ਕੋਇਰ ਸਿੰਘ ਵਾਲਾ,ਡਿਪਟੀ ਦੀਪ ਸਿੰਘ ਵਾਲਾ,ਬਲਜੀਤ ਮਚਰਾਵਾਂ ਅਤੇ ਇੱਕ ਗੀਤ ਉਹਨਾਂ ਖੁਦ ਲਿਖਿਆ ਹੈ।
ਟਾਈਟਲ ਗੀਤ “ਸ਼ਹਿਰ ਦੀ ਕੁੜੀ” ਡਿਪਟੀ ਦੀਪ ਸਿੰਘ ਵਾਲਾ ਦਾ ਲਿਖਿਆ ਇੱਕ ਪ੍ਰੀਵਾਰਿਕ ਨੋਕ ਝੋਕ ਵਾਲਾ ਗੀਤ ਹੈ। ਜਿਸ ਵਿੱਚ ਪਤੀ ਪਤਨੀ ਦੀ ਸ਼ਹਿਰੀ ਅਤੇ ਪੇਂਡੂ ਸੋਚ ਦਾ ਵਰਨਣ ਹੈ। ਡਰਾਈਵਰ ਗੀਤ ਹੈਪੀ ਰੰਦੇਵ ਨੇ ਦੇਸੀ ਅਤੇ ਪ੍ਰਦੇਸੀ ਡਰਾਈਵਰ ਵੀਰਾਂ ਦੀ ਫਰਮਾਇਸ਼ ਤੇ ਖੁਦ ਲਿਖਿਆ ਹੈ,ਜੋ ਬਿਲਕੁਲ ਪ੍ਰੀਵਾਰਿਕ ਹੈ ਅਤੇ ਮੱਲੋ-ਮੱਲੀ ਨੱਚਣ ਲਈ ਮਜਬੂਰ ਕਰਦਾ ਹੈ। ਸ਼ਰਾਬ ਗੀਤ ਇੱਕ ਸ਼ਰਾਬੀ ਪਤੀ ਨੂੰ ਗਲਤ ਆਦਤਾਂ ਤੋਂ ਵਰਜਣ ਦਾ ਯਤਨ ਹੈ ਜਦਕਿ ਗੀਤ ਜੱਟ ਵਿੱਚ ਜੱਟਾਂ ਦੀ ਨਿਘਰਦੀ ਹਾਲਤ ਦਾ ਵਰਨਣ ਹੈ। ਗੀਤ ਸਰਪੰਚੀ ਵਿੱਚ ਅਜੋਕੀ ਘਟੀਆ ਰਾਜਨੀਤੀ ਤੋਂ ਦੂਰ ਹੀ ਰਹਿਣ ਦਾ ਸੰਕੇਤ ਹੈ ਜਦਕਿ ਗੀਤ “ਬਾਬੇ ਨੇ” ਜੋ ਕਿ ਅਖੌਤੀ ਸਾਧਾਂ ਦੇ ਪਾਜ ਖੋਲਦਾ ਗੀਤ ਹੈ,ਰਿਲੀਜਿੰਗ ਤੋਂ ਪਹਿਲਾਂ ਹੀ ਲੋਕਾਂ ਦੀ ਪਸੰਦ ਬਣ ਕੇ ਮਕਬੂਲੀਅਤ ਹਾਸਿਲ ਕਰ ਚੁਕਾ ਹੈ। ਇਕ ਧਾਰਮਿਕ ਗੀਤ ਐਲਬਮ ਦੀ ਸ਼ੁਰੂਆਤ ਹੈ ਅਤੇ ਉਦਾਸ ਗੀਤ “ਸਾਡੀ ਯਾਦ” ਸਵਰਗੀ “ਮੇਜਰ ਰਾਜਸਥਾਨੀ” ਦੀ ਯਾਦ ਦਿਵਾਉਂਦਾ ਹੈ।
ਇਸ ਐਲਬਮ ਦਾ ਸੰਗੀਤ ਉੱਘੇ ਸੰਗੀਤਕਾਰ ਹੈਰੀ ਸਿੰਘ ਬਟਾਲਾ ਨੇ ਤਿਆਰ ਕੀਤਾ ਹੈ,ਲਾਈਵ ਸਟੇਜ ਵੀਡੀਓ ਦੀਪਕ ਤਾਨੀਆਂ ਨੇ ਬਣਾਈ ਹੈ,ਸੰਜੀਵ ਸੋਨੀ ਦੀ ਦੇਖ ਰੇਖ ਹੇਠ ਤਿਆਰ ਹੋਏ ਇਸ ਪ੍ਰੋਜੈਕਟ ਨੂੰ ਐਪਲ ਰਿਕਾਰਡ ਨੇ ਰਿਲੀਜ ਕੀਤਾ ਹੈ। ਕੁਲ ਮਿਲਾ ਕੇ ਅੱਜਕੱਲ ਦੇ ਸ਼ੋਰ ਸ਼ਰਾਬੇ ਅਤੇ ਮਾਰਧਾੜ ਵਾਲੇ ਗੀਤਾਂ ਦੇ ਦੌਰ ਵਿੱਚ ਇਹ ਇੱਕ ਰੂਹ ਨੂੰ ਸਕੂਨ ਦੇਣ ਵਾਲੀ ਅਤੇ ਨਿਰੋਲ ਸੱਭਿਆਚਾਰਕ ਐਲਬਮ ਹੈ ਜਿਸਨੂੰ ਸਰੋਤਿਆਂ ਦਾ ਅਥਾਹ ਪਿਆਰ ਮਿਲ ਰਿਹਾ ਹੈ।

More from ਸੱਭਿਆਚਾਰ

ਪੰਜਾਬ ਰੇਡੀਓ ਲੰਡਨ ਵੱਲੋਂ ਸਾਹਿਤਕ ਸਮਾਗਮ ਦਾ ਆਯੋਜਨ

Balbir suffi

– ਬਲਬੀਰ ਸੂਫ਼ੀ ਦੇ ਸੂਫ਼ੀਆਨਾ ਰੰਗ ਦਾ ਜ਼ਾਦੂ ਚੱਲਿਆ ਲੰਡਨ (ਮਨਦੀਪ ਖੁਰਮੀ) ਸਮੁੱਚੇ ਯੂਰਪ ਭਰ ਵਿੱਚ ਸੁਣੇ ਜਾਂਦੇ ਪੰਜਾਬ ਰੇਡੀਓ ਲੰਡਨ ਵੱਲੋਂ ਬੀਤੀ ਰਾਤ ਸਾਹਿਤਕ ਸ਼ਾਮ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਇਲਾਕੇ ਦੇ ਸੰਗੀਤ ਪ੍ਰੇਮੀਆਂ ਤੇ ਫਨਕਾਰਾਂ ਨੇ ਸ਼ਿਰਕਤ … read more

ਕੋਮਲ ਕਲਾਵਾਂ ਨਾਲ ਧੁਰ ਅੰਦਰੋਂ ਜੁੜਿਆ ਹੋਇਐ ਗਾਇਕ ਹੈਪੀ ਅਰਮਾਨ ਵਿਰਕ

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) ਮੋਬਾ:- 0044 75191 12312 ਸੁਪਨੇ ਵੀ ਉਹਨਾਂ ਲੋਕਾਂ ਦੇ ਹੀ ਸੱਚ ਹੁੰਦੇ ਹਨ ਜਿਹੜੇ ਦੇਖੇ ਹੋਏ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਦਿਆਂ ਦੇਖਣ ਦੀ ਇੱਛਾ ‘ਚ ਨਿਰੰਤਰ ਮਿਹਨਤ ਦੇ ਰਾਹ ਪਏ ਰਹਿੰਦੇ ਹਨ। ਇਸ ਰਾਹ ‘ਤੇ ਚੱਲਣ … read more

ਲੋਕ – ਸੱਥ ਵਾਲਾ ਹਰਜੀਤ ਗਿੱਲ

ਗੁਰਬਾਜ ਸਿੰਘ ਬਰਾੜ ਕੈਨੇਡਾ ਵਿੱਚ ਠੇਠ , ਮੁਹਾਵਰੇਦਾਰ ਤੇ ਗੜ੍ਹਕ ਵਾਲੇ ਪੰਜਾਬੀ ਬੋਲਾਂ ਲਈ ਜਾਣੇ ਜਾਂਦੇ ਰੇਡੀਉ ਹੋਸਟ ਹਰਜੀਤ ਗਿੱਲ ਨੇ  ਜ਼ਿੰਦਗੀ ਵਿੱਚ ਬੜੇ ਉਤਰਾਅ ਚੜ੍ਹਾ ਦੇਖੇ ਨੇ । 1998 ਵਿੱਚ ਕੈਨੇਡਾ ਪ੍ਰਵਾਸ ਗਮਨ ਤੋਂ ਪਹਿਲਾਂ  ਹਰਜੀਤ ਨੇ ਰੇਡੀਉ ਹੋਸਟ … read more

ਕਲਾ ਦਾ ਪੁਜਾਰੀ-ਸਾਬਰ ਅਲੀ ‘ਮੋਰਿੰਡਾ’- ਰਾਜੂ ਹਠੂਰੀਆ

www.himmatpura.com saber ali

ਕਲਾ ਨਾਲ਼ ਅੰਤਾਂ ਦਾ ਮੋਹ ਰੱਖਣ ਵਾਲ਼ੇ ਬਹੁਤ ਸਾਰੇ ਕਲਾਕਾਰਾਂ ਬਾਰੇ ਪੜ੍ਹਿਆ ਤੇ ਸੁਣਿਆ ਤਾਂ ਬਹੁਤ ਵਾਰ ਸੀ ਪਰ ਇਹੋ ਜਿਹੇ ਕਲਾਕਾਰ ਨੂੰ ਮਿਲਣ ਦਾ ਮੌਕਾ ਦੋ ਕੁ ਸਾਲ ਪਹਿਲਾਂ ‘ਸਾਹਿਤ ਸੁਰ ਸੰਗਮ ਸਭਾ ਇਟਲੀ’ ਦਾ ਸੰਗਠਨ ਕਰਨ ਮੌਕੇ ਮਿਲਿਆ। … read more

ਭੰਗੜੇ ਦਾ ਸ਼ੌਕੀਨ-ਕੁਲਵਰਨ ਸਿੰਘ ‘ਸਿੱਕੀ’

ਰਾਜੂ ਹਠੂਰੀਆ ਬੇਗਾਨੇ ਮੁਲਕ ਵਿੱਚ ਪੈਰ ਜਮਾਉਣ ਤੇ ਪੈਸੈ ਕਮਾਉਣ ਲਈ ਹਰ ਇੱਕ ਨੂੰ ਬੜਾ ਸੰਘਰਸ਼ ਕਰਨਾ ਪੈਂਦਾ ਹੈ। ਇਸ ਸੰਘਰਸ਼ ਭਰੀ ਜ਼ਿੰਦਗੀ ‘ਚ ਜੇ ਸ਼ੌਂਕ ਵੀ ਪੁਗਾਉਣੇ ਹੋਣ ਤਾਂ ਕੋਈ ਪੰਜਾਬੀਆਂ ਕੋਲੋਂ ਸਿੱਖੇ। ਭੱਜ ਦੌੜ ਦੀ ਜ਼ਿੰਦਗੀ ਵਿੱਚੋਂ ਸਮਾਂ … read more

ਪੰਜਾਬੀਅਤ ਦਾ ਬਰਾਂਡ ਅੰਬੈਸਡਰ- ਪੰਮੀ ਬਾਈ

ਹਰਿੰਦਰ ਸਿੰਘ ਭੁੱਲਰ ਪੰਮੀ ਬਾਈ ਦਾ ਨਾਂ ਸੁਣਦਿਆਂ ਹੀ ਜ਼ਿਹਨ ਵਿੱਚ ਗੁਲਾਬ ਦੇ ਫ਼ੁੱਲ ਵਾਂਗ ਖਿੜਿਆ ਚਿਹਰਾ, ਤੁਰਲੇ ਵਾਲੀ ਪੱਗ ਅਤੇ ਮੁਕੰਮਲ ਪੰਜਾਬੀ ਪਹਿਰਾਵੇ ਵਿੱਚ ਸਜਿਆ ਇੱਕ ਸ਼ਖ਼ਸ ਘੁੰਮਣ ਲੱਗ ਜਾਂਦਾ ਹੈ। ਉਹ ਸਿਰਫ਼ ਇੱਕ ਗਾਇਕ ਹੀ ਨਹੀਂ ਸਗੋਂ ਪਿਛਲੇ … read more

‘ਗਲ ਵਿੱਚ ਖੰਡਾ ਪਾਇਆਂ ਨੀ ਸਿੰਘ ਬਣਦੇ’ ਗੀਤ ਗਾਉਣ ਕਰਕੇ ਸਰੋਤੇ ਗਾਇਕ ਅਵਤਾਰ ਰੰਧਾਵਾ ਨੂੰ ਦੇ ਰਹੇ ਹਨ ਢੇਰ ਸਾਰਾ ਪਿਆਰ ਤੇ ਉਤਸ਼ਾਹ

ਇਟਲੀ ( ਬਲਵਿੰਦਰ ਸਿੰਘ ਚਾਹਲ ਮਾਧੋ ਝੰਡਾ)- ਅੱਜ ਜਿੱਥੇ ਬਹੁਗਿਣਤੀ ਪੰਜਾਬੀ ਗੀਤ ਨੌਜਵਾਨਾਂ ਨੂੰ ਭੜਕਾਉਣ ਲਈ ਲੜਾਈ ਤੇ ਨਸ਼ਿਆਂ ਵਾਲੇ ਵੇਖਣ ਸੁਣਨ ਨੂੰ ਮਿਲਦੇ ਹਨ । ਉੱਥੇ ਬਹੁਤ ਸਾਰੇ ਜਿੱਥੇ ਨੌਜਵਾਨਾਂ ਲਈ ਨੱਚਣ ਟੱਪਣ ਅਤੇ ਪਿਆਰ ਵਾਲੇ ਗੀਤ ਗਾਉਂਦੇ ਹਨ … read more

ਪੰਜਾਬੀ ਫਿਲਮ ‘ਧਰਤੀ’ ਦੀ ਗੱਲ ਕਰਦਿਆਂ……

ਬਲਜਿੰਦਰ ਸੰਘਾਪੰਜਾਬੀ ਫਿਲਮ ਜਗਤ ਵਿਚ 22 ਅਪ੍ਰੈਲ 2011 ਨੂੰ ਰੀਲੀਜ਼ ਕੀਤੀ ਗਈ ਪੰਜਾਬੀ ਫਿਲਮ ਧਰਤੀ ਕੁਆਲਟੀ ਪੱਖ ਤੋਂ ਇਕ ਵੱਖਰੀ ਫਿਲਮ ਸਾਬਤ ਹੋ ਰਹੀ ਹੈ,ਜਿਸ ਵਿਚ ਮੁੱਖ ਭੂਮਿਕਾ ਜਿੱਮੀ ਸ਼ੇਰਗਿੱਲ ਤੇ ਨਾਲਸੁਰਵੀਨ ਚਾਵਲਾ ਦੀ ਹੈ ਤੇ ਫਿਲਮ ਸੂਰੂ ਹੁੰਦਿਆ ਹੀ … read more

ਸੰਗੀਤਕ ਸਫ਼ਰ ਦੀ ਇੱਕ ਪੈੜ ਹੋਰ ਵਧਿਆ:-ਹਰਦੇਵ ਮਾਹੀਨੰਗਲ

ਡੀ.ਪੀ.ਸਿੰਘ ਭੁੱਲਰਪੰਜਾਬੀ ਗਾਇਕੀ ਦੇ ਪਿੜ ਵਿੱਚ ਬਹੁਤ ਸਾਰੇ ਕਲਾਕਾਰ ਆਉਦੇਂ ਹਨ ਤੇ ਕੁਝ ਸਮਾਂ ਪੈਣ ਤੇ ਅਲੋਪ ਜਿਹੇ ਹੋ ਜਾਦੇਂ ਹਨ। ਪਰ ਕੁਝ ਕਲਾਕਾਰਾਂ ਨੇ ਆਪਣਾ ਮਿਆਰ ਇਸ ਤਰਾਂ ਸਥਾਪਿਤ ਕਰ ਲਿਆ ਹੈ ਕਿ ਰਹਿੰਦੀ ਦੁਨੀਆ ਤੱਕ ਲੋਕ ਉਹਨਾਂ ਨੂੰ … read more

ਸ਼ਾਲਾ ਹੈਪੀ ਅਰਮਾਨ ਦੇ ਹਰ "ਅਰਮਾਨ" ਨੂੰ ਫ਼ਲ ਲੱਗੇ….।

ਡੀ.ਪੀ.ਸਿੰਘ ਭੁੱਲਰ ਪੰਜਾਬੀ ਗਾਇਕੀ ਦੇ ਵਿਸ਼ਾਲ ਅੰਬਰ ਦੀ ਹਿੱਕ ਤੇ ਅੱਜ ਅਨੇਕਾਂ ਹੀ ਤਾਰੇ ਟਿੰਮਟਿਮਾਂ ਰਹੇ ਹਨ। ਇਹਨਾਂ ਹੀ ਤਾਰਿਆਂ ਵਿੱਚ ਇੱਕ ਹੋਰ ਸਿਤਾਰੇ ਨੇ ਆਪਣਾ ਵਿਲੱਖਣ ਅੰਦਾਜ ਹੋਣ ਕਰਕੇ ਆਪਣਾ ਵੱਖਰਾ ਸਥਾਨ ਸਥਾਪਿਤ ਕਰ ਲਿਆ ਹੈ। ਮੈਂ ਜਿਸ ਦੀ … read more

ਸਤਿੰਦਰ ਸਰਤਾਜ ਦੀ ਨਵੀਂ ਸੰਗੀਤਕ ਪਰਵਾਜ਼- ਚੀਰੇ ਵਾਲਾ ਸਰਤਾਜ

ਹਰਿੰਦਰ ਭੁੱਲਰ ਫ਼ਿਰੋਜ਼ਪੁਰ ਸੁਰ ਅਤੇ ਸ਼ਬਦ ਦਾ ਸੁਮੇਲ ਸਤਿੰਦਰ ਸਰਤਾਜ ਅੱਜ ਭਾਰਤ ਦੇ ਹਰ ਇੱਕ ਰਾਜ ਅਤੇ ਦੁਨੀਆਂ ਦੇ ਹਰ ਇੱਕ ਭਾਗ ਵਿੱਚ ਪੰਜਾਬੀਆਂ ਵਿੱਚ ਸਭ ਤੋਂ ਵੱਧ ਸੁਣਿਆਂ ਤੇ ਮਾਣਿਆਂ ਜਾਣ ਵਾਲਾ ਗਾਇਕ ਹੈ। ਜੋ ਸਰੋਤੇ ਉਸਦੇ ਪਿਛੋਕੜ ਬਾਰੇ … read more

ਬਾਵਾ ਬੋਲਦਾ ਹੈ…..ਸੇਖੋਂ ਅੰਟੀ ਹੋਰ ਗਾ…!

ਨਿੰਦਰ ਘੁਗਿਆਣਵੀ ਇਹਨੀ ਦਿਨੀਂ ਪੰਜਾਬ ਦੀ ਪ੍ਰਸਿੱਧ ਲੋਕ-ਗਾਇਕਾ ਬੀਬੀ ਮੁਹਿੰਦਰਜੀਤ ਕੌਰ ਸੇਖੋ,(ਜਿਸਨੂੰ ਮੈਂ ਸਤਿਕਾਰ ਨਾਲ ਆਪਣੇ ਹੋਰਨਾਂ ਗੁਰਭਾਈਆਂ ਵਾਂਗ ‘ਅੰਟੀ ਜੀ’ ਕਹਿੰਦਾ ਹਾਂ), ਲੁਧਿਆਣਾ ਦੇ ਅਪੋਲੋ ਹਸਪਤਾਲ ਵਿੱਚ ਸਖ਼ਤ ਬੀਮਾਰ ਪਈ ਹੈ। ਉਹ ਪੁਰਾਣੇ ਸਰੋਤੇ, ਜਿਹਨਾਂ ਨੇ ਉਸਤਾਦ ਲਾਲ ਚੰਦ … read more

ਆਪਣੀ ਪਲੇਠੀ ਐਲਬਮ ‘ਬਿੱਲੋ’ ਰਾਹੀਂ ਸਰੋਤਿਆਂ ਦੀ ਵਾਹ ! ਵਾਹ ! ਖੱਟ ਰਿਹਾ ਹੈ ਇਟਲੀ ਵਿੱਚ ਵਸਦਾ ਗਾਇਕ ਅਵਤਾਰ ਰੰਧਾਵਾ

ਰਾਜੂ ਹਠੂਰੀਆ ਇਟਲੀ ਵਿੱਚ ਪੰਜਾਬੀਆਂ ਨੇ ਪਿਛਲੇ ਕੁਝ ਕੁ ਸਾਲਾਂ ਵਿੱਚ ਜਿੱਥੇ ਵਪਾਰ ਦੇ ਖੇਤਰ ਵਿੱਚ ਬਹੁਤ ਸਾਰੀਆਂ ਮੱਲਾਂ ਮਾਰੀਆਂ ਹਨ ਉੱਥੇ ਗਾਇਕੀ ਦੇ ਖੇਤਰ ਵਿੱਚ ਵੀ ਕਈ ਨਾਂ ਉੱਭਰ ਕੇ ਸਾਹਮਣੇ ਆਏ ਹਨ। ਇਸ ਸਾਲ ਜਿਹੜਾ ਨਾਂ ਸਾਹਮਣੇ ਆਇਆ … read more