Current News

FB_IMG_1542006060428

ਮੋਹਨਜੀਤ ਬਸਰਾ ਚੁਣੀ ਗੲੀ ਸਰਵੋਤਮ ਟੀ.ਵੀ. ਪੇਸ਼ਕਾਰਾ

ਇਹ ਸਨਮਾਨ ਕਲਾ ਤੇ ਸੱਭਿਆਚਾਰ ਨੂੰ ਪਿਆਰਨ ਵਾਲੇ ਲੋਕਾਂ ਦੇ ਨਾਮ- ਬਸਰਾ
ਲੰਡਨ (ਮਨਦੀਪ ਖੁਰਮੀ) ਕਲਚਰ ਯੂਨਾਈਟ ਅਤੇ ਲਾਈਕਾ ਰੇਡੀਓ ਵੱਲੋਂ ਸਾਲਾਨਾ ਭੰਗੜਾ ਐਵਾਰਡ ਬਰਮਿੰਘਮ ਵਿਖੇ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ। ਜਿਸ ਵਿੱਚ ਬਰਤਾਨਵੀ ਪੰਜਾਬੀ ਮੀਡੀਆ ਵਿੱਚ ਆਪਣੀ ਮਿੱਠੀ ਬੋਲੀ ਅਤੇ ਨਿਵੇਕਲੇ ਅੰਦਾਜ਼ ਨਾਲ ਵਿਸ਼ੇਸ਼ ਪਛਾਣ ਕਾਇਮ ਕਰਨ ਵਾਲੀ ਮਾਣਮੱਤੀ ਪੰਜਾਬਣ ਮੋਹਨਜੀਤ ਬਸਰਾ ਦੀ ਝੋਲੀ ਸਰਵੋਤਮ ਟੀ ਵੀ ਪੇਸ਼ਕਾਰਾ ਦਾ ਐਵਾਰਡ ਪਿਆ ਹੈ। FB_IMG_1542006060428ਜਿਕਰਯੋਗ ਹੈ ਕਿ ਇਸ ਸਮਾਰੋਹ ਵਿੱਚ ਵੱਖ ਵੱਖ 24 ਵੰਨਗੀਆਂ ਦੇ ਮੁਕਾਬਲੇਬਾਜਾਂ ਨੇ ਹਿੱਸਾ ਲਿਆ ਸੀ। ਮੋਹਨਜੀਤ ਬਸਰਾ ਚਰਚਿਤ ਮੀਡੀਆ ਸਾਧਨ ਅਕਾਲ ਚੈੱਨਲ ਦੀ ਤਰਫੋਂ ਭਾਗ ਲੈਣ ਉਪਰੰਤ ਜੇਤੂ ਰਹੀ ਹੈ। ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹ ਇਸ ਸਨਮਾਨ ਦੇ ਅਸਲ ਹੱਕਦਾਰ ਕਲਾ, ਸੱਭਿਆਚਾਰ, ਵਿਰਸੇ ਨੂੰ ਪਿਆਰ ਕਰਨ ਵਾਲੇ ਉਹਨਾਂ ਸਮੂਹ ਲੋਕਾਂ ਨੂੰ ਮੰਨਦੀ ਹੈ ਜਿਹਨਾਂ ਨੇ ਉਸਦੇ ਹੱਕ ਵਿੱਚ ਖੜ੍ਹ ਕੇ ਸਾਥ ਦਿੱਤਾ। ਇਹੀ ਸਾਥ ਉਸਨੂੰ ਅੱਗੇ ਤੋਂ ਹੋਰ ਵਧੇਰੇ ਊਰਜ਼ਾ ਨਾਲ ਕੰਮ ਕਰਨ ਲਈ ਉਤਸਾਹਿਤ ਕਰਦਾ ਰਹੇਗਾ। ਮੋਹਨਜੀਤ ਦਾ ਬਚਪਨ ਜਲੰਧਰ ਬੀਤਿਆ ਹੈ ਤੇ ਬਾਅਦ ਵਿੱਚ ਉਹਨਾਂ ਦਾ ਪੇਕਾ ਪਰਿਵਾਰ ਉੱਤਰ ਪ੍ਰਦੇਸ਼ ਵਸ ਗਿਆ। ਲੰਮਾ ਸਮਾਂ ਉੱਤਰ ਪ੍ਰਦੇਸ਼ ਵਿਚਰਣ ਦੇ ਬਾਵਜੂਦ ਵੀ ਉਸਦੇ ਬੋਲਾਂ ਵਿੱਚ ਠੇਠ ਪੰਜਾਬੀਅਤ ਦੀ ਝਲਕ ਬਾਖੂਬੀ ਪੈਂਦੀ ਹੈ।FB_IMG_1543041919095FB_IMG_1543041928866 ਪੇਸ਼ਕਾਰਾ ਵਜੋਂ ਲਗਭਗ 9 ਸਾਲ ਤੋਂ ਮੀਡੀਆ ਖੇਤਰ ਵਿੱਚ ਕੰਮ ਕਰਨ ਤੋਂ ਪਹਿਲਾਂ ਉਹ ਗਿੱਧਾ ਸੰਸਾਰ ਗਰੁੱਪ ਵਿੱਚ ਵੀ ਆਪਣੀਆਂ ਸੇਵਾਵਾਂ ਦਿੰਦੀ ਰਹੀ ਹੈ। ਬਹੁਤ ਸਾਰੇ ਪੰਜਾਬੀ ਗੀਤਾਂ ਦੀਆਂ ਵੀਡੀਓਜ਼ ਦੇ ਨਾਲ ਨਾਲ ਪੰਜਾਬੀ ਫ਼ੀਚਰ ਫਿਲਮ ਮਾਹੀ ਐੱਨ ਆਰ ਆਈ ਵਿੱਚ ਵੀ ਕਿਰਦਾਰ ਨਿਭਾ ਚੁੱਕੀ ਮੋਹਨਜੀਤ ਬਸਰਾ ਭਾਰਤ ਰਹਿੰਦਿਆਂ ਰਾਸ਼ਟਰੀ ਪੱਧਰ ਦੀ ਅਥਲੈਟਿਕ ਖਿਡਾਰਨ ਵੀ ਰਹਿ ਚੁੱਕੀ ਹੈ।

More from News

ਸੱਚਾ ਪਿਅਾਰ……..ਹਰਫੂਲ ਸਿੰਘ ਭੁੱਲਰ

ਜਿੱਥੇ ਪਿਆਰ ਪਤਲਾ ਹੋਵੇ, ਉੱਥੇ ਗ਼ਲਤੀਆਂ ਮੋਟੀਆਂ ਹੁੰਦੀਆਂ ਹਨ। ਸੱਚਾ ਪਿਆਰ ਤਾਂ ਖੋਤਿਆਂ ਨੂੰ ਵੀ ਨੱਚਣਾ ਸਿਖਾ ਦਿੰਦਾ ਹੈ। ਪਿਆਰ ਸਾਰੀਆਂ ਹੀ ਕਲਾਵਾਂ ਦਾ ਗੁਰੂ ਮੰਨਿਆ ਗਿਆ ਹੈ। ਪਿਆਰ ਭਾਵੇ ਅੰਨਾ ਹੁੰਦਾ, ਪਰ ਵੇਖ ਬਹੁਤ ਤੱਕ ਸਕਦਾ ਹੈ। ਪਿਆਰ ਹਮੇਸ਼ਾ … read more

ਐਡਵੋਕੇਟ ਹਰੀ ਸਿੰਘ ਦੀ ਸਵੈਜੀਵਨੀ ਲੋਕ ਅਰਪਣ ਕਰਨ ਹਿਤ ਸਮਾਗਮ ਦਾ ਆਯੋਜਨ

P S S Glasgow

-ਹਰੀ ਸਿੰਘ ਨੇ ਆਪਣੇ ਕਿੱਤੇ ਦੀ ਪਵਿੱਤਰਤਾ ਨੂੰ ਕਾਇਮ ਰੱਖਿਐ- ਐੱਮ. ਪੀ. ਵੀਰੇਂਦਰ ਸ਼ਰਮਾ -ਕਿਤਾਬ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਖੈਰਾਤੀ ਕੰਮਾਂ ਲਈ ਵਰਤਣ ਦਾ ਐਲਾਨ ਲੰਡਨ (ਮਨਦੀਪ ਖੁਰਮੀ) “ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਬਰਤਾਨੀਆ ਦੀ ਮਜ਼ਬੂਤ ਆਰਥਿਕਤਾ ਵਿੱਚ … read more

ਇੰਗਲੈਂਡ ਦੀ ਬੀਕਾਸ ਸੰਸਥਾ ਦਾ 29ਵਾਂ ਸਾਲਾਨਾ ਸਮਾਗਮ ਨਵੀਆਂ ਪਿਰਤਾਂ ਪਾਉਂਦਾ ਹੋਇਆ ਸੰਪੰਨ

4

-ਬਰਤਾਨਵੀ ਪੰਜਾਬੀ ਸਾਹਿਤਕਾਰੀ ਦੇ ਇਤਿਹਾਸ ‘ਚ ਪਹਿਲੀ ਵਾਰ 8 ਸਾਲਾ ਬੱਚੇ ਨੇ ਕੀਤੀ ਸਮਾਗਮ ਦੀ ਪ੍ਰਧਾਨਗੀ। ਲੰਡਨ (ਮਨਦੀਪ ਖੁਰਮੀ) ਬਰਤਾਨੀਆ ਦੀ ਧਰਤੀ ‘ਤੇ ਪੰਜਾਬੀਅਤ ਦੀਆਂ ਤਿੜ੍ਹਾਂ ਬੀਜਣ ਲਈ ਤਤਪਰ ਬਰਿਟਿਸ਼ ਐਜੂਕੇਸ਼ਨਲ ਅਤੇ ਕਲਚਰਲ ਐਸੋਸੀਏਸ਼ਨ ਔਫ ਸਿੱਖਸ (ਬੀਕਾਸ) ਸੰਸਥਾ ਵੱਲੋਂ ਹਰ … read more

ਹਿੰਮਤਪੁਰੀਅਾਂ ਨੇ ਨਸ਼ਾ ਤਸਕਰਾਂ ਖਿਲਾਫ਼ ਲੲੇ ਸਖ਼ਤ ਫੈਸਲੇ

IMG_20180708_133927

ਨਿਹਾਲ ਸਿੰਘ ਵਾਲਾ ( ਮਿੰਟੂ ਖੁਰਮੀਂ ਹਿੰਮਤਪੁਰਾ) ਲੋਕ ਏਕਤਾ ਅੱਗੇ ਕੋਈ ਵੀ ਕੰਮ ਅੜ ਨਹੀਂ ਸਕਦਾ! ਕਿਸੇ ਸਮਾਜਕ ਬੁਰਾਈ ਤੋਂ ਖ਼ਹਿੜਾ ਛੁਡਵਾਉਣਾਂ ਲੋਕ ਏਕਤਾ ਸਾਹਮਣੇ ਕੋਈ ਵੱਡੀ ਗੱਲ ਨਹੀਂ! ਜਿਸ ਦੀ ਮਿਸ਼ਾਲ ਪਿੰਡ ਹਿੰਮਤਪੁਰਾ ਤੋਂ ਲਈ ਜਾ ਸਕਦੀ ਹੈ! ਨਾਮਧਾਰੀ … read more

ਮਿਡਸਮਰ ਦਿਵਸ ਤੇ ਪੰਜਾਬੀ ਰੰਗ ਵਿੱਚ ਰੰਗਿਆ ਸਵੀਡਨ ਦਾ ਸਹਿਰ ਗੌਥਨਬਰਗ

01 June 2018 KhurmiUK 01

ਲੰਡਨ (ਮਨਦੀਪ ਖੁਰਮੀ) ਬੀਤੇ ਦਿਨੀ ਸਵੀਡਨ ਦੇ ਸਹਿਰ ਗੌਥਨਬਰਗ ਵਿਖੇ ਮਿਡਸਮਰ ਦਿਵਸ ਮੇਲੇ ਦੇ ਰੂਪ ਵਿੱਚ ਮਨਾਇਆ ਗਿਆ। ਇਸ ਮੇਲੇ ਦਾ ਪ੍ਰਬੰਧ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੌਥਨਬਰਗ ਦੀ ਪ੍ਰਬੰਧਕ ਕਮੇਟੀ ਅਤੇ ਗੌਥਨਬਰਗ ਦੀ ਸੰਗਤ ਨੇ ਬਹੁਤ ਹੀ ਵਧੀਆ ਢੰਗ … read more

ਪਿੰਡ ਹਿੰਮਤਪੁਰਾ ‘ਚ ਦਰੱਖ਼ਤ ਲਾੳੁਣ ਦੀ ਮੁਹਿੰਮ ਨਿਰੰਤਰ ਜਾਰੀ

FB_IMG_1530782592420

ਪਿੰਡ ਹਿੰਮਤਪੁਰਾ ਦੇ ੳੁੱਦਮੀ ਨੌਜਵਾਨਾਂ ਵੱਲੋਂ ਹਰ ਰੋਜ ਪ੍ਰਭਾਤ ਵੇਲੇ ਪਿੰਡ ਦੀਅਾਂ ਸਾਂਝੀਅਾਂ ਥਾਂਵਾਂਂ ‘ਤੇ ਦਰੱਖ਼ਤ ਲਾੳੁਣ ਦੀ ਮੁਹਿੰਮ ਨਿਰੰਤਰ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ! ਨੌਜਵਾਨ ਅਾਗੂ ਬਾਦਲ ਸਿੰਘ, ਹਰਮਨ ਹਿੰਮਤਪੁਰਾ, ਸੁਰਜੀਤ ਸਿੰਘ ਸੀਤਾ, ਕੁਲਵੰਤ ਸਿੰਘ ਕੰਤਾ ਕਬੱਡੀ ਖਿਡਾਰੀ, … read more

ਪਿੰਡ ਹਿੰਮਤਪੁਰਾ ਦੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਹਿਤ ਪਿੰਡ ‘ਚ ਬੈਨਰ ਲਗਾੲੇ!

IMG_20180701_123534

ਪਿੰਡ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦਾ ੳੁਪਰਾਲਾ ਨਿਹਾਲ ਸਿੰਘ ਵਾਲਾ (ਮਿੰਟੂ ਖੂਰਮੀਂ ਹਿੰਮਤਪੁਰਾ) ਮਾਲਵੇ ਦੇ ਮਸ਼ਹੂਰ ਪਿੰਡ ਹਿੰਮਤਪੁਰੇ ਚ ਅੱਜ ਨਸ਼ਿਆਂ ਦੇ ਕਹਿਰ ਤੋਂ ਨਿਜ਼ਾਤ ਪਾਉਣ, ਪਿੰਡ ਦੇ ਨੌਜਵਾਨਾਂ ਨੂੰ ਇਸ ਨਸ਼ਿਆਂ ਰੂਪੀ ਸਾਹ ਸੂਤਣੀ ਸਰਾਲ ਦੇ … read more

ਸਾਹਾਂ ਦੇ ਸੁਰ ਨਾਲ ਸ੍ਰੋਤੇ ਕੀਲਦਾ ਛੈਲ ਛਬੀਲਾ ਗੱਭਰੂ: ਗੁਰਪ੍ਰੀਤ ਸਿੰਘ

FB_IMG_1530210391325

ਲੇਖਕ: ਅੰਗਰੇਜ ਸਿੰਘ ਦੁਬਈ ਦੇ ਰੇਤਲੇ ਿਟੱਿਬਆ ਿਵੱਚ ਲੋਕ ਸਾਜ਼ਾਂ ਨਾਲ ਰੌਣਕਾ ਲਾਉਣ ਵਾਲਾ ਨੌਜਵਾਨ ਸ੍ਰ ਗੁਰਪ੍ਰੀਤ ਿਸੰਘ ਅਲਗੋਜ਼ਾ ਵਾਦਕ ਤਕਰੀਬਨ ਸਾਰੇ ਹੀ ਪੰਜਾਬੀ ਫੋਕ ਸਾਜ਼ਾਂ ਦੀ ਜੁਗਲਬੰਦੀ ਿਤਆਰ ਕਰਨ ਿਵੱਚ ਮਾਿਹਰ ਹੈ। ਬਹੁਤ ਹੀ ਿਮਲਾਪੜੇ ਤੇ ਜਮੀਨ ਨਾਲ ਜੁੜੀ … read more

ਬਰੈਂਪਟਨ ਦੇ ਨਾਗਰਿਕ ਨੇ “ਕੈਨੇਡਾ ਡੇ” ਨੂੰ ਸਮਰਪਿਤ ਬਣਾੲੀ ਵਿਲੱਖਣ ਡਾਕ ਟਿਕਟ

IMG_20180628_095138

ਟੋਰਾਟੋ -ਜਦ ਕਨੇਡਾ ਵਿੱਚ 151 ਵਾਂ ਕਨੇਡਾ ਡੇਅ ਮਨਾਇਆ ਜਾ ਰਿਹਾ ਹੈ ।ਸਾਰੇ ਪਾਸੇ ਪਿੰਡਾਂ -ਸ਼ਹਿਰਾਂ ਵਿੱਚ ਮੇਲਿਆਂ ਵਰਗਾ ਮਾਹੌਲ ਹੈ ਸਾਰੇ ਕਨੇਡੀਅਨ ਇਸ ਵਿੱਚ ਹੁੰਮ ਹਮਾ ਕੇ ਭਾਗ ਲੈ ਰਹੇ ਹਨ ਵੱਖ ਵੱਖ ਭਾਈਚਾਰਿਆ ਤੇ ਕਨੇਡੀਅਨ ਨਾਗਿਰਕਾਂ ਵੱਲੋਂ ਦੁਨੀਆ … read more

ਬ੍ਰਿਸਬੇਨ ‘ਚ ਹੋੲੀ ਬਸਪਾ ਹਿਮਾੲਿਤੀਅਾਂ ਦੀ ੲਿਕੱਤਰਤਾ

received_1556372727818521

ਬਸਪਾ ਦੇ ਹੱਥ ਮਜ਼ਬੂਤ ਕਰਨ ਲਈ ਅਪੀਲ – ਸੁਖਵਿੰਦਰ ਕੋਟਲੀ ਐੱਨ.ਆਰ.ਆਈਜ਼. ਵੱਲੋਂ ਬਸਪਾ ਨੂੰ ਸਮਰਥਨ – ਕਟਾਰੀਆ ਬ੍ਰਿਸਬੇਨ ( ਸੁਰਜੀਤ ਸੰਧੂ ) : ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣ ਸਾਨੂੰ ਸਾਰਿਆਂ ਨੂੰ ਇੱਕ ਮੰਚ ਉੱਤੇ ਇਕੱਠੇ ਹੋਣਾ ਬਹੁਤ ਜਰੂਰੀ ਹੈ … read more

ਬ੍ਰਿਸਬੇਨ ਵਿਖੇ ਜੱਸੜ,ਗਰੇਵਾਲ਼ ਅਤੇ ਲੱਖੇਵਾਲ ਦਾ ਸ਼ੋਅ 24 ਜੂਨ ਨੂੰ

received_1548129365309524

ਬ੍ਰਿਸਬੇਨ (ਸੁਰਜੀਤ ਸੰਧੂ)ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਵਿੱਚ 24 ਜੂਨ ਦਿਨ ਐਤਵਾਰ ਨੂੰ ਬ੍ਰਿਸਬੇਨ ਪੀ.ਟੀ.ਈ ਕੇਂਦਰ ਅਤੇ ਰਾਈਸਿੰਗ ਪੰਜਾਬੀ ਦੀ ਪੇਸ਼ਕਸ਼ ਅਤੇ ਪੈਰਾਡਾਈਜ਼ ਬਿਲਡਰ ਪਲਾਟੀਨਮ ਸਪੌਸਰ ਤੇ ਕੁਆਟੰਮ ਇੰਮੀਗ੍ਰੇਸ਼ਨ ਦੇ ਸਹਿਯੋਗ ਨਾਲ ਹੋਣ ਵਾਲੇ ਟਰਬੋਨੇਟਰ ਮੇਲੇ ਤੇ ਪੰਜਾਬ ਦੇ ਪ੍ਰਸਿੱਧ ਗਾਇਕ … read more

ਹਿੰਮਤਪੁਰਾ ਵਾਸੀਅਾਂ ਵੱਲੋਂ ਬੇਦਾਗ ਸੇਵਾਵਾਂ ਬਦਲੇ ਬੈਂਕ ਮੈਨੇਜਰ ਸਨਮਾਨਿਤ

IMG_20180620_142008

ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀਂ ਹਿੰਮਤਪੁਰਾ) ਬੀਤੇ ਕੱਲ ਅਮਰਜੀਤ ਸਿੰਘ ਮੈਨੇਜ਼ਰ ਪੰਜਾਬ ਐਂਡ ਸਿੰਧ ਬੈਂਕ ਹਿੰਮਤਪੁਰਾ ਦਾ ਤਬਾਦਲਾ ਬਤੌਰ ਸੀਨੀਅਰ ਮੈਨੇਜਰ ਦਿੱਲੀ ਹੋਣ ਸਬੰਧੀ ਉਹਨਾਂ ਵੱਲੋਂ ਇਮਾਨਦਾਰੀ ਨਾਲ ਚਾਰ ਸਾਲ ਬੇਦਾਗ ਸੇਵਾਵਾਂ ਨਿਭਾਉਣ ਕਰਕੇ ਪਿੰਡ ਹਿੰਮਤਪੁਰਾ ਵਾਸੀਆਂ ਵੱਲੋਂ ਵਰਿੰਦਰਾ ਐਗਰੀਕਲਚਰ … read more

ਬ੍ਰਿਸਬੇਨ ‘ਚ ਗੁਰਦਾਸ ਮਾਨ ਨੇ ਕੀਤਾ ੲਿਮੀਗ੍ਰੇਸ਼ਨ ਸੇਵਾ ਦਫ਼ਤਰ ਦਾ ੳੁਦਘਾਟਨ

received_1539280046194456

ਬ੍ਰਿਸਬੇਨ (ਸੁਰਜੀਤ ਸੰਧੂ) ਅਾਸਟ੍ਰੇਲੀਅਾ ਵਿੱਚ ਰਹਿੰਦੇ ਪ੍ਰਵਾਸੀਆਂ ਨੂੰ ਇਮੀਗ੍ਰੇਸ਼ਨ ਸੰਬੰਧੀ ਸੇਵਾਵਾਂ ਪ੍ਰਦਾਨ ਕਰਨ ਲੲੀ ਦੋ ਪ੍ਰਸਿੱਧ ਤੇ ਤਜ਼ਰਬੇਕਾਰ ਮਾੲੀਗ੍ਰੇਸ਼ਨ ੲੇਜੰਟਸ ਨੇ ਇਕੱਠਿਆਂ ਹੁੰਦਿਆਂ ਹੀ ਬ੍ਰਿਸਬੇਨ ਸ਼ਹਿਰ ਵਿੱਚ ਫੋਰਟੀਟਿੳੂਡ ਵੈਲੀ, ਵਿੱਕਮ ਸਟਰੀਟ ਵਿੱਚ ਅਾਪਣਾ ਨਵਾਂ ਦਫਤਰ ਖੋਲ੍ਹਿਅਾ ਹੈ, ਜਿਸ ਦੀਅਾਂ ਸੇਵਾਵਾਂ … read more